• Home
  • ਹਰੀਕੇ ਹੈੱਡ ‘ਤੇ ਪਾਣੀ ਦਾ ਪੱਧਰ ਵਧਿਆ, ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਕੀਤਾ

ਹਰੀਕੇ ਹੈੱਡ ‘ਤੇ ਪਾਣੀ ਦਾ ਪੱਧਰ ਵਧਿਆ, ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਕੀਤਾ

ਹਰੀਕੇ ਪੱਤਣ,  (ਖ਼ਬਰ ਵਾਲੇ ਬਿਊਰੋ): ਪੰਜਾਬ ਸਮੇਤ ਉਤਰੀ ਭਾਰਤੀ ਸੂਬਿਆਂ 'ਚ ਤਿੰਨ ਦਿਨ ਮੀਂਹ ਕੀ ਪਿਆ ਉਸ ਨੇ ਮੈਦਾਨੀ ਖੇਤਰ ਦੇ ਲੋਕਾਂ ਲਈ ਬਿਪਤਾ ਖੜੀ ਕਰ ਦਿੱਤੀ। ਖ਼ਬਰ ਮਿਲੀ ਹੈ ਕਿ ਪਹਾੜੀ ਖੇਤਰਾਂ 'ਚ ਪਾਣੀ ਦਾ ਵਹਾਅ ਵਧਣ ਕਾਰਨ ਹਜੀਕੇ ਪੱਤਣ 'ਤੇ ਭਾਰੀ ਮਾਤਰਾ 'ਚ ਪਾਣੀ ਇਕੱਠਾ ਹੋ ਗਿਆ ਹੈ ਜਿਸ ਕਾਰਨ ਲੋਕਾਂ 'ਚ ਦਹਿਸ਼ਤ ਹੈ। ਹਰੀਕੇ ਹੈੱਡ ਤੋਂ ਡਾਊਨ ਅਸਟੀਮ ਵੱਲ ਪਾਣੀ ਦਾ ਪੱਧਰ 33878 ਤੋਂ  60084 ਵਧ ਕੇ ਕਿਊਸਿਕ ਹੋ ਗਿਆ ਅਤੇ ਅਪ ਅਸਟੀਮ ਵੱਲ 49543 ਤੋਂ ਵਧ ਕੇ 77749   ਹੋ  ਗਿਆ।। ਪਾਣੀ ਦਾ ਪੱਧਰ ਵਧਣ ਕਾਰਨ ਡਾਊਨ ਅਸਟੀਮ ਵੱਲੋਂ ਛੱਡੇ ਗਏ ਪਾਣੀ ਕਾਰਨ ਹਥਾੜ ਦੇ ਕਈ ਨੀਵੇਂ ਇਲਾਕਿਆਂ ਹਰੀਕੇ ਗੱਟੀ ਹਥਾੜ, ਕੁਤੀਵਾਲਾ, ਗੱਟਾ ਬਾਦਸ਼ਾਹ ਤੋਂ ਲੈ ਮੁੱਠਿਆਵਾਲਾ  ਤੱਕ ਦਰਜਨਾਂ ਪਿੰਡ ਹੜ ਦੀ ਮਾਰ ਹੇਠ ਆ ਗਏ ਹਨ, ਜਿਸ ਕਾਰਨ ਹਜ਼ਾਰਾਂ ਏਕੜ ਦੇ ਕਰੀਬ ਕਿਸਾਨਾਂ ਦੀ ਪਾਣੀ ਵਿਚ ਡੁੱਬ ਗਈ। ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਦਿਨੋ-ਦਿਨ ਹਰੀਕੇ ਹੈੱਡ ਵਰਕਸ ਦੇ ਪਾਣੀ ਦਾ ਪੱਧਰ ਵਧ ਰਿਹਾ ਹੈ।ਅਤੇ ਆਉਣ ਵਾਲੇ ਦਿਨਾਂ 'ਚ ਇਹ ਪਾਣੀ ਹੋਰ ਵੀ ਵਧ ਸਕਦਾ ਹੈ। ਉਧਰ ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ ਤੇ ਪ੍ਰਭਾਵਿਤ ਪਿੰਡਾਂ 'ਚ ਪ੍ਰਸ਼ਾਸਨਿਕ ਅਧਿਕਾਰੀ ਗੇੜੇ ਕੱਢ ਰਹੇ ਹਨ।