• Home
  • ਅੱਜ ਜਥੇ: ਤਲਵੰਡੀ ਦੀ ਬਰਸੀ ਤੇ ਸੁਖਬੀਰ ਬਾਦਲ ਮੀਡੀਆ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਗੇ .?

ਅੱਜ ਜਥੇ: ਤਲਵੰਡੀ ਦੀ ਬਰਸੀ ਤੇ ਸੁਖਬੀਰ ਬਾਦਲ ਮੀਡੀਆ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਗੇ .?

ਲੁਧਿਆਣਾ (ਖਬਰ ਵਾਲੇ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ  ਤੇ  ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਮੀਡੀਆ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ,ਕਿਉਂਕਿ ਸੁਖਬੀਰ  ਬਾਦਲ  ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਚ ਪੇਸ਼ ਹੋਣ ਤੋਂ ਬਾਅਦ ਪਹਿਲੀ ਵਾਰ ਲੁਧਿਆਣਾ ਦੇ ਇਲਾਕੇ ਚ ਆ ਰਹੇ ਹਨ । ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ  ਦੀ ਬਰਸੀ ਸਮਾਗਮ ਜੋ ਕਿ  ਰਾਏਕੋਟ ਦੇ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਮਨਾਏ ਜਾ ਰਹੇ ਹਨ । ਇਹ ਦੋਵੇਂ ਆਗੂ ਜਥੇਦਾਰ ਤਲਵੰਡੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਅੱਜ 21 ਸਤੰਬਰ ਨੂੰ ਦੁਪਹਿਰ 12ਵਜੇ ਪੁੱਜਣਗੇ ।