• Home
  • 150 ਫੁੱਟ ਡੂੰਘੇ ਬੋਰ ਚੋਂ 2 ਸਾਲਾ ਬੱਚੇ ਨੂੰ ਕੱਢਣ ਲਈ ਫੌਜ ਤੇ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਜਾਰੀ :- ਪੜ੍ਹੋ ਕੀ ਹੈ ਤਾਜ਼ਾ ਹਾਲਾਤ ?

150 ਫੁੱਟ ਡੂੰਘੇ ਬੋਰ ਚੋਂ 2 ਸਾਲਾ ਬੱਚੇ ਨੂੰ ਕੱਢਣ ਲਈ ਫੌਜ ਤੇ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਜਾਰੀ :- ਪੜ੍ਹੋ ਕੀ ਹੈ ਤਾਜ਼ਾ ਹਾਲਾਤ ?

ਸੰਗਰੂਰ :- ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਦੇ ਮਾਸੂਮ 2 ਸਾਲਾ ਬੱਚੇ ਨੂੰ 150 ਫੋਟੋ ਵੀ ਡੂੰਘੇ ਮੋਰ ਚ ਡਿੱਗੇ ਨੂੰ 26 ਘੰਟੇ ਬੀਤ ਚੁੱਕੇ ਹਨ ਪਰ ਅਜੇ ਤੱਕ ਭਾਰਤੀ ਫੌਜ ਤੇ ਸਿਵਲ ਪ੍ਰਸ਼ਾਸਨ ਦੀਆਂ ਬੱਚੇ ਨੂੰ ਕੱਢਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਸਫਲ ਹਨ ।
ਸਰਕਾਰੀ ਸੂਤਰਾਂ ਅਨੁਸਾਰ ਬੱਚੇ ਨੂੰ ਕੱਢਣ ਲਈ 5 ਪੋਕ ਲਾਈਨ ਜੇਸੀਬੀ ਮਸ਼ੀਨਾਂ ਤੋਂ ਇਲਾਵਾ ਟਰੈਕਟਰ ਲੱਗੇ ਹੋਏ ਹਨ । ਭਾਰਤੀ ਫੌਜ ਦੀ ਐੱਨ ਡੀ ਆਰ ਐੱਫ ਦੀ ਟੁਕੜੀ ਤੇ ਪੰਜਾਬ ਪੁਲਿਸ ਵੱਲੋਂ ਸਾਂਝਾ ਬਚਾਓ ਅਭਿਆਨ ਚਲਾਇਆ ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਆਰਮੀ ਦੇ ਮਾਹਿਰਾਂ ਵੱਲੋਂ 1 20 ਫੁੱਟ ਤੇ ਅੰਦਰ ਪਾਈਪ ਰਾਹੀਂ ਕੈਮਰਾ ਲਗਾ ਕੇ ਆਕਸੀਜਨ ਵੀ ਦਿੱਤੀ ਜਾ ਰਹੀ ਹੈ ।
ਦੱਸਿਆ ਜਾ ਰਿਹਾ ਹੈ ਕਿ ਸ਼ਾਮ 6 ਵਜੇ ਤੱਕ 60 ਫੁੱਟ ਸਾਈਡਾਂ ਤੋਂ ਮਿੱਟੀ ਦੀ ਖ਼ੁਦਾਈ ਕੀਤੀ ਜਾ ਚੁੱਕੀ ਹੈ ।
ਕਿਵੇਂ ਡਿੱਗਾ ਬੱਚਾ 120 ਫੁੱਟ ਡੂੰਘੇ ਬੋਰ ਚ
ਪਤਾ ਲੱਗਾ ਹੈ ਕਿ ਪਿੰਡ ਭਗਵਾਨਪੁਰਾ ਨਿਵਾਸੀ ਸੁਖਵਿੰਦਰ ਸਿੰਘ ਦਾ ਪਰਿਵਾਰ ਖੇਤ ਚ ਕੰਮ ਕਰਦਾ ਸੀ । ਉਸ ਦਾ ਦੋ ਸਾਲ ਦਾ ਬੱਚਾ ਫ਼ਤਿਹ ਵੀਰ ਸਿੰਘ ਬੋਰ ਵਾਲੀ ਸਾਈਡ ਤੇ ਨੂੰ ਖੇਡਦਾ -ਖੇਡਦਾ ਚਲਾ ਗਿਆ । ਬੱਚੇ ਦਾ ਪੈਰ ਬੋਰ ਵਾਲੇ ਖੱਡੇ ਚ( ਜਿਸ ਨੂੰ ਉੱਪਰੋਂ ਪਲਾਸਟਿਕ ਦੀ ਬੋਰੀ ਨਾਲ ਢਕਿਆ ਹੋਇਆ ਸੀ) ਪੈ ਗਿਆ । ਤਾਂ ਬੱਚਾ ਗਲੀ ਸੜੀ ਹੋਈ ਬੋਰੀ ਸਮੇਤ ਹੀ ਬੋਰ ਵਿੱਚ ਧੱਸ ਗਿਆ ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਟਿਊਬਵੈੱਲ ਵਾਲਾ ਬੋਰ ਪਿਛਲੇ ਦਸ ਸਾਲਾਂ ਤੋਂ ਬੰਦ ਪਿਆ ਹੈ ।
ਦੱਸਣਯੋਗ ਹੈ ਕਿ ਸੁਖਵਿੰਦਰ ਸਿੰਘ ਦੇ ਘਰ ਉਸ ਦੇ ਵਿਆਹ ਤੋਂ ਪੰਜ ਸਾਲ ਬਾਅਦ ਇਹ ਬੱਚਾ ਪੈਦਾ ਹੋਇਆ ਸੀ ਅਤੇ ਇਹ ਇਕਲੌਤਾ ਬੱਚਾ ਹੈ ।