• Home
  • ਵਿਧਾਨ ਸਭਾ ਅੱਗੇ ਸੁਖਬੀਰ ਵੱਲੋਂ ਅਨੋਖਾ ਪ੍ਰਦਰਸ਼ਨ: ਜਸਟਿਸ ਰਣਜੀਤ ਦੀ ਰਿਪੋਰਟ ਨੂੰ 5 ਰੁਪਏ ਚ ਪ੍ਰਤੀ ਕਾਪੀ ਵੇਚਣ ਲਈ ਲਗਾਈ ਸਟਾਲ

ਵਿਧਾਨ ਸਭਾ ਅੱਗੇ ਸੁਖਬੀਰ ਵੱਲੋਂ ਅਨੋਖਾ ਪ੍ਰਦਰਸ਼ਨ: ਜਸਟਿਸ ਰਣਜੀਤ ਦੀ ਰਿਪੋਰਟ ਨੂੰ 5 ਰੁਪਏ ਚ ਪ੍ਰਤੀ ਕਾਪੀ ਵੇਚਣ ਲਈ ਲਗਾਈ ਸਟਾਲ

ਚੰਡੀਗੜ੍ਹ ,(ਖਬਰ ਵਾਲੇ ਬਿਓਰੋ)-ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਚ ਬਰਗਾੜੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਹੋਣ  ਦੇ ਵਿਰੋਧ ਵਜੋਂ ਸ਼੍ਰੋਮਣੀ ਅਕਾਲੀ ਦਲ ਨੇ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਾਹਮਣੇ ਅਨੋਖਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਸਮੇਂ ਇੱਕ ਸਟਾਲ ਲਗਾਈ ਗਈ ਹੈ ,ਜਿਸ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਕਾਪੀ ਉਸਦਾ ਰੇਟ 10 ਰੁਪਏ ਰੱਖ ਕੇ ਤਖਤੀਆਂ ਲਗਾਈਆਂ ਗਈਆਂ ਹਨ ।

ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਪਹਿਲਾਂ ਝੂਠੇ ਰਣਜੀਤ ਕਮਿਸ਼ਨ ਦੀ ਰਿਪੋਰਟ ਦੀ ਫੋਟੋ ਕਾਪੀ  ਦਾ ਰੇਟ ਪੰਜਾਹ ਰੁਪਏ ਰੱਖਿਆ ਸੀ ,ਜਦੋਂ ਕੋਈ ਕਾਪੀ ਲੈਣ ਨੂੰ ਨਹੀਂ ਆਇਆ, ਫਿਰ ਅਸੀਂ ਇਸ ਦਾ ਰੇਟ ਦੱਸ ਰੁਪਏ ਰੱਖ ਦਿੱਤਾ ! ਪਰ ਫੇਰ ਵੀ ਕੋਈ ਨਹੀਂ ਆਇਆ ਤਾਂ ਅਸੀਂ ਰੇਟ ਇਸ ਦਾ ਪੰਜ ਰੁਪਏ ਰੱਖਿਆ ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਪੰਜ ਰੁਪਏ ਵਿੱਚ ਵੀ ਕੋਈ ਵਿਅਕਤੀ ਇਸ ਝੂਠੀ ਰਿਪੋਰਟ ਨੂੰ ਖਰੀਦਣ ਨਹੀਂ ਆਇਆ ਤਾਂ ਇਸ ਨੂੰ ਅਸੀਂ ਪੈਰਾਂ ਹੇਠ ਲਤਾੜ ਰਹੇ ਹਾਂ , ਤਾਂ ਜੋ ਕਬਾੜੀਏ ਦੇ ਕੰਮ ਆ ਜਾਵੇ ।