• Home
  • ਫਿਰ ਫਸਣਗੇ ਕੁੰਢੀਆਂ ਦੇ ਸਿੰਗ-ਭਲਕੇ ਭਾਰਤ ਤੇ ਆਸਟਰੇਲੀਆ ਵਿਚਕਾਰ ਪਹਿਲਾ ਇੱਕ ਰੋਜ਼ਾ ਮੈਚ

ਫਿਰ ਫਸਣਗੇ ਕੁੰਢੀਆਂ ਦੇ ਸਿੰਗ-ਭਲਕੇ ਭਾਰਤ ਤੇ ਆਸਟਰੇਲੀਆ ਵਿਚਕਾਰ ਪਹਿਲਾ ਇੱਕ ਰੋਜ਼ਾ ਮੈਚ

ਸਿਡਨੀ :ਭਲਕੇ ਇਥੇ ਭਾਰਤ ਅਤੇ ਆਸਟਰੇਲੀਆ ਵਿਚਕਾਰ ਪਹਿਲਾ ਇੱਕ ਰੋਜ਼ਾ ਮੈਚ ਖੇਡਿਆ ਜਾਵੇਗਾ। ਬੀਤੇ ਦਿਨ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਟੀਮ ਨਾਲ ਜੁੜ ਚੁੱਕੇ ਹਨ ਜਿਸ ਨਾਲ ਭਾਰਤੀ ਟੀਮ ਹੋਰ ਵੀ ਮਜ਼ਬੂਤ ਨਜ਼ਰ ਆ ਰਹੀ ਹੈ। ਦੂਜੇ ਪਾਸੇ ਆਸਟਰੇਲੀਆ ਦੀ ਟੀਮ ਸਮਿਥ ਤੇ ਵਾਰਨਰ ਤੋਂ ਬਿਨਾਂ ਮੈਦਾਨ ਤੋਂ ਉਤਰੇਗੀ ਕਿਉਂਕਿ ਬਾਲ ਟੈਂਪਰਿੰਗ ਮਾਮਲੇ 'ਚ ਉਹ ਦੋਵੇਂ ਇੱਕ ਸਾਲ ਦੀ ਪਾਬੰਦੀ ਭੁਗਤ ਰਹੇ ਹਨ।
ਭਾਰਤੀ ਟੀਮ ਦੀ 11 ਸਾਲ ਬਾਅਦ ਆਸਟਰੇਲੀਆ ਵਿੱਚ ਇੱਕ ਰੋਜ਼ਾ ਲੜੀ ਜਿੱਤਣ 'ਤੇ ਨਜ਼ਰ ਰਹੇਗੀ। ਇਸ ਤੋਂ ਪਹਿਲਾਂ 2008 ਵਿੱਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ ਭਾਰਤ ਨੇ ਆਸਟਰੇਲੀਆ ਨੂੰ ਉਸ ਦੇ ਘਰੇ ਹਰਾਇਆ ਗਿਆ ਸੀ।
ਪਿਛਲੇ ਸਮੇਂ 'ਚ ਭਾਰਤੀ ਟੀਮ ਨੇ 14 ਇੱਕ ਰੋਜ਼ਾ ਮੈਚ ਖੇਡੇ ਜਿਨਾਂ 'ਚੋਂ ਭਾਰਤ ਨੇ 9 ਮੈਚ ਜਿੱਤੇ ਤੇ ਦੋ ਮੈਚ ਟਾਈ ਰਹੇ। ਇਸ ਭਾਰਤ ਦਾ ਸਫਲਤਾ ਪ੍ਰਤੀਸਤ 95 ਫੀ ਸਦੀ ਬਣਦਾ ਹੈ ਜਦਕਿ ਆਸਟਰੇਲੀਆ ਦਾ ਸਫ਼ਲਤਾ ਪ੍ਰਤੀਸਤ 12.5 ਰਿਹਾ ਹੈ।
ਇਸ ਮੈਚ ਵਿੱਚ ਭਾਰਤ ਦੋ ਸਪਿਨਰਾਂ ਨਾਲ ਉਤਰ ਸਕਦਾ ਹੈ ਕਿਉਂਕਿ ਇਸ ਮੈਦਾਨ ਨੂੰ ਸਪਿਨਰਾਂ ਦਾ ਮੈਦਾਨ ਮੰਨਿਆ ਜਾਂਦਾ ਹੈ। ਹੁਣ ਦੇਖਣਾ ਹੋਵੇਗਾ ਕਿ ਭਾਰਤ ਕੁਲਦੀਪ ਯਾਦਵ ਨਾਲ ਜਡੇਜਾ ਜਾਂ ਚਾਹਲ ਕਿਸ ਨੂੰ ਉਤਾਰਦਾ ਹੈ।