• Home
  • ਪਾਕਿਸਤਾਨ ਨੇ ਭਾਰਤੀ ਪਾਇਲਟਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਵੀਡੀਓ ਕੀਤੀ ਜਾਰੀ

ਪਾਕਿਸਤਾਨ ਨੇ ਭਾਰਤੀ ਪਾਇਲਟਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਵੀਡੀਓ ਕੀਤੀ ਜਾਰੀ

ਲਾਹੌਰ :- ਪਾਕਿਸਤਾਨ ਵੱਲੋਂ ਦੋ ਭਾਰਤੀ ਲੜਾਕੂ ਜਹਾਜ਼ਾਂ ਨੂੰ ਸੁੱਟਣ ਤੇ ਦੋ ਪਾਇਲਟਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਸਬੂਤ ਇੱਕ ਵੀਡੀਓ ਜਾਰੀ ਕਰਕੇ ਕੀਤੇ ਹਨ । ਇੱਕ ਪਾਇਲਟ ਨੂੰ ਵੀਡੀਓ ਚ ਦਿਖਾਇਆ ਗਿਆ ਹੈ। ਗ੍ਰਿਫਤਾਰ ਕੀਤਾ ਪਾਇਲਟ ਇਹ ਕਹਿ ਰਿਹਾ ਹੈ, ਕਿ ਮੇਰਾ ਨਾਂ ਵਿੰਗ ਕਮਾਂਡਰ ਅਭਿਨੰਦਨ ਹੈ ।ਮੇਰਾ ਸਰਵਿਸ ਨੰਬਰ 27981 ਹੈ।ਇਸ ਵੀਡੀਓ ਚ ਕਹਿ ਰਿਹਾ ਹੈ ਕਿ ਉਹ ਫਲਾਇੰਗ ਪਾਇਲਟ ਹੈ ਅਤੇ ਉਹ ਹਿੰਦੂ ਧਰਮ ਨਾਲ ਸਬੰਧ ਰੱਖਦਾ ਹੈ ।
ਦੂਜੇ ਪਾਸੇ ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇੱਕ ਪਾਇਲਟ ਹਸਪਤਾਲ ਚ ਜ਼ਖ਼ਮੀ ਹੈ ਉਸ ਦਾ ਇਲਾਜ ਚੱਲ ਰਿਹਾ ।