• Home
  • ਲੁਧਿਆਣਾ ਦੇ ਕਾਰੋਬਾਰੀ ਜੰਗੀ ਲਾਲ ਓਸਵਾਲ ਦੀ ਜਾਇਦਾਦ ਸੀਲ, ਵਾਰੰਟ ਜਾਰੀ

ਲੁਧਿਆਣਾ ਦੇ ਕਾਰੋਬਾਰੀ ਜੰਗੀ ਲਾਲ ਓਸਵਾਲ ਦੀ ਜਾਇਦਾਦ ਸੀਲ, ਵਾਰੰਟ ਜਾਰੀ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪਿਛਲੇ ਤਿੰਨ ਸਾਲਾਂ ਤੋਂ ਪ੍ਰਾਵੀਡੈਂਟ ਫੰਡ ਦੇ ਬਕਾਏ ਦਾ ਗਬਨ ਕਰਨ ਵਾਲੇ ਜੰਗੀ ਲਾਲ ਓਸਵਾਲ ਦੀ ਜਾਇਦਾਦ ਸੀਲ ਕਰ ਦਿੱਤੀ ਗਈ ਹੈ। ਕਰਮਚਾਰੀ ਪ੍ਰੋਵੀਡੈਂਟ ਫੰਡ ਆਰਗੇਨਾਈਜੇਸ਼ਨ (ਈ.ਪੀ.ਐੱਫ.ਓ.) ਨੇ ਲੁਧਿਆਣਾ ਸਥਿਤ ਕਾਰੋਬਾਰੀ ਜੰਗੀ ਲਾਲ ਓਸਵਾਲ ਨੂੰ ਦੋਸ਼ੀ ਪਾਉਂਦਿਆਂ ਉਸ ਨੂੰ ਵਾਰੰਟ ਜਾਰੀ ਕੀਤੇ ਹਨ।

ਈਪੀਐਫਓ ਦੇ ਅਧਿਕਾਰੀਆਂ ਨੇ ਪਾਇਆ ਹੈ ਕਿ ਓਸਵਾਲ ਦੀ ਮਲਕੀਅਤ ਵਾਲੀਆਂ ਕੰਪਨੀਆਂ ਜਿਨ•ਾਂ ਵਿੱਚ ਮੈਸ. ਓਸਵਾਲ ਨਿਟ ਇੰਡੀਆ ਲਿਮਿਟਡ, ਮੈਸ. ਓਸਵਾਲ ਨਿਟਿੰਗ ਸਪਾਈਨਿੰਗ ਇੰਡਸਟਰੀਜ਼, ਮੈਸ. ਓਸਵਾਲ ਗਾਰਮਂੈਟਸ ਲਿਮਿਟਡ, ਮੈਸ. ਮਾਲਵਾ ਕੋਟਨ ਅਤੇ ਸਪਿਨਿੰਗ ਮਿੱਲਜ਼ ਲਿਮਟਿਡ ਸ਼ਾਮਲ ਹਨ, ਕਰਮਚਾਰੀ ਪ੍ਰੋਵੀਡੈਂਟ ਫੰਡ ਅਤੇ ਮਿਕਸ ਪ੍ਰਵਧਾਨ ਐਕਟ, 1952 ਅਤੇ 2015-16 ਤੋਂ 2017-18 ਦੀ ਮਿਆਦ ਲਈ ਬਕਾਇਆ 1,30,59,049 ਰੁਪਏ ਭਰਨ ਵਿੱਚ ਅਸਫਲ ਰਹੇ ਹਨ।

ਈਪੀਐਫਓ ਦੇ ਗਗਨਪ੍ਰੀਤ ਸਿੰਘ ਟਿਵਾਣਾ ਰਿਕਵਰੀ ਅਫਸਰ ਨੇ ਦੱਸਿਆ ਕਿ ਜੰਗੀ ਲਾਲ ਓਸਵਾਲ ਦੀ ਜਾਇਦਾਦ ਨੂੰ ਸੀਲ ਕਰ ਕੇ ਰਿਕਵਰੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਦਸਿਆ ਕਿ ਜੰਗੀ ਲਾਲ ਨੂੰ “ਈਪੀਐਫ ਅਤੇ ਐਮਪੀ ਐਕਟ 1952 ਦੀ ਧਾਰਾ 7 ਏ ਤਹਿਤ ਡਿਫਾਲਟਰਾਂ ਦੀ ਸੂਚੀ ਵਿਚ ਪਾਇਆ ਗਿਆ ਹੈ ਅਤੇ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤੇ ਗਏ ਹਨ। ਉਨਾਂ ਦਸਿਆ ਕਿ ਇਕ ਪੱਤਰ ਪਾਸਪੋਰਟ ਦਫਤਰ ਨੂੰ ਵੀ ਭੇਜਿਆ ਗਿਆ ਹੈ ਤਾਂ ਕਿ ਉਹ ਦੇਸ਼ ਛੱਡ ਕੇ ਭੱਜ ਨਾ ਸਕੇ।