• Home
  • ਰੁਪਇਆ ਡਿੱਗਿਆ, ਵਧਿਆ ਤੇਲ, ਮੋਦੀ ਸਰਕਾਰ ਬਿਲਕੁੱਲ ਫ਼ੇਲ

ਰੁਪਇਆ ਡਿੱਗਿਆ, ਵਧਿਆ ਤੇਲ, ਮੋਦੀ ਸਰਕਾਰ ਬਿਲਕੁੱਲ ਫ਼ੇਲ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਰੁਪਏ ਦੀ ਲਗਾਤਾਰ ਘਟ ਰਹੀ ਕੀਮਤ ਅਤੇ ਤੇਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਪੂਰਾ ਦੇਸ਼ ਚਿੰਤਤ ਹੈ। ਇਸੇ ਕੜੀ ਵਿਚ ਅੱਜ ਦੇਸ਼ ਦੀਆਂ 21 ਸਿਆਸੀ ਪਾਰਟੀਆਂ ਨੇ ਕੇਂਦਰ ਦੀ ਮੋਦੀ ਸਰਕਾਰ ਵਿਰੁਧ ਮੋਰਚਾ ਖੋਲ ਦਿਤਾ ਹੈ ਜਿਸ ਦੀ ਅਗਵਾਈ ਕਾਂਗਰਸ ਕਰ ਰਹੀ ਹੈ। ਅੱਜ ਕਾਂਗਰਸ ਨੇ ਦੇਸ਼ ਵਿਆਪੀ ਬੰਦ ਦਾ ਸੱਦਾ ਦਿਤਾ ਹੋਇਆ ਹੈ। ਜਿਥੇ ਦਿੱਲੀ ਵਿਖੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਕਈ ਦਿੱਗਜ਼ ਆਗੂਆਂ ਨੇ ਰੋਸ ਮਾਰਚ ਕਢਿਆ ਉਥੇ ਹੀ ਦੇਸ਼ ਭਰ ਵਿਚੋਂ ਬੰਦ ਦੇ ਸਫ਼ਲ ਹੋਣ ਦੀਆਂ ਲਗਾਤਾਰ ਖ਼ਬਰਾਂ ਮਿਲ ਰਹੀਆਂ ਹਨ। ਬੰਦ ਦਾ ਬਿਹਾਰ, ਰਾਜਸਥਾਨ, ਉਡੀਸਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਤੇਲੰਗਾਨਾ ਵਿਚ ਵਿਆਪਕ ਅਸਰ ਦੇਖਿਆ ਜਾ ਰਿਹਾ ਹੈ ਤੇ ਹੋਰ ਸੂਬਿਆਂ ਵਿਚ ਵੀ ਲੋਕ ਸਰਕਾਰ ਵਿਰੁਧ ਸੜਕਾਂ 'ਤੇ ਉਤਰ ਆਏ ਹਨ। ਕਈ ਥਾਵਾਂ 'ਤੇ ਰੇਲਾਂ ਵੀ ਰੋਕੀਆਂ ਗਈਆਂ ਤੇ ਧਰਨੇ-ਪ੍ਰਦਰਸ਼ਨ ਹੋ ਰਹੇ ਹਨ। ਬੰਦ ਨੂੰ ਦੇਖਦਿਆਂ ਪੂਰਬੀ ਰੇਲਵੇ ਨੇ 12 ਟਰੇਨਾਂ ਨੂੰ ਅੱਜ ਲਈ ਬੰਦ ਕਰਨ ਦਾ ਫ਼ੈਸਲਾ ਲਿਆ ਹੈ।