• Home
  • ਮੋਗਾ ਕੋਰੀਅਰ ਧਮਾਕਾ : ਪੁਲਿਸ ਨੇ ਕੀਤੀ ਸੰਗਰੂਰ ਦੇ ਭੁਪੇਸ਼ ਰਾਜੇਆਣਾ ਤੋਂ ਪੁੱਛਗਿੱਛ, ਦੁਕਾਨ ਦੀ ਜਾਂਚ ਜਾਰੀ

ਮੋਗਾ ਕੋਰੀਅਰ ਧਮਾਕਾ : ਪੁਲਿਸ ਨੇ ਕੀਤੀ ਸੰਗਰੂਰ ਦੇ ਭੁਪੇਸ਼ ਰਾਜੇਆਣਾ ਤੋਂ ਪੁੱਛਗਿੱਛ, ਦੁਕਾਨ ਦੀ ਜਾਂਚ ਜਾਰੀ

ਮੋਗਾ, (ਖ਼ਬਰ ਵਾਲੇ ਬਿਊਰੋ): ਮੋਗਾ ਕੋਰੀਅਰ ਧਮਾਕੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀਆਂ ਹਨ। ਇਸ ਮਾਮਲੇ ਦੀ ਜਾਂਚ ਲਈ ਚੰਡੀਗੜ ਤੋਂ ਐੱਨ. ਐੱਸ. ਜੀ. ਦੀ ਟੀਮ ਦੇ ਡਾਇਰੈਕਟਰ ਜਮਾਲ ਖਾਨ ਅਤੇ ਜਲੰਧਰ ਤੋਂ ਬੰਬ ਡਿਟੈਕਸ਼ਨ ਡਿਸਪੋਜ਼ਲ ਸਕੁਐਡ ਦੀ ਟੀਮ ਸਬ-ਇੰਸਪੈਕਟਰ ਸੁਰਿੰਦਰਪਾਲ ਸਿੰਘ ਦੀ ਅਗਵਾਈ 'ਚ ਵੱਖ-ਵੱਖ ਟੀਮਾਂ  ਘਟਨਾ ਸਥਾਨ 'ਤੇ ਸੂਦ ਕੋਰੀਅਰ ਦੀ ਦੁਕਾਨ 'ਤੇ ਪਹੁੰਚੀਆਂ ਅਤੇ ਉਥੇ ਵਿਸਫੋਟਕ ਬੰਬ ਦੇ ਪਏ ਹਿੱਸਿਆਂ ਦੀ ਜਾਂਚ ਕਰਨ ਦੇ ਇਲਾਵਾ ਆਸ-ਪਾਸ ਦਾ ਨਿਰੀਖਣ ਕੀਤਾ ਗਿਆ।

ਪੁਲਿਸ ਨੇ ਭੁਪੇਸ਼ ਰਾਜੇਆਣਾ ਹਾਊਸ ਪਟਿਆਲਾ ਗੇਟ ਸੰਗਰੂਰ ਦੇ ਮਾਲਕ ਭੁਪੇਸ਼ ਰਾਜੇਆਣਾ ਨੂੰ ਵੀ ਹਿਰਾਸਤ 'ਚ ਲੈ ਕੇ ਪੁੱਛਗਿਛ ਕੀਤੀ ਹੈ ਕਿਉਂਕਿ ਧਮਾਕੇ ਵਾਲਾ ਪਾਰਸਲ ਇਥੇ ਹੀ ਪੁੱਜਣਾ ਸੀ। ਜ਼ਿਲਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਸੰਗਰੂਰ ਪੁਲਿਸ ਨੇ ਭੁਪੇਸ਼ ਰਾਜੇਆਣਾ ਨੂੰ ਹਿਰਾਸਤ 'ਚ ਲੈ ਕੇ ਪੁਛ-ਗਿੱਛ ਕੀਤੀ ਹੈ ਪਰ ਭੁਪੇਸ਼ ਰਾਜੇਆਣਾ ਨੇ ਕਿਹਾ ਕਿ ਉਸ ਦੀ ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ ਹੈ। । ਉਨਾਂ ਕਿਹਾ ਕਿ ਜੇਕਰ ਸਾਨੂੰ ਕੋਈ ਸ਼ੱਕ ਹੋਇਆ ਤਾਂ ਮੋਗਾ ਪੁਲਿਸ ਦੀ ਵਿਸ਼ੇਸ਼ ਟੀਮ ਭੁਪੇਸ਼ ਰਾਜੇਆਣਾ ਤੋਂ ਪੁੱਛਗਿੱਛ ਕਰੇਗੀ। ਉਨਾਂ ਦਸਿਆ ਕਿ ਸ਼ਾਹਕੋਟ ਦੇ ਜਿਸ ਪਤੇ ਤੋਂ ਕੋਰੀਅਰ ਭੇਜਿਆ ਗਿਆ ਸੀ ਉਸ ਬਾਰੇ ਜਾਂਚ ਕੀਤੀ ਗਈ ਹੈ ਪਰ ਉਹ ਪਤਾ ਗਲਤ ਨਿਕਲਿਆ ਹੈ।

ਇਸ ਸਮੇਂ ਚੈਂਬਰ ਰੋਡ ਅਤੇ ਆਲੇ-ਦੁਆਲੇ ਦਾ ਸਾਰਾ ਇਲਾਕਾ ਪੁਲਿਸ ਵੱਲੋਂ ਪੂਰੀ ਤਰ•ਾਂ ਨਾਲ ਸੀਲ ਕਰ ਕੇ ਰੱਖਿਆ ਸੀ, ਕਿਸੇ ਨੂੰ ਵੀ ਆਉਣ-ਜਾਣ ਨਹੀਂ ਦਿੱਤਾ ਜਾ ਰਿਹਾ ਸੀ ਅਤੇ ਜਗਾ-ਜਗਾ 'ਤੇ ਪਿਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਜਾਂਚ ਟੀਮ ਉਕਤ ਸਾਰੇ ਸਾਮਾਨ ਦੀ ਬਾਰੀਕੀ ਨਾਲ ਜਾਂਚ ਕਰ ਕੇ ਇਹ ਜਾਣਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਉਕਤ ਬੰਬ ਬਲਾਸਟ ਮਾਮਲੇ 'ਚ ਕਿਹੜੀ ਧਮਾਕਾਖੇਜ਼ ਸਮੱਗਰੀ ਦਾ ਇਸਤੇਮਾਲ ਕੀਤਾ ਗਿਆ ਹੈ।