• Home
  • 21 ਅਪ੍ਰੈਲ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ -ਤੇਜ਼ ਹਨੇਰੀ, ਗੜੇਮਾਰੀ ਦਾ ਖਦਸ਼ਾ

21 ਅਪ੍ਰੈਲ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ -ਤੇਜ਼ ਹਨੇਰੀ, ਗੜੇਮਾਰੀ ਦਾ ਖਦਸ਼ਾ

ਅੰਮ੍ਰਿਤਸਰ, 17 ਅਪ੍ਰੈਲ :-ਭਾਰਤੀ ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਗਲੇ ਕੁੱਝ ਦਿਨਾਂ ਤੱਕ ਮੌਸਮ ਖਰਾਬ ਰਹਿ ਸਕਦਾ ਹੈ, ਜਿਸ ਵਿਚ ਤੇਜ ਹਵਾ ਤੇ ਮੀਂਹ ਦੇ ਨਾਲ-ਨਾਲ ਗੜੇਮਾਰੀ ਦੀ ਸੰਭਾਵਨਾ ਵੀ ਹੈ। ਇੰਨਾਂ ਹਾਲਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਖੇਤੀਬਾੜੀ ਵਿਭਾਗ ਦੇ ਮੁਖੀ ਸ. ਦਲਬੀਰ ਸਿੰਘ ਛੀਨਾ ਨੇ ਕਿਸਾਨਾਂ ਨੂੰ ਚੌਕਸ ਕਰਦੇ ਕਿਹਾ ਕਿ ਅਜੇ ਤੱਕ ਕਣਕ ਦਾ ਕੋਈ ਨੁਕਸਾਨ ਨਹੀਂ ਹੈ, ਪਰ ਜੇਕਰ ਕਿਸਾਨ ਕਾਹਲੀ ਵਿਚ ਪੱਕੀ ਫਸਲ ਦੀ ਕਟਾਈ ਕਰਦਾ ਹੈ, ਤਾਂ ਦਾਣੇ ਵਿਚ ਨਮੀ ਰਹਿਣ ਕਾਰਨ ਮੰਡੀ ਵਿਚ ਕਣਕ ਵੇਚਣ ਵਿਚ ਮੁਸ਼ਿਕਲ ਆ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਕਿਸਾਨ ਕਾਹਲੀ ਵਿਚ ਪੱਕੀ ਦੀ ਫਸਲ ਦੀ ਕਟਾਈ ਨਾ ਕਰਨ ਅਤੇ ਧੁੱਪਾਂ ਲੱਗਣ ਤੋਂ ਬਾਅਦ ਹੀ ਕੰਬਾਇਨ ਲਗਾਉਣ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਪਛੇਤੀ ਕਣਕ ਨੂੰ ਪਾਣੀ ਨਾ ਲਗਾਉਣ, ਕਿਉਂਕਿ ਮੀਂਹ ਦੀ ਸੰਭਾਵਨਾ ਹੈ ਅਤੇ ਜੇਕਰ ਮੀਂਹ ਜ਼ਿਆਦਾ ਪੈ ਗਿਆ ਤਾਂ ਕਣਕ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਉਨਾਂ ਦੱਸਿਆ ਕਿ ਹੁਣ ਤੱਕ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕੁੱਝ ਇਕ ਥਾਵਾਂ ਉਤੇ ਜਿਲ•ੇ ਵਿਚ ਕਣਕ ਦੀ ਫਸਲ ਡਿੱਗੀ ਹੈ।
ਉਨਾਂ ਕਿਹਾ ਕਿ ਭਾਵੇਂ ਪੰਜਾਬ ਤੇ ਇਸ ਦੇ ਨਾਲ ਲੱਗਦੇ ਰਾਜਾਂ ਵਿਚ ਅੱਜ ਦਾ ਦਿਨ ਹੀ ਬਰਸਾਤ ਮੌਸਮ ਵਿਭਾਗ ਨੇ ਵਿਖਾਈ ਹੈ ਅਤੇ ਇਸ ਤੋਂ ਬਾਅਦ ਇਹ ਕੁਦਰਤੀ ਕਰਵਟ ਦੇ ਪੱਛਮੀ ਬੰਗਾਲ ਵੱਲ ਵੱਧਣ ਦੇ ਆਸਾਰ ਹਨ, ਪਰ ਫਿਰ ਵੀ ਕਣਕ ਦੀ ਪਛੇਤੀ ਫਸਲ ਨੂੰ ਪਾਣੀ ਲਗਾਉਣ ਤੇ ਪੱਕੀ ਫਸਲ ਨੂੰ ਕੱਟਣ ਦੀ ਕਾਹਲੀ ਕਿਸਾਨ ਨਾ ਕਰਨ। ਜਿਲ•ਾ ਮਾਲ ਅਧਿਕਾਰੀ ਸ੍ਰੀ ਜਸ਼ਨਜੀਤ ਸਿੰਘ ਨੇ ਵੀ ਉਕਤ ਹਾਲਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਲੋਕਾਂ ਨੂੰ ਕਾਹਲੀ ਵਿਚ ਵਾਹਨ ਚਲਾਉਣ ਤੇ ਬਿਨਾਂ ਲੋੜ ਤੋਂ ਖਰਾਬ ਮੌਸਮ ਵਿਚ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਉਨਾਂ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ 70 ਕਿਲੋਮੀਟਰ ਤੋਂ ਵੱਧ ਗਤੀ ਨਾਲ ਹਨੇਰੀ ਚੱਲ ਸਕਦੀ ਹੈ, ਇਸ ਲਈ ਜ਼ਰੂਰੀ ਹੈ ਕਿ ਆਪਣੇ ਵਾਹਨ ਛੱਤ ਹੇਠਾਂ ਹੀ ਰੱਖੋ।