• Home
  • 7 ਮਾਰਚ ਦੀ ਮੋਗਾ ਰੈਲੀ ਕਾਰਨ ਟ੍ਰੈਫਿਕ ਡਾਇਵਰਟ-ਪੁਲਿਸ ਵੱਲੋਂ ਰੂਟ ਮੈਪ ਜਾਰੀ-ਆਮ ਟ੍ਰੈਫਿਕ ਦੀ ਸਹੂਲਤ ਲਈ ਲਿਆ ਫੈਸਲਾ-ਜ਼ਿਲ੍ਹਾ ਪੁਲਿਸ ਮੁੱਖੀ ਲੁਧਿਆਣਾ (ਦਿਹਾਤੀ)

7 ਮਾਰਚ ਦੀ ਮੋਗਾ ਰੈਲੀ ਕਾਰਨ ਟ੍ਰੈਫਿਕ ਡਾਇਵਰਟ-ਪੁਲਿਸ ਵੱਲੋਂ ਰੂਟ ਮੈਪ ਜਾਰੀ-ਆਮ ਟ੍ਰੈਫਿਕ ਦੀ ਸਹੂਲਤ ਲਈ ਲਿਆ ਫੈਸਲਾ-ਜ਼ਿਲ੍ਹਾ ਪੁਲਿਸ ਮੁੱਖੀ ਲੁਧਿਆਣਾ (ਦਿਹਾਤੀ)

ਜਗਰਾਂਉ/ਲੁਧਿਆਣਾ, 6 ਮਾਰਚ (000)-ਸੰਸਦ ਮੈਂਬਰ ਅਤੇ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੀ ਮਿਤੀ 07 ਮਾਰਚ, 2019 ਨੂੰ ਕਿਲੀ ਚਾਹਲ ਮੋਗਾ ਵਿਖੇ ਹੋਣ ਵਾਲੀ ਰੈਲੀ ਕਾਰਨ ਆਮ ਟ੍ਰੈਫਿਕ ਦੀ ਸਹੂਲਤ ਲਈ ਟ੍ਰੈਫਿਕ ਡਾਇਵਰਟ ਕੀਤਾ ਗਿਆ ਹੈ ਤਾਂ ਜੋ ਰੈਲੀ ਤੋਂ ਬਿਨਾਂ ਆਮ ਆਉਣ ਜਾਣ ਵਾਲੀ ਟ੍ਰੈਫਿਕ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ (ਦਿਹਾਤੀ) ਦੇ ਜ਼ਿਲ੍ਹਾ ਪੁਲਿਸ ਮੁੱਖੀ ਸ੍ਰ. ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਲੁਧਿਆਣਾ ਸਾਈਡ ਤੋਂ ਮੋਗਾ, ਫਿਰੋਜਪੁਰ, ਫਰੀਦਕੋਟ, ਫਾਜਿਲਕਾ ਵੱਲ ਨੂੰ ਜਾਣ ਵਾਲੀ ਟ੍ਰੈਫਿਕ ਮੁੱਲਾਪੁਰ-ਰਾਏਕੋਟ ਚੌਂਕ ਤੋਂ ਰਾਏਕੋਟ ਤੋਂ ਮਹਿਲ ਕਲਾਂ, ਬਰਨਾਲਾ , ਭਦੌੜ, ਭਗਤਾ ਭਾਈ ਕਾ , ਜੈਤੋ-ਕੋਟਕਪੁਰਾ ਹੁੰਦੇ ਹੋਏ, ਫਰੀਦਕੋਟ-ਫਿਰੋਜਪੁਰ ਅਤੇ ਫਰੀਦਕੋਟ ਤੋਂ ਤਲਵੰਡੀ ਭਾਈ ਹੁੰਦੇ ਹੋਏ ਮੋਗੇ ਜਾਵੇਗੀ।  ਉਨ੍ਹਾਂ ਕਿਹਾ ਕਿ ਹੈਵੀ ਵਹੀਕਲ ਸਿਰਫ ਇਸ ਰੂਟ ਰਾਹੀਂ ਹੀ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਲਾਈਟ ਵਹੀਕਲ ਇਸ ਰੂਟ ਰਾਹੀਂ ਵੀ ਜਾ ਸਕਦੇ ਹਨ, ਜਿਵੇਂ ਕਿ ਰਾਏਕੋਟ ਤੋਂ ਬਰਨਾਲਾ, ਪੱਖੋ ਕੈਂਚੀਆਂ, ਹਿੰਮਤਪੁਰਾ, ਬੱਧਨੀ ਕਲਾਂ , ਬੁੱਟਰ , ਬੁੱਘੀਪੁਰਾ ਚੌਂਕ ਹੁੰਦੇ ਹੋਏ ਮੋਗਾ, ਫਿਰੋਜਪੁਰ, ਫਾਜਿਲਕਾ ਸਾਇਡ ਆਦਿ। ਇਸ ਤੋਂ ਇਲਾਵਾ ਜਗਰਾਉਂ ਤਹਿਸੀਲ ਚੌਂਕ ਤੋਂ ਕਮਾਲਪੁਰਾ, ਬੱਸੀਆਂ, ਮਹਿਲ ਕਲਾਂ, ਸੰਘੇੜਾ, ਬਰਨਾਲਾ, ਪੱਖੋ ਕੈਂਚੀਆਂ, ਹਿੰਮਤਪੁਰਾ, ਬੱਧਨੀ ਕਲਾਂ, ਬੁੱਘੀਪੁਰਾ ਚੌਂਕ ਹੁੰਦੇ ਹੋਏ ਮੋਗਾ, ਫਿਰੋਜਪੁਰ, ਫਾਜਿਲਕਾ ਸਾਇਡ ਜਾ ਸਕਦੀ ਹੈ।  ਉਨ੍ਹਾਂ ਕਿਹਾ ਕਿ ਅਬੋਹਰ, ਫਾਜਿਲਕਾ, ਫਿਰੋਜਪੁਰ ਤੋਂ ਮੋਗੇ-ਲੁਧਿਆਣੇ ਦੀ ਤਰਫ ਆਉਣ ਵਾਲੀ ਟ੍ਰੈਫਿਕ ਫਿਰੋਜਪੁਰ-ਜੀਰਾ ਰੋਡ ਤੋਂ ਹੁੰਦੇ ਹੋਏ ਜੀਰਾ, ਕੋਟ ਈਸੇ ਖਾਂ, ਧਰਮਕੋਟ, ਸਿੱਧਵਾਂਬੇਟ ਹੁੰਦੇ ਹੋਏ ਜਗਰਾਉਂ, ਲੁਧਿਆਣੇ ਵੱਲ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਸਨੇ ਤਲਵੰਡੀ ਭਾਈ ਤੋਂ ਲੁਧਿਆਣਾ ਮੋਗਾ ਆਉਣਾ ਹੈ ਉਹ ਤਲਵੰਡੀ ਭਾਈ ਤੋਂ ਜੀਰਾ, ਕੋਟ ਈਸੇ ਖਾਂ , ਧਰਮਕੋਟ, ਸਿੱਧਵਾਂਬੇਟ ਹੁੰਦੇ ਹੋਏ ਜਗਰਾਉਂ, ਲੁਧਿਆਣੇ ਵੱਲ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ ਕੋਟਕਪੁਰੇ ਤੋਂ ਲੁਧਿਆਣਾ ਜਾਣ ਵਾਲੀ ਟ੍ਰੈਫਿਕ ਕੋਟਕਪੁਰੇ ਤੋਂ ਜੈਤੋ, ਭਗਤਾ ਭਾਈ ਕਾ, ਬਰਨਾਲਾ , ਰਾਏਕੋਟ ਤੋਂ ਵਾਇਆ ਸਰਾਭਾ, ਲੁਧਿਆਣਾ ਜਾਵੇਗੀ।