• Home
  • ਕੈਪਟਨ ਮਿਲਣਗੇ ਗਡਕਰੀ ਨੂੰ-ਹੋਵੇਗੀ ਐੱਸ ਵਾਈ ਐੱਲ ਤੇ ਚਰਚਾ

ਕੈਪਟਨ ਮਿਲਣਗੇ ਗਡਕਰੀ ਨੂੰ-ਹੋਵੇਗੀ ਐੱਸ ਵਾਈ ਐੱਲ ਤੇ ਚਰਚਾ

ਚੰਡੀਗੜ੍ਹ, (ਖ਼ਬਰ ਵਾਲੇ ਬਿਊਰੋ)
ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੁਝ ਹੀ ਦੇਰ ਬਾਅਦ ਲਗਭਗ 11:15 ਵਜੇ ਮੁਲਾਕਾਤ ਕਰਨਗੇ। ਜਿਥੇ ਕਿ ਪੰਜਾਬ ਦੇ ਸੜਕੀ ਮਾਰਗ ਬਾਰੇ ਕਈ ਪ੍ਰੋਜੈਕਟ ਸਣੇ ਐਸ.ਵਾਈ.ਐਲ. ਨੂੰ ਲੈ ਕੇ ਚਰਚਾ ਹੋਵੇਗੀ। ਅਮਰਿੰਦਰ ਸਿੰਘ ਇਸ ਮੁਲਾਕਾਤ ਦੌਰਾਨ ਐਸ.ਵਾਈ.ਐਲ. ’ਤੇ ਪੰਜਾਬ ਦਾ ਪੱਖ ਰੱਖਣ ਦੀ ਕੋਸ਼ਸ਼ ਕਰਨਗੇ ਤਾਂ ਕਿ ਕੇਂਦਰ ਸਰਕਾਰ ਦੇ ਜਲ ਤੇ ਸ੍ਰੋਤ ਮੰਤਰੀ ਨੂੰ ਇਸ ਮੁੱਦੇ ਬਾਰੇ ਨਾ ਸਿਰਫ਼  ਸਪੱਸ਼ਟ ਜਾਣਕਾਰੀ ਹੋਵੇ, ਸਗੋਂ ਜਰੂਰਤ ਪੈਣ ’ਤੇ ਉਹ ਇਸ ਮੁੱਦੇ ‘ਤੇ ਦਖਲ ਦਿੰਦੇ ਹੋਏ ਪੰਜਾਬ ਦੇ ਹੱਕ ਵਿੱਚ ਪੱਖ ਰੱਖ ਸਕਣ।
ਅਮਰਿੰਦਰ ਸਿੰਘ ਇਸ ਸਮੇਂ ਪਿਛਲੇ 5 ਦਿਨਾਂ ਤੋਂ ਦਿੱਲੀ ਵਿਖੇ ਡੇਰਾ ਲਗਾਈ ਬੈਠੇ ਹਨ।