• Home
  • ਚੇਅਰਮੈਨ ਕਲੋਹੀਆ ਦੀ ਅਗਵਾਈ ਵਿੱਚ ਫ਼ਲਾਇੰਗ ਟੀਮਾਂ ਵੱਲੋਂ ਚੈਕਿੰਗ

ਚੇਅਰਮੈਨ ਕਲੋਹੀਆ ਦੀ ਅਗਵਾਈ ਵਿੱਚ ਫ਼ਲਾਇੰਗ ਟੀਮਾਂ ਵੱਲੋਂ ਚੈਕਿੰਗ

ਐੱਸ.ਏ.ਐੇੱਸ ਨਗਰ, 29 ਮਾਰਚ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ਼੍ਰੀ ਮਨੋਹਰ ਕਾਂਤ ਕਲੋਹੀਆ, ਆਈ.ਏ.ਐੱਸ.(ਰਿਟਾ:) ਦੀ ਅਗਵਾਈ ਵਿੱਚ ਸ਼ੁੱਕਰਵਾਰ ਨੂੰ ਬੋਰਡ ਦੀਆਂ 11 ਫ਼ਲਾਇੰਗ ਟੀਮਾਂ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ  ਸੀਨੀਅਰ ਸੈਕੰਡਰੀ ਦੀ ਗਣਿਤ ਦੀ ਪ੍ਰੀਖਿਆ ਦੇ ਦਿਨ ਛਾਪੇ ਮਾਰ ਕੇ ਪ੍ਰੀਖਿਆ ਪ੍ਰਕਿਰਿਆ ਦੀ ਚੈਕਿੰਗ ਕੀਤੀ ਗਈ| ਚੇਅਰਮੈਨ ਸ਼੍ਰੀ ਕਲੋਹੀਆ ਨੇ ਆਪਣੀ ਟੀਮ ਸਮੇਤ ਐੱਸ.ਏ.ਐੇੱਸ ਨਗਰ (ਮੁਹਾਲੀ) ਦੇ ਪ੍ਰੀਖਿਆ ਕੇਂਦਰਾਂ ਵਿੱਚ ਫ਼ੇਰੀ ਪਾਈ|
ਵੇਰਵਿਆਂ ਅਨੁਸਾਰ ਸਿੱਖਿਆ ਬੋਰਡ ਦੇ ਚੇਅਰਮੈਨ ਸ਼੍ਰੀ ਮਨੋਹਰ ਕਾਂਤ ਕਲੋਹੀਆ, ਆਈ.ਏ.ਐੱਸ. (ਰਿਟਾ:) ਨੇ ਪ੍ਰੀਖਿਆ ਅਰੰਭ ਹੁੰਦੇ ਸਾਰ ਹੀ ਇੱਥੋਂ ਦੀ ਸਭ ਤੋਂ ਪੁਰਾਣੀ ਵਿੱਦਿਅਕ ਸੰਸਥਾ ਸ਼ਾਸਤਰੀ ਮਾਡਲ ਸਕੂਲ ਦਾ ਦੌਰਾ ਕੀਤਾ ਜਿੱਥੇ 37 ਪ੍ਰੀਖਿਆਰਥੀ ਗਣਿਤ ਦੀ ਪ੍ਰੀਖਿਆ ਦੇ ਰਹੇ ਸਨ| ਮਗਰੋਂ ਚੇਅਰਮੈਨ  ਕਲੋਹੀਆ ਨੇ ਆਪਣੀ ਟੀਮ ਸਮੇਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ਼ 3ਬੀ2 ਵਿੱਚ ਸਥਿਤ ਦੋਹਾਂ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ| ਇਸ ਸੰਸਥਾ ਵਿੱਚ ਇੱਕ ਪ੍ਰੀਖਿਆ ਕੇਂਦਰ ਓਪਨ ਸਕੂਲ ਦੇ ਪ੍ਰੀਖਿਆਰਥੀਆਂ ਦਾ ਵੀ ਸੀ| ਇਨ੍ਹਾਂ ਪ੍ਰੀਖਿਆ ਕੇਂਦਰਾਂ ਵਿੱਚ 260 ਦੇ ਲਗਪਗ ਪ੍ਰੀਖਿਆਰਥੀ ਹਾਜ਼ਰ ਸਨ|  ਸ਼੍ਰੀ ਕਲੋਹੀਆ ਨੇ ਇਸੇ ਸੰਸਥਾ ਵਿੱਚ ਚੱਲ ਰਹੇ ਮਾਰਕਿੰਗ ਕੇਂਦਰ ਦਾ ਵੀ ਦੌਰਾ ਕੀਤਾ| 
ਓਧਰ, ਪੰਜਾਬ ਭਰ ਵਿੱਚ ਭੇਜੀਆਂ ਗਈਆਂ ਸਪੈਸ਼ਲ ਫ਼ਲਾਇੰਗ ਟੀਮਾਂ ਵਿੱਚ ਜ਼ਿਲ੍ਹਾ ਤਰਨਤਾਰਨ ਦੀ ਟੀਮ ਦੀ ਅਗਵਾਈ ਸ਼੍ਰੀ ਇੰਦਰਪਾਲ ਸਿੰਘ ਮਲਹੋਤਰਾ, ਜ਼ਿਲ੍ਹਾ ਗੁਰਦਾਸਪੁਰ ਦੀ ਟੀਮ ਦੀ ਅਗਵਾਈ ਐੱਸ.ਡੀ.ਓ. ਸ਼੍ਰੀ ਪਰਮਜੀਤ ਸਿੰਘ ਵਾਲੀਆ, ਜ਼ਿਲ੍ਹਾ ਫ਼ਿਰੋਜ਼ਪੁਰ ਦੀ ਟੀਮ ਦੀ ਅਗਵਾਈ ਐੱਸ ਡੀ.ਓ. ਸ਼੍ਰੀ ਮਾਨ ਸਿੰਘ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਦੀ ਅਗਵਾਈ ਸਹਾਇਕ ਸਕੱਤਰ ਗੁਰਪ੍ਰੇਮ ਸਿੰਘ, ਜ਼ਿਲ੍ਹਾ ਅੰਮ੍ਰਿਤਸਰ ਦੀ ਟੀਮ ਦੀ ਅਗਵਾਈ ਸਹਾਇਕ ਸਕੱਤਰ ਦਸਵਿੰਦਰ ਸਿੰਘ ਸਹੋਤਾ, ਜ਼ਿਲ੍ਹਾ ਜਲੰਧਰ ਦੀ ਟੀਮ ਦੀ ਅਗਵਾਈ ਸਹਾਇਕ ਸਕੱਤਰ ਮਨਜੀਤ ਕੌਰ, ਜ਼ਿਲ੍ਹਾ ਸੰਗਰੂਰ ਦੀ ਟੀਮ ਦੀ ਅਗਵਾਈ ਸਹਾਇਕ ਸਕੱਤਰ ਸ੍ਰ. ਇਕਬਾਲ ਸਿੰਘ, ਜ਼ਿਲ੍ਹਾ ਬਠਿੰਡਾ ਦੀ ਟੀਮ ਦੀ ਅਗਵਾਈ ਆਡੀਟਰ ਸ੍ਰ.ਕਮਲਜੀਤ ਸਿੰਘ, ਜ਼ਿਲ੍ਹਾ ਫ਼ਾਜ਼ਿਲਕਾ ਦੀ ਟੀਮ ਦੀ ਅਗਵਾਈ ਆਡੀਟਰ ਸ਼੍ਰੀ ਯੁੱਧਵੀਰ ਸਿੰਘ ਚੌਹਾਨ ਤੇ ਜ਼ਿਲ੍ਹਾ ਲੁਧਿਆਣਾ ਦੀ ਟੀਮ ਦੀ ਅਗਵਾਈ ਏ.ਪੀ.ਓ. ਸ਼੍ਰੀ ਰਜਨੀਸ਼ ਕੁਮਾਰ ਨੇ ਕੀਤੀ|