• Home
  • ਰੋਪੜ ‘ਚ ਸਥਾਪਿਤ ਹੋਵੇਗਾ ਸੁਪਰ ਥਰਮਲ ਪਲਾਂਟ

ਰੋਪੜ ‘ਚ ਸਥਾਪਿਤ ਹੋਵੇਗਾ ਸੁਪਰ ਥਰਮਲ ਪਲਾਂਟ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸੂਚਨਾ ਦਿੱਤੀ ਹੈ ਕਿ ਰੋਪੜ ਵਿਚ 4000 ਮੈਗਾਵਾਟ ਸੁਪਰ ਕ੍ਰਿਟੀਕਲ ਥਰਮਲ ਪਲਾਂਟ ਸਥਾਪਿਤ ਕੀਤਾ ਜਾਵੇਗਾ। ਉਨਾ ਦਸਿਆ ਕਿ ਇਸ ਥਰਮਲ ਪਲਾਂਟ ਦੀਆਂ 5 ਯੂਨਿਟਾਂ ਹੋਣਗੀਆਂ ਤੇ ਹਰੇਕ ਦੀ ਸਮਰਥਾ 800 ਮੈਗਾਵਾਟ ਹੋਵੇਗੀ। ਉਨਾਂ ਦਸਿਆ ਕਿ ਸਰਕਾਰ ਵਲੋਂ 60 ਮੈਗਾਵਾਟ ਦਾ ਬਾਇਉਮਾਸ ਪਲਾਂਟ ਤੇ 100 ਮੈਗਾਵਾਟ ਦਾ ਸੋਲਰ ਪਲਾਂਟ ਲਾਉਣ ਦੀ ਤਜਵੀਜ਼ ਵੀ ਹੈ।