• Home
  • ਲੁਕੇਸ਼ ਰਾਹੁਲ ਨੇ ਰਾਹੁਲ ਦਰਾਵਿੜ ਨੂੰ ਪਿਛੇ ਛਡਿਆ

ਲੁਕੇਸ਼ ਰਾਹੁਲ ਨੇ ਰਾਹੁਲ ਦਰਾਵਿੜ ਨੂੰ ਪਿਛੇ ਛਡਿਆ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਭਾਰਤ ਅਤੇ ਇੰਗਲੈਂਡ 'ਚ ਕ੍ਰਿਕਟ ਟੈਸਟ ਲੜੀ ਦਾ ਪੰਜਵਾਂ ਤੇ ਆਖ਼ਰੀ ਮੈਚ ਚੱਲ ਰਿਹਾ ਹੈ। ਇਸ ਲੜੀ ਦਰਮਿਆਨ ਕਈ ਅਜੀਬ ਅਜੀਬ ਰਿਕਾਰਡ ਸਾਹਮਣੇ ਆਏ। ਪੂਰੀ ਲੜੀ 'ਚ ਭਾਰਤੀ ਮੈਨੇਜਮੈਂਟ ਨੂੰ ਚੰਗੀ ਤਰਾਂ ਪਤਾ ਨਾ ਲਗਿਆ ਕਿ ਮੈਚ 'ਚ ਕਿਸ ਖਿਡਾਰੀ ਨੂੰ ਖਿਡਾਇਆ ਜਾਵੇ ਤੇ ਕਿਸ ਨੂੰ ਬਾਹਰ ਬਿਠਾਇਆ ਜਾਵੇ। ਸਿੱਟੇ ਵਜੋਂ ਭਾਰਤ ਇਹ ਲੜੀ ਹਾਰ ਗਿਆ ਤੇ ਹੁਣ ਪੰਜਵੇਂ ਮੈਚ 'ਚ ਵੀ ਭਾਰਤ ਦਾ ਬੁਰਾ ਹਾਲ ਹੈ। ਇਸ ਲੜੀ ਵਿਚ ਲੋਕੇਸ਼ ਰਾਹੁਲ ਦਾ ਬੱਲਾ ਤਾਂ ਭਾਵੇਂ ਨਹੀਂ ਬੋਲਿਆ ਪਰ ਉਸ ਨੇ ਫ਼ੀਲਡਿੰਗ ਕਮਾਲ ਦੀ ਕੀਤੀ। ਕਿਸੇ ਇਕ ਲੜੀ ਵਿਚ ਕੈਚ ਲੈਣ ਦੇ ਮਾਮਲੇ 'ਚ ਉਸ ਨੇ ਭਾਰਤੀ ਕ੍ਰਿਕਟ ਦੇ ਦਿਗਜ਼ ਖਿਡਾਰੀ ਰਾਹੁਲ ਦਾਵ੍ਰਿੜ ਨੂੰ ਪਿਛੇ ਛੱਡ ਦਿਤਾ ਹੈ। ਰਾਹੁਲ ਦਾਵ੍ਰਿੜ ਨੇ ਸਾਲ 2004-05 ਦੀ ਟੈਸਟ ਲੜੀ ਦੌਰਾਨ 13 ਕੈਚ ਲਏ ਸਨ ਤੇ ਲੋਕੇਸ਼ ਰਾਹੁਲ ਨੇ ਇਸ ਲੜੀ ਦੌਰਾਨ 14 ਕੈਚ ਲੈ ਕੇ ਦਾਵ੍ਰਿੜ ਨੂੰ ਪਿਛੇ ਛੱਡ ਦਿਤਾ ਹੈ।