• Home
  • ਬਲਬੀਰ ਸਿੰਘ ਸਿੱਧੂ ਵੱਲੋਂ ਮਈ ਦਿਵਸ ਮੌਕੇ ਕਿਰਤੀਆਂ ਨੂੰ ਵਧਾਈ

ਬਲਬੀਰ ਸਿੰਘ ਸਿੱਧੂ ਵੱਲੋਂ ਮਈ ਦਿਵਸ ਮੌਕੇ ਕਿਰਤੀਆਂ ਨੂੰ ਵਧਾਈ

ਚੰਡੀਗੜ੍ਹ, 30 ਅਪ੍ਰੈਲ:
ਪੰਜਾਬ ਦੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਮਈ ਦਿਵਸ ਦੇ ਮੌਕੇ ਕਿਰਤੀ ਜਮਾਤ ਨੂੰ ਨਿੱਘੀ ਵਧਾਈ ਦਿੱਤੀ ਹੈ। ਇਹ ਦਿਵਸ ਦੁਨੀਆਂ ਭਰ ਵਿਚ ਕਿਰਤੀ ਜਮਾਤ ਦੀ ਇਤਿਹਾਸਕ ਜਿੱਤ ਦਾ ਪ੍ਰਤੀਕ ਹੈ।
ਮਈ ਦਿਵਸ ਉਤੇ ਆਪਣੇ ਸੰਦੇਸ਼ ਵਿਚ ਸ. ਸਿੱਧੂ ਨੇ ਕਿਹਾ ਕਿ ਕਿਰਤੀਆਂ ਨੂੰ ਇਹ ਦਿਵਸ ਨਾ ਸਿਰਫ ਆਪਣੀ ਖੁਸ਼ਿਹਾਲੀ ਦੇ ਸਬੰਧ ਵਿੱਚ ਮਨਾਉਣਾ ਚਾਹੀਦਾ ਹੈ ਸਗੋਂ ਇਸ ਮੌਕੇ ਮਜ਼ਦੂਰ ਜਮਾਤ ਦੇ ਅਧਿਕਾਰਾਂ ਦੀ ਰੱਖਿਆ ਲਈ ਸੰਕਲਪ ਵੀ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ, ''ਆਓ ਆਪਾਂ ਕਿਰਤੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਆਪਣੇ ਸਿਸਟਮ ਵਿੱਚ ਇਸ ਦਿਵਸ ਦੀ ਭਾਵਨਾ ਨੂੰ ਪੈਦਾ ਕਰਨ ਦਾ ਪ੍ਰਣ ਕਰੀਏ ਜਿਨ੍ਹਾਂ ਨੇ ਸਾਡੇ ਜੀਵਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।''

ਇਸ ਮੌਕੇ ਸ. ਸਿੱਧੂ ਨੇ 1886 ਦੇ ਸ਼ਿਕਾਗੋ ਸੰਘਰਸ਼ ਦੌਰਾਨ ਆਪਣਾ ਬਲੀਦਾਨ ਦੇਣ ਵਾਲੇ ਉਨ੍ਹਾਂ ਮਜ਼ਦੂਰ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਜਿਨ੍ਹਾਂ ਨੇ ਕੰਮ ਦੀਆਂ ਢੁਕਵੀਆਂ ਹਾਲਤਾਂ ਪ੍ਰਾਪਤ ਕਰਨ ਲਈ ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ।