• Home
  • ਮਨਪ੍ਰੀਤ ਬਾਦਲ ਅਕਾਲੀ ਆਗੂਆਂ ਦੀ ਸੁਰੱਖਿਆ ਦੇ ਮਾਮਲੇ ‘ਤੇ ਰਾਜਨੀਤੀ ਕਰ ਰਹੇ ਹਨ : ਗਰੇਵਾਲ

ਮਨਪ੍ਰੀਤ ਬਾਦਲ ਅਕਾਲੀ ਆਗੂਆਂ ਦੀ ਸੁਰੱਖਿਆ ਦੇ ਮਾਮਲੇ ‘ਤੇ ਰਾਜਨੀਤੀ ਕਰ ਰਹੇ ਹਨ : ਗਰੇਵਾਲ

ਲੁਧਿਆਣਾ, (ਖ਼ਬਰ ਵਾਲੇ ਬਿਊਰੋ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਲਈ ਨਵੀਆਂ ਲਗਜ਼ਰੀ ਗੱਡੀਆਂ ਖਰੀਦਣ ਦੇ ਪ੍ਰਸਤਾਵ ਨੂੰ ਪੰਜਾਬ ਸਰਕਾਰ ਨੇ ਰੱਦ ਕਰ ਦਿਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਸਰਕਾਰ, ਖ਼ਾਸ ਕਰ ਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 'ਤੇ ਦੋਸ ਲਾਇਆ ਕਿ ਉਹ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਸੁਰੱਖਿਆ ਨਾਲ ਸਮਝੌਤਾ ਕਰ ਰਹੇ ਹਨ।
ਇਥੇ ਜਾਰੀ ਇਕ ਬਿਆਨ ਵਿਚ ਪਾਰਟੀ ਦੇ ਬੁਲਾਰੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਨਾਂ ਆਗੂਆਂ ਦੀ ਸੁਰੱਖਿਆ ਕਾਰਨ ਹੀ ਸਰਕਾਰ ਨੂੰ ਪ੍ਰਸਤਾਵ ਭੇਜਿਆ ਸੀ ਪਰ ਵਿੱਤ ਮੰਤਰੀ ਨੇ ਇਸ ਨੂੰ ਸਿਰੇ ਤੋਂ ਨਿਕਾਰ ਦਿਤਾ। ਗਰੇਵਾਲ ਨੇ ਮਨਪ੍ਰੀਤ 'ਤੇ ਦੋਸ਼ ਲਾਇਆ ਕਿ ਉਹ ਸਰੱਖਿਆ ਦੇ ਮਾਮਲੇ 'ਤੇ ਵੀ ਰਾਜਨੀਤੀ ਖੇਡ ਰਹੇ ਹਨ।
ਦਸ ਦਈਏ ਕਿ ਪੰਜਾਬ ਪੁਲਿਸ ਨੇ ਬਾਦਲ ਅਤੇ ਸੁਖਬੀਰ ਦੀ ਸੁਰੱਖਿਆ ਫ਼ਲੀਟ ਵਿੱਚ ਨਵੀਆਂ ਬੁਲਟ ਪਰੂਫ਼ ਗੱਡੀਆਂ ਦੀਆਂ ਮੰਗ ਕੀਤੀ ਸੀ ਤੇ ਇਸ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਲਈ ਵੀ ਬੁਲਟ ਗੱਡੀਆਂ ਦੀ ਮੰਗ ਕੀਤੀ ਗਈ ਸੀ ਪਰ ਮਨਪ੍ਰੀਤ ਬਾਦਲ ਨੇ ਇਹ ਕਹਿ ਕੇ ਮੰਗ ਠੁਕਰਾ ਦਿਤੀ ਸੀ ਕਿ ਉਹ ਬੁਲਟ ਪਰੂਫ਼ ਗੱਡੀਆਂ ਆਪਣੇ ਆਪ ਵੀ ਖ਼ਰੀਦ ਸਕਦੇ ਹਨ ਕਿਉਂਕਿ ਉਹ ਉਤਰੀ ਭਾਰਤ ਦੇ ਅਮੀਰ ਘਰਾਣਿਆਂ 'ਚੋਂ ਆਉਂਦੇ ਹਨ।