• Home
  • “ਧੁੱਸੀ ਬੰਨ ” ਦੀ ਨਿਗਰਾਨੀ ਲਗਾਤਾਰ ਜਾਰੀ -ਘਬਰਾਉਣ ਦੀ ਲੋੜ ਨਹੀਂ -ਡੀ ਸੀ ਲੁਧਿਆਣਾ

“ਧੁੱਸੀ ਬੰਨ ” ਦੀ ਨਿਗਰਾਨੀ ਲਗਾਤਾਰ ਜਾਰੀ -ਘਬਰਾਉਣ ਦੀ ਲੋੜ ਨਹੀਂ -ਡੀ ਸੀ ਲੁਧਿਆਣਾ

ਲੁਧਿਆਣਾ, (ਖ਼ਬਰ ਵਾਲੇ ਬਿਊਰੋ )-ਲਗਾਤਾਰ ਮੀਂਹ ਕਾਰਨ ਪੈਦਾ ਹੋਈ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲ•ਾ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ•ਾਂ ਦੀ ਘਬਰਾਹਟ ਵਿੱਚ ਨਾ ਪੈਣ। ਉਨ•ਾਂ ਕਿਹਾ ਕਿ ਜ਼ਿਲ•ਾ ਲੁਧਿਆਣਾ ਵਿੱਚ ਸਥਿਤੀ ਪੂਰੀ ਤਰ•ਾਂ ਕਾਬੂ ਹੇਠ ਹੈ। ਸੰਬੰਧਤ ਅਧਿਕਾਰੀਆਂ ਵੱਲੋਂ ਧੁੱਸੀ ਬੰਨ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਜ਼ਿਲ•ਾ ਅਤੇ ਸਬ-ਡਵੀਜਨ ਪੱਧਰ 'ਤੇ ਵੱਖ-ਵੱਖ ਹੜ• ਰੋਕਥਾਮ ਰੂਮ ਸਥਾਪਤ ਕਰ ਦਿੱਤੇ ਗਏ ਹਨ। ਅਗਲੇ ਹੁਕਮਾਂ ਤੱਕ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਛੁੱਟੀ ਨਾ ਕਰਨ ਅਤੇ ਸਟੇਸ਼ਨ ਨਾ ਛੱਡਣ ਬਾਰੇ ਹਦਾਇਤ ਜਾਰੀ ਕਰ ਦਿੱਤੀ ਗਈ ਹੈ।
ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਸੂਬੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ। ਪ੍ਰਸਾਸ਼ਨ ਨੂੰ ਸਥਿਤੀ 'ਤੇ ਲਗਾਤਾਰ ਨਜ਼ਰ ਰੱਖਣ ਅਤੇ ਆਫ਼ਤ ਰੋਕਥਾਮ ਰੂਮ ਚਾਲੂ ਰੱਖਣ ਦੀ ਹਦਾਇਤ ਜਾਰੀ ਕੀਤੀ ਗਈ ਹੈ। ਸਾਰੇ ਅਧਿਕਾਰੀਆਂ ਅਤੇ ਭਾਰਤੀ ਫੌਜ ਨੂੰ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਰਹਿਣ ਲਈ ਕਿਹਾ ਗਿਆ ਹੈ। ਹੰਗਾਮੀ ਸਥਿਤੀ ਵਿੱਚ ਲੋਕਾਂ ਨੂੰ ਸੁਰੱਖਿਅਤ ਕਰਨ ਲਈ ਢੁੱਕਵੀਂਆਂ ਥਾਵਾਂ ਦੀ ਪਛਾਣ ਅਤੇ ਬਚਾਅ ਯੋਜਨਾ ਤਿਆਰ ਕਰ ਲਿਆ ਗਿਆ ਹੈ। ਹੜ• ਦੇ ਪਾਣੀ ਨੂੰ ਕੱਢਣ ਲਈ ਸਾਰਾ ਸਾਜੋ ਸਮਾਨ ਤਿਆਰ ਕੀਤਾ ਜਾ ਚੁੱਕਾ ਹੈ।
ਐੱਸ. ਡੀ. ਐੱਮ. ਸਾਹਿਬਾਨ ਨੂੰ ਸਬ ਡਵੀਜ਼ਨ ਪੱਧਰ 'ਤੇ ਹੜ• ਕੰਟਰੋਲ ਰੂਮ ਸਥਾਪਤ ਕਰਨ ਦੀ ਹਦਾਇਤ ਕੀਤੀ ਗਈ। ਉਨ•ਾਂ ਸਮੂਹ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਹੜ•ਾਂ ਦੀ ਸਥਿਤੀ ਨਾਲ ਨਜਿੱਠਣ ਲਈ ਲੋੜੀਂਦੇ ਸਾਜ਼ੋ-ਸਾਮਾਨ, ਕਿਸ਼ਤੀਆਂ, ਚੱਪੂ, ਲਾਈਫ਼ ਜੈਕਟਾਂ, ਪੰਪ ਸੈਟ, ਰੇਤੇ ਦੀਆਂ ਬੋਰੀਆਂ, ਵਾਇਰਲੈੱਸ ਸਿਸਟਮ, ਮੈਨਪਾਵਰ, ਮਸ਼ੀਨਰੀ ਅਤੇ ਤਰਪਾਲਾਂ ਆਦਿ ਦਾ ਪ੍ਰਬੰਧ ਅਤੇ ਨਿਰੀਖਣ ਕਰਨ ਅਤੇ ਸੁਰੱਖਿਅਤ ਥਾਵਾਂ ਦੀ ਪਛਾਣ ਕਰਨ ਤਾਂ ਜੋ ਲੋੜ ਪੈਣ 'ਤੇ ਉਥੇ ਰਾਹਤ ਕੈਂਪ ਲਾਏ ਜਾ ਸਕਣ। ਉਨ•ਾਂ ਐੱਸ.ਡੀ.ਐੱਮਜ਼. ਨੂੰ ਹਦਾਇਤ ਕੀਤੀ ਕਿ ਲੋੜ ਪੈਣ 'ਤੇ ਰਾਹਤ ਕੈਂਪਾਂ ਵਾਲੇ ਸਥਾਨ ਦਾ ਖ਼ੁਦ ਦੌਰਾ ਕਰ ਕੇ ਉਥੇ ਪਖ਼ਾਨੇ, ਪੀਣ ਵਾਲੇ ਪਾਣੀ ਅਤੇ ਸੰਪਰਕ ਸੜਕ ਦਾ ਹੋਣਾ ਯਕੀਨੀ ਬਣਾਉਣ। ਉਨ•ਾਂ ਜ਼ਿਲ•ੇ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਲੋੜੀਂਦੇ ਸਹਿਯੋਗ ਲਈ ਤਾਲਮੇਲ ਰੱਖਣ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ•ੇ ਵਿੱਚ ਪੈਂਦੀਆਂ ਸਾਰੀਆਂ ਡਰੇਨਾਂ ਅਤੇ ਨਹਿਰਾਂ 'ਤੇ ਗਸ਼ਤ ਵਧਾਈ ਜਾਵੇ। ਉਨ•ਾਂ ਪੁਲਿਸ ਅਤੇ ਸਮੂਹ ਐੱਸ. ਡੀ. ਐੱਮਜ਼ ਨੂੰ ਗੋਤਾਖ਼ੋਰਾਂ ਦੀ ਸ਼ਨਾਖ਼ਤ ਕਰ ਕੇ ਸੂਚੀ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜਣ ਦੇ ਨਿਰਦੇਸ਼ ਵੀ ਦਿੱਤੇ। ਉਨ•ਾਂ ਵੱਖ-ਵੱਖ ਵਿਭਾਗਾਂ, ਜ਼ਿਲ•ਾ ਪੁਲਿਸ ਅਤੇ ਹੋਮਗਾਰਡ ਦੇ ਅਧਿਕਾਰੀਆਂ ਨੂੰ ਕਿਹਾ ਕਿਸ਼ਤੀਆਂ ਚਲਾਉਣ ਵਾਲੇ ਕਰਮਚਾਰੀਆਂ ਦੀ ਸ਼ਨਾਖ਼ਤ ਕਰ ਕੇ ਉਨ•ਾਂ ਦੀ ਸੂਚੀ ਜ਼ਿਲ•ਾ ਪ੍ਰਸ਼ਾਸਨ ਨੂੰ ਭੇਜੀ ਜਾਵੇ।
ਨਗਰ ਨਿਗਮ ਲੁਧਿਆਣਾ ਅਤੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ (ਬੀ. ਐÎਂਡ ਆਰ.), ਕਾਰਜਕਾਰੀ ਇੰਜੀਨੀਅਰ ਸਿੰਚਾਈ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਸਮੂਹ ਸਟਾਫ਼, ਠੇਕੇਦਾਰਾਂ, ਮਜਦੂਰਾਂ ਅਤੇ ਬੇਲਦਾਰਾਂ ਨੂੰ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਸਹਿਯੋਗ ਕਰਨ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਟੀ ਨੂੰ ਲੋੜੀਂਦੀ ਵਾਹਨਾਂ ਦਾ ਪ੍ਰਬੰਧ ਕਰਨ ਲਈ ਕਹਿਣ ਦੇ ਨਾਲ-ਨਾਲ ਜ਼ਿਲ•ਾ ਮੰਡੀ ਅਫ਼ਸਰ ਨੂੰ ਹਦਾਇਤ ਕੀਤੀ ਗਈ ਹੈ ਕਿ ਸਾਰੀਆਂ ਮੰਡੀਆਂ ਵਿੱਚ ਫਲੱਡ ਲਾਈਟਾਂ ਦਾ ਪ੍ਰਬੰਧ ਕਰਨ। ਪਹਿਲਾਂ ਹੀ ਨਿਯੁਕਤ ਠੇਕੇਦਾਰਾਂ ਤੋਂ ਹੀ ਕੰਮ ਕਰਾਉਣ ਬਾਰੇ ਕਿਹਾ ਗਿਆ ਹੈ।
ਨਗਰ ਨਿਗਮ, ਗਲਾਡਾ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹੜ• ਰੋਕਥਾਮ ਲਈ ਜ਼ਰੂਰੀ ਮਸ਼ੀਨਰੀ ਦਾ ਪ੍ਰਬੰਧ ਕਰਕੇ ਰੱਖਣ। ਬਿਜਲੀ ਬੋਰਡ ਨੂੰ ਹਦਾਇਤ ਕੀਤੀ ਗਈ ਹੈ ਕਿ ਨੋਡਲ ਅਫ਼ਸਰ ਦੀ ਅਗਵਾਈ ਵਿੱਚ ਚਾਰ ਟੀਮਾਂ ਦਾ ਗਠਨ ਕੀਤਾ ਜਾਵੇ ਜੋ ਕਿ ਲੋੜ ਪੈਣ 'ਤੇ ਆਰਜੀ ਬਿਜਲੀ ਕੁਨੈਕਸ਼ਨ ਲਗਾਉਣ ਅਤੇ ਹੋਰ ਮੇਂਟੇਨੈੱਸ ਦਾ ਕੰਮ ਦੇਖ ਸਕਣ।
ਉਨ•ਾਂ ਕਿਹਾ ਕਿ ਐਨ.ਡੀ.ਆਰ.ਐਫ. ਦੇ ਜਵਾਨਾਂ ਦੀ ਟੀਮ ਨੂੰ ਵੀ ਤਿਆਰ ਰੱਖਿਆ ਜਾਵੇ ਤਾਂ ਜੋ ਲੋੜ ਪੈਣ 'ਤੇ ਉਨ•ਾਂ ਦੀਆਂ ਸੇਵਾਵਾਂ ਲਈਆਂ ਜਾ ਸਕਣ। ਉਨ•ਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸੰਭਾਵੀ ਹੜ•ਾਂ ਦੀ ਸੂਰਤ ਵਿੱਚ ਲੋੜੀਂਦੀਆਂ ਦਵਾਈਆਂ ਅਤੇ ਮਸ਼ੀਨਰੀ ਦਾ ਪ੍ਰਬੰਧ ਕੀਤਾ ਜਾਵੇ। ਉਨ•ਾਂ ਸਿਵਲ ਸਰਜਨ ਅਤੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਨੂੰ ਸੰਭਾਵੀ ਬੀਮਾਰੀਆਂ ਦੀ ਰੋਕਥਾਮ ਅਤੇ ਹੰਗਾਮੀ ਹਾਲਤ ਲਈ ਲੋੜੀਂਦੀਆਂ ਦਵਾਈਆਂ ਅਤੇ ਮੈਡੀਕਲ ਟੀਮਾਂ ਦਾ ਪ੍ਰਬੰਧ ਕਰਨ ਲਈ ਕਿਹਾ। ਉਨ•ਾਂ ਐੱਸ. ਡੀ. ਐੱਮਜ਼, ਤਹਿਸੀਲਦਾਰਾਂ ਅਤੇ ਜ਼ਿਲ•ਾ ਮਾਲ ਅਫ਼ਸਰ ਨੂੰ ਕਿਹਾ ਕਿ ਉਹ ਜ਼ਿਲ•ਾ ਲੁਧਿਆਣਾ ਵਿੱਚ ਪੈਂਦੇ ਸਾਰੇ ਹੜ• ਰੋਕਥਾਮ ਰੂਮਾਂ ਨੂੰ ਚਾਲੂ ਰੱਖਣ ਅਤੇ ਇਨ•ਾਂ ਦੀ ਸਥਿਤੀ 'ਤੇ ਨਜ਼ਰ ਰੱਖਣ।
ਉਨ•ਾਂ ਜ਼ਿਲ•ਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਨੂੰ ਖਾਣ-ਪੀਣ ਦੀ ਸਮੱਗਰੀ, ਮਿੱਟੀ ਦਾ ਤੇਲ, ਪੈਟਰੋਲ ਅਤੇ ਗੈਸ ਸਿਲੰਡਰਾਂ ਦਾ ਪ੍ਰਬੰਧ ਕਰਨ ਲਈ ਕਿਹਾ। ਉਨ•ਾਂ ਜਨ ਸਿਹਤ ਵਿਭਾਗ ਅਤੇ ਨਗਰ ਕੌਸਲਾਂ ਦੇ ਅਧਿਕਾਰੀਆਂ ਨੂੰ ਬਰਸਾਤ ਦੇ ਦਿਨਾਂ ਵਿੱਚ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ। ਉਨ•ਾਂ ਹਦਾਇਤ ਕੀਤੀ ਕਿ ਬਰਸਾਤਾਂ ਦੌਰਾਨ ਕਿਸੇ ਵੀ ਅਸੁਰੱਖਿਅਤ ਇਮਾਰਤ ਦੀ ਵਰਤੋਂ ਨਾ ਕੀਤੀ ਜਾਵੇ। ਉਨ•ਾਂ ਜ਼ਿਲ•ੇ ਦੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਲੋੜ ਪੈਣ 'ਤੇ ਪਸ਼ੂਆਂ ਲਈ ਖਾਦ ਸਮੱਗਰੀ, ਚਾਰਾ ਅਤੇ ਤੂੜੀ ਦਾ ਇੰਤਜ਼ਾਮ ਕਰਨ ਅਤੇ ਜ਼ਿਲ•ਾ ਮੰਡੀ ਅਫ਼ਸਰ ਨੂੰ ਲੋੜੀਂਦੀਆਂ ਤਰਪਾਲਾਂ ਦਾ ਪ੍ਰਬੰਧ ਕਰਨ ਲਈ ਆਖਿਆ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਸਰਕਾਰੀ ਇਮਾਰਤਾਂ ਦਾ ਨਿਰੀਖਣ ਕਰਨ ਲਈ ਵੀ ਕਿਹਾ।
ਡਿਪਟੀ ਕਮਿਸ਼ਨਰ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਸੰਭਾਵੀ ਹੜ•ਾਂ ਦੀ ਸੂਰਤ ਵਿੱਚ ਵਿਸ਼ੇਸ਼ ਕਰਕੇ ਹਸਪਤਾਲਾਂ ਵਿੱਚ ਨਿਰਵਿਘਨ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ। ਉਨ•ਾਂ ਜ਼ਿਲ•ੇ ਦੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬਰਸਾਤ ਦੇ ਦਿਨਾਂ ਵਿੱਚ ਆਗਿਆ ਤੋਂ ਬਿਨਾਂ ਡਿਊਟੀ ਸਥਾਨ ਨਾ ਛੱਡਣ ਅਤੇ ਆਪਣੇ ਮੋਬਾਇਲ 24 ਘੰਟੇ ਅਟੈਂਡ ਕਰਨੇ ਯਕੀਨੀ ਬਣਾਉਣ। ਉਨ•ਾਂ ਸਮੂਹ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਆਪਣੇ ਅਧੀਨ ਕਿਸੇ ਵੀ ਮੁਲਾਜ਼ਮ ਨੂੰ ਬੇਲੋੜੀ ਜਾਂ ਸਟਾਫ਼ ਦੀ ਕਮੀ ਦੇ ਸਨਮੁਖ ਛੁੱਟੀ ਨਾ ਦੇਣ।
ਜ਼ਿਲ•ਾ ਲੁਧਿਆਣਾ ਵਿੱਚ ਸਥਾਪਤ ਹੜ• ਰੋਕਥਾਮ ਰੂਮਾਂ ਦਾ ਵੇਰਵਾ
1. ਡਿਪਟੀ ਕਮਿਸ਼ਨਰ ਦਫ਼ਤਰ 01612433100
2. ਲੁਧਿਆਣਾ (ਪੂਰਬੀ) 01612400150
3. ਲੁਧਿਆਣਾ (ਪੱਛਮੀ) 01612412555
4. ਜਗਰਾਂਉ 01624223226
5. ਸਮਰਾਲਾ 01628262354
6. ਰਾਏਕੋਟ 01624264350
7. ਪਾਇਲ 01628276892
8. ਖੰਨਾ 01628226091
9. ਕਾਰਜਕਾਰੀ ਇੰਜੀਨੀਅਰ ਡਰੇਨੇਜ਼ 01612520232
10. ਪਸ਼ੂ ਪਾਲਣ ਵਿਭਾਗ 01615017728
11. ਸਿਵਲ ਸਰਜਨ ਲੁਧਿਆਣਾ 01612444193
12. ਪੁਲਿਸ ਕਮਿਸ਼ਨਰੇਟ 100, 01612414932-33, 9815800251, 7837018500
13. ਭਾਰਤੀ ਫੌਜ 8558940825