• Home
  • ਫ਼ਾਸੀ ‘ਤੇ ਲਟਕੇਗਾ ਦੋਹਰੇ ਹੱਤਿਆ ਕਾਂਡ ਦਾ ਦੋਸ਼ੀ

ਫ਼ਾਸੀ ‘ਤੇ ਲਟਕੇਗਾ ਦੋਹਰੇ ਹੱਤਿਆ ਕਾਂਡ ਦਾ ਦੋਸ਼ੀ

ਲੁਧਿਆਣਾ, (ਖ਼ਬਰ ਵਾਲੇ ਬਿਊਰੋ): ਲੁਧਿਆਣਾ ਦੇ ਐਡੀਸ਼ਨਲ ਸੈਸ਼ਨ ਜੱਜ ਅਰੁਣਵੀਰ ਵਿਸ਼ਿਸ਼ਟ ਨੇ ਥਾਣਾ ਨੰਬਰ ਨੰਬਰ 3 ਡਵੀਜ਼ਨ 'ਚ ਸਾਲ 2013 'ਚ ਹੋਏ ਮਾਂ ਪੁੱਤਰ ਦੇ ਦੋਹਰੇ ਕਤਲ ਕਾਂਡ ਕੇਸ ਦਾ ਫੈਸਲਾ ਸੁਣਾਉਦਿਆਂ ਦੋਸ਼ੀ ਰਿਸ਼ੂ ਗਰੋਵਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੇ ਇਸ ਵਾਰਦਾਤ ਨੂੰ ਲੁੱਟ ਕਾਰਨ ਅੰਜ਼ਾਮ ਦਿੱਤਾ ਸੀ ਤੇ ਦੋਸ਼ੀ ਮ੍ਰਿਤਕਾਂ ਦਾ ਰਿਸ਼ਤੇਦਾਰ ਹੀ ਸੀ। ਇਹ ਜਾਣਕਾਰੀ ਜ਼ਿਲਾ ਅਟਾਰਨੀ ਲੁਧਿਆਣਾ ਰਵਿੰਦਰ ਕੁਮਾਰ ਅਬਰੌਲ ਨੇ ਦਿੱਤੀ ਹੈ।