• Home
  • ਗੰਨੇ ਦੇ ਮੁੱਲ ਨੂੰ ਲੈ ਕੇ ਕਿਸਾਨਾਂ ਨੇ ਰੋਕੀ ਆਵਾਜਾਈ

ਗੰਨੇ ਦੇ ਮੁੱਲ ਨੂੰ ਲੈ ਕੇ ਕਿਸਾਨਾਂ ਨੇ ਰੋਕੀ ਆਵਾਜਾਈ

ਹੁਸ਼ਿਆਰਪੁਰ, (ਖ਼ਬਰ ਵਾਲੇ ਬਿਊਰੋ): ਅੱਜ ਹੁਸ਼ਿਆਰਪੁਰ ਜ਼ਿਲੇ ਦੇ ਭੰਗਾਲਾ 'ਚ ਯਾਤਰੀਆਂ ਨੂੰ ਉਸ ਵੇਲੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਪਗੜੀ ਸੰਭਾਲ ਜੱਟਾ ਲਹਿਰ ਅਤੇ ਦੁਆਬਾ ਸੰਘਰਸ਼ ਕਮੇਟੀ ਵਲੋਂ ਅੱਜ ਗੰਨਾ ਉਤਪਾਦਨ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਕੰਵਲਪ੍ਰੀਤ ਸਿੰਘ ਕਾਕੀ ਦੀ ਅਗਵਾਈ ਹੇਠ ਕਸਬਾ ਭੰਗਾਲਾ ਵਿਖੇ ਰੇਲ ਮਾਰਗ ਅਤੇ ਰਾਸ਼ਟਰੀ ਮਾਰਗ 'ਤੇ ਧਰਨਾ ਦੇ ਦਿੱਤਾ। ਇਸ ਕਾਰਨ ਆਵਾਜਾਈ 'ਤੇ ਕਾਫੀ ਅਸਰ ਪਿਆ।। ਧਰਨਾ ਦੇ ਰਹੇ ਕਿਸਾਨਾਂ ਦੀ ਇਹ ਮੰਗ ਹੈ ਕਿ ਗੰਨੇ ਦੀਆਂ ਕੀਮਤਾਂ 'ਚ ਵਾਧਾ ਕੀਤਾ ਜਾਵੇ ਅਤੇ ਖੰਡ ਮਿੱਲਾਂ ਬਿਜਾਈ ਕੀਤੇ ਗਏ ਗੰਨੇ ਦਾ ਬਾਂਡ ਭਰਨ। ਇਸ ਮੌਕੇ। ਸੁਰੱਖਿਆ ਦੇ ਮੱਦੇਨਜ਼ਰ ਭਾਰੀ ਪੁਲਿਸ ਫ਼ੋਰਸ ਤਾਇਨਾਤ ਰਹੀ।  ਪ੍ਰਸ਼ਾਸਨ ਨੇ ਸੜਕੀ ਆਵਾਜਾਈ ਨੂੰ ਮਾਨਸਰ ਬਾਈਪਾਸ ਤੋਂ ਵਾਇਆ ਹਾਜੀਪੁਰ ਦਸੂਹਾ ਰਸਤੇ ਰਾਹੀਂ ਚਾਲੂ ਕੀਤਾ ਤੇ ਉੱਥੇ ਹੀ ਜੰਮੂ ਤੋਂ ਆਉਣ ਵਾਲੀਆਂ ਟਰੇਨਾਂ ਨੂੰ ਬਦਲ ਕੇ ਅੰਮ੍ਰਿਤਸਰ ਰੂਟ 'ਤੇ ਭੇਜਿਆ ਜਾ ਰਿਹਾ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਸਰਕਾਰ ਅਤੇ ਮਿੱਲਾਂ 'ਤੇ ਦੋਸ਼ ਲਾਇਆ ਕਿ ਉਨਾਂ ਦੀਆਂ ਮੰਗਾਂ ਨੂੰ ਜਾਣਬੁੱਝ ਕੇ ਟਾਲਿਆ ਜਾ ਰਿਹਾ ਹੈ।