• Home
  • ਮੇਰੇ ਵਿਰੁੱਧ ਮੁਕੱਦਮਾ ਦਰਜ ਕਰਨ ਵਾਲੇ ਐਸਐਸਪੀ ਤੇ ਹੋਰ ਅਫਸਰਾਂ ਨੂੰ ਸਰਕਾਰ ਆਉਣ ਤੇ ਠੋਕਾਂਗੇ -ਸੁਖਬੀਰ ਬਾਦਲ

ਮੇਰੇ ਵਿਰੁੱਧ ਮੁਕੱਦਮਾ ਦਰਜ ਕਰਨ ਵਾਲੇ ਐਸਐਸਪੀ ਤੇ ਹੋਰ ਅਫਸਰਾਂ ਨੂੰ ਸਰਕਾਰ ਆਉਣ ਤੇ ਠੋਕਾਂਗੇ -ਸੁਖਬੀਰ ਬਾਦਲ

ਰਾਏਕੋਟ (ਲੁਧਿਆਣਾ )-(ਖ਼ਬਰ ਵਾਲੇ ਬਿਊਰੋ )-ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਚੌਥੀ ਬਰਸੀ ਮੌਕੇ  ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਜੁੜੇ ਹੋਏ ਇਕੱਠ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ  ਜਿੱਥੇ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਸ਼ਰਧਾਂਜਲੀ ਭੇਟ ਕੀਤੀ ,ਉੱਥੇ ਨਾਲ ਹੀ ਕਾਂਗਰਸ ਸਰਕਾਰ ਵਿਰੁੱਧ ਤਾਬੜਤੋੜ ਹਮਲੇ ਕਰਦਿਆਂ ਕਿਹਾ ਕਿ ਅਕਾਲੀ ਸਰਕਾਰ ਆਉਣ ਤੇ ਉਨ੍ਹਾਂ ਵਿਰੁੱਧ ਮੁਕੱਦਮੇ ਦਰਜ ਕਰਨ ਵਾਲੇ ਪੁਲਸ ਅਫਸਰਾਂ ਨੂੰ ਠੋਕਾਂਗੇ । ਇਸ ਸਮੇਂ ਸੁਖਬੀਰ ਬਾਦਲ ਦੇ ਪੰਚਾਇਤੀ ਚੋਣਾਂ ਦੌਰਾਨ ਉਨ੍ਹਾਂ ਵਿਰੁੱਧ ਦਰਜ ਕੀਤੇ ਗਏ ਮੁਕੱਦਮੇ ਬਾਰੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਕਾਂਗਰਸ ਦੇ ਗੁੰਡੇ ਬੂਥਾਂ ਤੇ ਕਬਜ਼ੇ ਕਰ ਰਹੇ ਸਨ । ਜਿਸ ਕਾਰਨ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵੱਲੋਂ ਮੈਨੂੰ ਖੁਦ ਆਪਣੇ ਹਲਕੇ ਦੇ ਪਿੰਡਾਂ ਚ ਭੇਜਿਆ ਗਿਆ ਕਿ ਉਮੀਦਵਾਰਾਂ ਦੇ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਰੋਕਣ ।

ਬਰਸੀ ਸਮਾਗਮ ਦੌਰਾਨ ਬਿਕਰਮ  ਸਿੰਘ ਮਜੀਠੀਆ ਨੇ ਜਥੇਦਾਰ ਤਲਵੰਡੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਕਾਂਗਰਸ ਦੇ ਇਸ਼ਾਰੇ ਤੇ ਕੁਝ ਲੋਕ ਨਵਾਂ ਪੰਥ  ਵਸਾਉਣ  ਲੱਗੇ ਹੋਏ ਹਨ । ਜਿਹੜੇ ਕਿ ਅਕਾਲੀ ਦਲ ਨੂੰ ਲਗਾਤਾਰ ਨਿੰਦ ਰਹੇ ਹਨ ।

ਬਿਕਰਮਜੀਤ ਮਜੀਠੀਆ ਨੇ ਬਰਗਾੜੀ ਧਰਨੇ ਤੇ ਬੈਠੇ  ਧਰਨਾਕਾਰੀਆਂ ਨੂੰ ਕਾਂਗਰਸੀ ਜਥੇਦਾਰਾਂ ਦਾ ਖਿਤਾਬ ਦਿੰਦੇ     ਹੋਏ ਕਿਹਾ ਕਿ ਇਨ੍ਹਾਂ ਨੂੰ ਪੁੱਛੋ ਕਿ ਜਿਹੜੀ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਤੇ ਰਾਜੀਵ  ਗਾਂਧੀ ਨੇ ਸਿੱਖਾਂ ਦਾ ਕਤਲੇਆਮ ਕਰਵਾਇਆ ਤੁਸੀਂ ਉਨ੍ਹਾਂ ਦੇ ਇਸ਼ਾਰੇ ਤੇ ਕਿਸੇ ਲਈ ਕੰਮ ਕਰ ਰਹੇ ਹੋ।

ਅੱਜ ਆਪਣੇ ਭਾਸ਼ਣ ਚ ਬਿਕਰਮ ਮਜੀਠੀਆ ਨੇ ਹਮੇਸ਼ਾ ਵਾਂਗ ਨਵਜੋਤ ਸਿੱਧੂ ਨੂੰ ਰਾਧੇ ਮਾਂ ਦਾ ਭਗਤ ਤੇ ਆਸਾ ਰਾਮ ਦਾ ਚੇਲਾ ਕਿਹਾ ਤੇ  ਆਪਣਾ ਨਿਸ਼ਾਨਾ ਨਵਜੋਤ ਸਿੱਧੂ ਦਾ ਨਾਂ ਲਏ ਤੋਂ ਬਿਨਾਂ ਹੀ  ਬਣਾਈ ਰੱਖਿਆ ।

ਅਖੀਰ ਵਿੱਚ ਰਣਜੀਤ ਸਿੰਘ ਤਲਵੰਡੀ ਤੇ ਜਗਜੀਤ ਸਿੰਘ ਤਲਵੰਡੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ।

ਇਸ ਸਮਾਗਮ ਵਿੱਚ ਚਰਨਜੀਤ ਸਿੰਘ ਅਟਵਾਲ ਸਾਬਕਾ ਸਪੀਕਰ , ਜਥੇਦਾਰ ਤੋਤਾ ਸਿੰਘ ,ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ,ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ,ਮਹੇਸ਼ਇੰਦਰ ਸਿੰਘ ਗਰੇਵਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ ।ਇਸ ਮੌਕੇ ਹੋਰਨਾਂ ਤੋ ਇਲਾਵਾ ਜਥੇਦਾਰ ਹੀਰਾ ਸਿੰਘ ਗਾਬੜੀਆ ,ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ,ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ,ਗਗਨਦੀਪ ਸਿੰਘ ਬਰਨਾਲਾ ,ਸੰਤਾ ਸਿੰਘ ਉਮੈਦਪੁਰੀ , ਐੱਸ ਆਰ ਕਲੇਰ , ਸਾਬਕਾ  ਵਿਧਾਇਕ ਭਾਗ ਸਿੰਘ ਮੱਲਾ ,ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ,ਜਗਦੀਪ ਸਿੰਘ ਚੀਮਾ , ਸਾਬਕਾ ਵਿਧਾਇਕ ਬਲਬੀਰ ਸਿੰਘ  ਬਾਠ, ਭਾਈ ਅਮਰਜੀਤ ਸਿੰਘ ਚਾਵਲਾ  ਆਦਿ ਆਗੂ ਹਾਜ਼ਰ ਸਨ । ਸਮਾਗਮ ਦੌਰਾਨ ਸਟੇਜ ਸਕੱਤਰ ਦਾ ਸੰਚਾਲਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕੀਤਾ ।