• Home
  • ਮੁਲਾਜ਼ਮਾਂ ਚ ਹਾਹਾਕਾਰ :-RBI ਨੇ ਡਬਲ ਤਨਖਾਹ ਵਾਲੇ ਬੈਂਕ ਖ਼ਾਤੇ ਕੀਤੇ ਸੀਲ

ਮੁਲਾਜ਼ਮਾਂ ਚ ਹਾਹਾਕਾਰ :-RBI ਨੇ ਡਬਲ ਤਨਖਾਹ ਵਾਲੇ ਬੈਂਕ ਖ਼ਾਤੇ ਕੀਤੇ ਸੀਲ

ਚੰਡੀਗੜ੍ਹ ,ਪੰਜਾਬ ਦੇ ਸਰਕਾਰੀ ਕਰਮਚਾਰੀਆਂ ਦੇ ਬੈਂਕਾਂ ਦੇ ਖਾਤੇ ਜਿਨ੍ਹਾਂ ਵਿੱਚ ਇੱਕ ਮਹੀਨੇ ਤੋਂ ਵੱਧ ਦੀ ਤਨਖਾਹ ਸਾਫਟਵੇਅਰ ਚ ਤਕਨੀਕੀ ਗ਼ਲ਼ਤ ਦੇ ਚੱਲਦੇ ਪੈ ਗੲੀ ਸੀ ।  ਉਨ੍ਹਾਂ ਮੁਲਾਜ਼ਮਾਂ ਦੇ ਹੁਣ ਬੈਂਕ ਖਾਤੇ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਸੀਲ ਕਰ ਦਿੱਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ ।

ਭਾਵੇਂ ਕਿ ਪੰੰਜਾਬ ਸਰਕਾਰ ਵੱਲ਼ੋਂ  ਵੀ ਸਾਰੇ ਵਿਭਾਗਾਂ ਦੇ  ਮੁਖੀਆ ਨੂੰ ਦੋ ਦਿਨ ਪਹਿਲਾਂ ਮੁਲਾਜ਼ਮਾਂ ਦੇ ਖਾਤਿਆਂ ਚ ਡਬਲ ਤਨਖਾਹਾਂ ਪੈ ਜਾਣ ਤੋਂ ਬਾਅਦ ਕੰਪਿਊਟਰ ਸਾਫਟਵੇਅਰ ਦੀ  ਤਕਨੀਕੀ ਗਲਤੀ ਹੋਣ ਕਾਰਨ ਸਾਰੇ ਵਿਭਾਗਾਂ ਦੇ  ਮੁੱਖੀਆਂ  ਨੂੰ  ਤੁਰੰਤ ਪੱਤਰ ਕੱਢਿਆ ਗਿਆ ਸੀ, ਕਿ ਉਹ ਮੁਲਾਜ਼ਮਾਂ ਨੂੰ ਸੂਚਿਤ ਕਰਨ ਕਿ ਜਿਨ੍ਹਾਂ ਮੁਲਾਜ਼ਮਾਂ ਦੇ ਬੈਂਕ ਖਾਤਿਆਂ ਵਿੱਚ ਡਬਲ ਤਨਖਾਹ ਚਲੀ ਗਈ ਹੈ। ਉਹ ਵਾਧੂ ਤਨਖਾਹ ਨਾ ਕਢਵਾਉਣ ।

ਸੂਤਰਾਂ ਮੁਤਾਬਿਕ ਪਤਾ ਲੱਗਾ ਹੈ ਕਿ ਕਾਫੀ ਅਕਾਊਂਟਾ ਚੋਂ ਸਰਕਾਰ ਨੇ ਭਾਵੇਂ ਵਾਪਸ ਰਿਟਰਨ ਐਂਟਰੀ ਕਰਵਾ ਲਈ ਹੈ ,ਪਰ ਬਹੁਤ ਸਾਰੇ ਖਾਤਿਆਂ ਚੋਂ ਰਿਟਰਨ ਐਂਟਰੀ ਕਰਨੀ ਔਖੀ ਹੈ । ਜਿਸ ਕਾਰਨ ਆਰਬੀਆਈ ਨੂੰ ਇਹ ਪ੍ਰਭਾਵੀ ਕਦਮ ਚੁੱਕਣਾ ਪਿਆ ।

ਦੂਜੇ ਪਾਸੇ ਸਰਕਾਰੀ ਕਰਮਚਾਰੀਆਂ ਚ ਬੈਂਕ ਖਾਤੇ ਸੀਲ ਹੋਣ ਕਾਰਨ ਹਾਹਾਕਾਰ ਮਚ ਗਈ ਹੈ ਕਿਉਂਕਿ ਦੀਵਾਲੀ ਦੇ ਚੱਲਦੇ ਉਹ ਖਰੀਦਾਰੀ ਕਰਨ ਲਈ ਆਪਣੀ ਮੌਜੂਦਾ ਮਹੀਨੇ ਦੀ ਤਨਖਾਹ ਕਢਵਾਉਣ ਦੇ ਨਾਲ ਖਾਤੇ ਚ ਪਏ ਪਿਛਲੇ ਪੈਸੇ ਵੀ ਨਹੀਂ ਕਰਵਾ ਪਾ ਰਹੇ ਹਨ।