• Home
  • ਵਿਸ਼ੇਸ਼ ਸਮਰੱਥਾ ਵਾਲੇ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋ ਰਹੀਆਂ ਬਲਾਂਈਂਡ ਸਕੂਲ ਵਿੱਚ ਮੁਹੱਈਆ ਖੇਡ ਸਹੂਲਤਾਂ

ਵਿਸ਼ੇਸ਼ ਸਮਰੱਥਾ ਵਾਲੇ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋ ਰਹੀਆਂ ਬਲਾਂਈਂਡ ਸਕੂਲ ਵਿੱਚ ਮੁਹੱਈਆ ਖੇਡ ਸਹੂਲਤਾਂ

ਲੁਧਿਆਣਾ, -ਅੱਖਾਂ ਤੋਂ ਨਾ ਦੇਖ ਸਕਣ ਵਾਲੇ ਵਿਦਿਆਰਥੀਆਂ ਦੇ ਜਮਾਲਪੁਰ ਸਥਿਤ ਸਕੂਲ ਵਿੱਚ ਵਿਦਿਆਰਥੀਆਂ ਲਈ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਗਈਆਂ ਹਨ। ਜਿਨ•ਾਂ ਦਾ ਇਥੇ ਰਹਿ ਕੇ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਭਰਪੂਰ ਲਾਭ ਲੈ ਰਹੇ ਹਨ। ਇਨ•ਾਂ ਖੇਡ ਸਹੂਲਤਾਂ 'ਤੇ 42 ਲੱਖ ਰੁਪਏ ਦੀ ਲਾਗਤ ਆਈ ਹੈ ਅਤੇ ਇਸ ਦਾ ਉਦਘਾਟਨ ਲੰਘੇ ਦਿਨੀਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਓ. ਪੀ. ਸੋਨੀ ਨੇ ਉਦਘਾਟਨ ਕੀਤਾ ਸੀ। ਇਸ ਸੰਸਥਾ ਨੂੰ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਇਆ ਜਾ ਰਿਹਾ ਹੈ। 
ਇਥੇ ਇਹ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਵਿਦਿਆਰਥੀਆਂ ਨੂੰ ਸਰੀਰਕ ਤੌਰ 'ਤੇ ਤੰਦਰੁਸਤ ਰੱਖਣ ਲਈ ਇਹ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਹ ਸਕੂਲ ਅਜਿਹੀਆਂ ਖੇਡ ਸਹੂਲਤਾਂ ਵਾਲਾ ਸੂਬਾ ਦਾ ਪਹਿਲਾ ਸਕੂਲ ਬਣ ਗਿਆ ਹੈ। ਇਨ•ਾਂ ਖੇਡ ਸਹੂਲਤਾਂ ਵਿੱਚ ਜਿਮਨੇਜ਼ੀਅਮ, ਐਕਟੀਵਿਟੀ ਰੂਮ, ਫੁੱਟਬਾਲ ਮੈਦਾਨ, ਕ੍ਰਿਕਟ, ਡਿਸਕਸ ਥਰੋਅ, ਸ਼ਾਟਪੁੱਟ, ਅਥਲੈਟਿਕਸ, ਲਾਂਗ ਜੰਪ ਅਤੇ ਹੋਰ ਸਹੂਲਤਾਂ ਸ਼ਾਮਿਲ ਹਨ। 
ਇਸ ਸੰਸਥਾ ਦੇ ਸੁਪਰਡੈਂਟ ਸ੍ਰ. ਮਨਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੰਸਥਾ ਅੱਖਾਂ ਤੋਂ ਦੇਖ ਨਾ ਸਕਣ ਵਾਲੇ ਵਿਦਿਆਰਥੀਆਂ ਲਈ ਹੋਸਟਲ ਅਤੇ ਸਕੂਲ ਹੈ, ਜਿਸ ਵਿੱਚ ਬਰੇਲ ਪ੍ਰੈੱਸ ਅਤੇ ਅਜਿਹੇ ਵਿਦਿਆਰਥੀਆਂ ਨੂੰ ਪੜਾਉਣ ਲਈ ਰੱਖੇ ਜਾਂਦੇ ਅਧਿਆਪਕਾਂ ਦਾ ਸਿਖ਼ਲਾਈ ਸੰਸਥਾਨ ਹੈ। ਉਨ•ਾਂ ਕਿਹਾ ਕਿ ਜਦੋਂ ਤੋਂ ਇਨ•ਾਂ ਖੇਡ ਸਹੂਲਤਾਂ ਦੀ ਆਰੰਭਤਾ ਹੋਈ ਹੈ, ਉਦੋਂ ਤੋਂ ਹੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਨ•ਾਂ ਦਾ ਲਾਭ ਲੈ ਰਹੇ ਹਨ। 
ਉਨ•ਾਂ ਕਿਹਾ ਕਿ ਇਸ ਸੰਸਥਾ ਵਿੱਚ ਬੱਚਿਆਂ ਨੂੰ ਉੱਚ ਮਿਆਰ ਦੀ ਸਿੱਖਿਆ ਮੁਹੱਈਆ ਕਰਾਉਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ•ਾਂ ਕਿਹਾ ਕਿ ਇਸ ਸੰਸਥਾ ਦਾ ਵਿਦਿਆਰਥੀ ਰਿਹਾ ਕਪਿਲ ਦੇਵ ਅੱਜ ਵਿਸ਼ਵ ਵਿੱਚ ਮਸ਼ਹੂਰ ਕ੍ਰਿਕਟਰ ਵਜੋਂ ਜਾਣਿਆ ਜਾਂਦਾ ਹੈ। ਉਨ•ਾਂ ਕਿਹਾ ਕਿ ਕਪਿਲ ਦੇਵ ਨੇ ਪਿਛਲੇ ਸਾਲ ਲੁਧਿਆਣਾ ਵਿਖੇ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਹੋਏ ਟੀ-20 ਮੈਚ ਵਿੱਚ ਭਾਰਤੀ ਟੀਮ ਦੀ ਪ੍ਰਤੀਨਿਧਤਾ ਕੀਤੀ ਸੀ।  
ਉਨ•ਾਂ ਕਿਹਾ ਕਿ ਮੌਜੂਦਾ ਸਮੇਂ ਇਸ ਸੰਸਥਾ ਵਿੱਚ 64 ਵਿਦਿਆਰਥੀ ਸਿੱਖਿਆ ਲੈ ਰਹੇ ਹਨ, ਜਿਨ•ਾਂ ਦਾ ਸਮੁੱਚਾ ਖਰਚਾ ਪੰਜਾਬ ਸਰਕਾਰ ਵੱਲੋਂ ਉਠਾਇਆ ਜਾ ਰਿਹਾ ਹੈ। ਇਸ ਸੰਸਥਾ ਵਿੱਚ ਇਹ ਖੇਡ ਸਹੂਲਤਾਂ ਮੁਹੱਈਆ ਕਰਾਉਣ ਨਾਲ ਵਿਦਿਆਰਥੀਆਂ ਦਾ ਮਨੋਬਲ ਉੱਚਾ ਹੋਇਆ ਹੈ। ਉਨ•ਾਂ ਕਿਹਾ ਕਿ ਜਿਮਨੇਜ਼ੀਅਮ ਅਤੇ ਐਕਟੀਟਿਵੀ ਰੂਮ ਵਿਦਿਆਰਥੀਆਂ ਲਈ ਪੂਰੀ ਤਰ•ਾਂ ਉਪਲਬੱਧ ਹੈ, ਜਦਕਿ ਖੇਡ ਮੈਦਾਨਾਂ ਨੂੰ ਖੇਡਣ ਲਈ ਤਿਆਰ ਕਰਨ ਦਾ ਕੰਮ ਜ਼ੋਰਾਂ 'ਤੇ ਜਾਰੀ ਹੈ।