• Home
  • ਸਰਕਾਰ ਨੂੰ ਝਟਕਾ :-ਹਾਈਕੋਰਟ ਨੇ ਅਕਾਲੀਆਂ ਨੂੰ ਫ਼ਰੀਦਕੋਟ ਰੈਲੀ ਕਰਨ ਦੀ ਦਿੱਤੀ ਆਗਿਆ

ਸਰਕਾਰ ਨੂੰ ਝਟਕਾ :-ਹਾਈਕੋਰਟ ਨੇ ਅਕਾਲੀਆਂ ਨੂੰ ਫ਼ਰੀਦਕੋਟ ਰੈਲੀ ਕਰਨ ਦੀ ਦਿੱਤੀ ਆਗਿਆ

ਚੰਡੀਗੜ੍ਹ,( ਖਬਰ ਵਾਲੇ ਬਿਊਰੋ )-ਪੰਜਾਬ ਸਰਕਾਰ ਨੂੰ ਅੱਜ ਉਸ ਸਮੇਂ ਝਟਕਾ ਲੱਗਾ ਜਦੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ  16 ਸਤੰਬਰ ਨੂੰ ਫਰੀਦਕੋਟ ਵਿਖੇ ਅਕਾਲੀ ਦਲ ਦੀ ਰੈਲੀ ਦੀ ਆਗਿਆ ਦਿੰਦੇ ਹੋਏ ,ਪੰਜਾਬ ਸਰਕਾਰ ਨੂੰ ਇਸ ਰੈਲੀ ਪ੍ਰਤੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੇ ਹੁਕਮ ਦੇ ਦਿੱਤੇ ।

ਦੱਸਣਯੋਗ ਹੈ ਕਿ ਫਰੀਦਕੋਟ ਜ਼ਿਲ੍ਹੇ ਵਿੱਚ ਹੀ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਅਤੇ ਉਨ੍ਹਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ ਵਜੋਂ ਮਤਵਾਜ਼ੀ ਜਥੇਦਾਰਾਂ ਦੀ ਅਗਵਾਈ ਵਿੱਚ ਸਿੱਖ ਸੰਗਤ ਵੱਲੋਂ ਰੋਸ ਧਰਨਾ ਲਗਾਤਾਰ ਦਿੱਤਾ ਜਾ ਰਿਹਾ ਹੈ ।

ਪਰ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਵੱਲੋਂ ਪੇਸ਼ ਕੀਤੀ ਗਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਰੁੱਧ ਪੋਲ ਖੋਲ੍ਹ ਰੈਲੀ 16 ਸਤੰਬਰ ਨੂੰ ਫਰੀਦਕੋਟ ਵਿਖੇ ਕੀਤੀ ਜਾ ਰਹੀ ਸੀ ,ਜਿਸ ਦੇ ਵਿਰੁੱਧ ਬਰਗਾੜੀ ਵਿਖੇ ਧਰਨਾ ਦੇ ਰਹੇ ਆਗੂਆਂ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਰਖਾਸਤ ਦਿੱਤੀ ਸੀ, ਕਿ ਫ਼ਰੀਦਕੋਟ ਰੈਲੀ ਨਾ ਕਰਨ ਦਿੱਤੀ ਜਾਵੇ ਤਾਂ ਜੋ ਮਾਹੌਲ ਤਕਰਾਰ ਵਾਲਾ ਹੋ ਸਕਦਾ ਹੈ ।ਇਸੇ ਕਾਰਨ ਪੰਜਾਬ ਸਰਕਾਰ ਵੱਲੋਂ ਵੀ ਅਕਾਲੀ ਦਲ ਦੀ ਫ਼ਰੀਦਕੋਟ ਰੈਲੀ ਤੇ ਪਾਬੰਦੀ ਲਗਾ ਦਿੱਤੀ ਗਈ ਸੀ ।ਸਰਕਾਰ ਵੱਲੋਂ ਫ਼ਰੀਦਕੋਟ ਰੈਲੀ ਤੇ ਪਾਬੰਦੀ ਲਾਉਣ ਵਿਰੁੱਧ  ਕੱਲ੍ਹ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ।