• Home
  • ਪੰਜਾਬ ਵਿਚ ਚੋਣਾਂ ਦੇ ਮੱਦੇਨਜ਼ਰ ਰਾਜਸਥਾਨ ਅਤੇ ਹਰਿਆਣਾ ਵਲੋਂ ਹੱਦਾਂ ‘ਤੇ ਸੁਰੱਖਿਆ ਕੜੀ 

ਪੰਜਾਬ ਵਿਚ ਚੋਣਾਂ ਦੇ ਮੱਦੇਨਜ਼ਰ ਰਾਜਸਥਾਨ ਅਤੇ ਹਰਿਆਣਾ ਵਲੋਂ ਹੱਦਾਂ ‘ਤੇ ਸੁਰੱਖਿਆ ਕੜੀ 

ਚੰਡੀਗੜ, (ਖਬਰ ਵਾਲੇ ਬਿਊਰੋ): ਰਾਜਸਥਾਨ ਪੁਲਿਸ ਨੂੰ ਡਰ ਹੈ ਕਿ ਪੰਜਾਬ 'ਚ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ 19 ਸਤੰਬਰ ਨੂੰ ਹੋ ਰਹੀਆਂ ਚੋਣਾਂ ਦੌਰਾਨ ਬਦਮਾਸ਼ ਰਾਜਸਥਾਨ ਹੱਦ ਪਾਰ ਕਰ ਕੇ ਗੁਆਂਢੀ ਸੂਬਿਆਂ 'ਚ ਆ ਸਕਦੇ ਹਨ। । ਇਸ ਦੇ ਲਈ ਜ਼ਿਲਾ ਫਾਜ਼ਿਲਕਾ ਦੀ ਹੱਦ ਦੇ ਨਾਲ ਲੱਗਦੇ ਹਲਕਿਆਂ ਵਿੱਚ ਰਾਜਸਥਾਨ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਹੋਣ ਵਾਲੀਆਂ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਵਲੋਂ ਸਖਤੀ ਕੀਤੀ ਜਾ ਰਹੀ ਹੈ ਅਤੇ ਨਾਕੇਬੰਦੀ ਚੱਲ ਰਹੀ ਹੈ। ।ਰਾਜਸਥਾਨ ਪੁਲਿਸ ਨੇ ਆਪਣੇ ਕਮਾਂਡੋ ਹੱਦ 'ਤੇ ਤੈਨਾਤ ਕੀਤੇ ਹਨ। ਦੂਜੇ ਪਾਸੇ ਪੰਜਾਬ ਦੀ ਹਰਿਆਣਾ ਨਾਲ ਲੱਗਦੀ ਜ਼ਿਲਾ ਮੁਕਤਸਰ ਦੀ ਹੱਦ 'ਤੇ ਵੀ ਹਰਿਆਣਾ ਪੁਲਿਸ ਨੇ ਸੁਰੱਖਿਆ ਕਰੜੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਪੰਜਾਬ ਨਾਲ ਲਗਦੇ ਹੋਰ ਇਲਾਕਿਆਂ ਵਿਚ ਵੀ ਹਰਿਆਣਾ ਪੁਲਿਸ ਵਲੋਂ ਚੌਕਸੀ ਵਰਤੀ ਜਾ ਰਹੀ ਹੈ।