• Home
  • ਕਾਂਗਰਸ ਵੱਲੋਂ ਪੰਜਾਬ ਦੇ 6 ਉਮੀਦਵਾਰਾਂ ਸਮੇਤ 29 ਉਮੀਦਵਾਰਾਂ ਦੀਆਂ ਦੋ ਸੂਚੀਆਂ ਅੱਧੀ ਰਾਤ ਨੂੰ ਹੋਈਆਂ ਜਾਰੀ :-ਪੜ੍ਹੋ ਸੂਚੀ

ਕਾਂਗਰਸ ਵੱਲੋਂ ਪੰਜਾਬ ਦੇ 6 ਉਮੀਦਵਾਰਾਂ ਸਮੇਤ 29 ਉਮੀਦਵਾਰਾਂ ਦੀਆਂ ਦੋ ਸੂਚੀਆਂ ਅੱਧੀ ਰਾਤ ਨੂੰ ਹੋਈਆਂ ਜਾਰੀ :-ਪੜ੍ਹੋ ਸੂਚੀ

ਨਵੀਂ ਦਿੱਲੀ :ਕੁੱਲ ਹਿੰਦ ਕਾਂਗਰਸ ਕਮੇਟੀ ਨੇ ਅੱਧੀ ਰਾਤ ਨੂੰ ਦੋ ਸੂਚੀਆਂ ਜਾਰੀ ਕੀਤੀਆਂ ,ਜਿਨ੍ਹਾਂ 20 ਲੋਕ ਸਭਾ ਦੇ ਉਮੀਦਵਾਰ ਐਲਾਨੇ ਗਏ ਹਨ ਅਤੇ 9 ਵੱਖ ਵੱਖ ਰਾਜਾਂ ਦੀਆਂ ਜ਼ਿਮਨੀ ਚੋਣਾਂ ਲਈ ਅਸੰਬਲੀ ਉਮੀਦਵਾਰਾਂ ਦਾ ਐਲਾਨ ਕੀਤਾ ਹੈ । ਐਲਾਨੀ ਗਈ ਲੋਕ ਸਭਾ ਉਮੀਦਵਾਰਾਂ ਦੀ ਸੂਚੀ ਚ ਪੰਜਾਬ ਦੇ 6 ਅਤੇ ਚੰਡੀਗੜ੍ਹ ਦੇ ਇਕਲੌਤੇ ਉਮੀਦਵਾਰ ਪਵਨ ਬਾਂਸਲ ਦਾ ਨਾਮ ਸ਼ਾਮਲ ਹੈ ।ਐਲਾਨੀ ਗਈ ਸੂਚੀ ਚ ਪਟਿਆਲਾ ਤੋਂ ਮਹਾਰਾਣੀ ਪ੍ਰਨੀਤ ਕੌਰ ,ਗੁਰਦਾਸਪੁਰ ਤੋਂ ਸੁਨੀਲ ਜਾਖੜ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ,ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ,ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ , ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ,ਹੁਸ਼ਿਆਰਪੁਰ ਤੋਂ ਡਾ ਰਾਜ ਕੁਮਾਰ ਚੱਬੇਵਾਲ ,ਚੰਡੀਗੜ੍ਹ ਤੋਂ ਪਵਨ ਬਾਂਸਲ ਦੇ ਨਾਮ ਇਸ ਸੂਚੀ ਚ ਸ਼ਾਮਿਲ ਹਨ । ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਫਤਿਹਗੜ੍ਹ ਸਾਹਿਬ ਤੇ ਅਨੰਦਪੁਰ ਸਾਹਿਬ ਦੇ ਉਮੀਦਵਾਰਾਂ ਦਾ ਫ਼ੈਸਲਾ ਵੀ ਪਹਿਲਾਂ ਹੋ ਗਿਆ ਸੀ ,ਜਿਸ ਨੂੰ ਫਿਲਹਾਲ ਰੋਕ ਲਿਆ ਹੈ । ਪੰਜਾਬ ਦੇ ਐਲਾਨੇ ਗਏ 6 ਉਮੀਦਵਾਰਾਂ ਚੋਂ ਚਾਰ ਜੇਤੂ ਉਮੀਦਵਾਰਾਂ ਨੂੰ ਫਿਰ ਦੁਵਾਰਾ ਮੌਕਾ ਦੇ ਦਿੱਤਾ ਗਿਆ ਹੈ ।