• Home
  • ਨਸ਼ਿਆਂ ਵਿਰੁਧ ਇੱਕ ਹੋਰ ਬਿਗਲ: ਜ਼ਿਲਾ ਪੱਧਰੀ ‘ਡਰੱਗ ਵਾਰ ਰੂਮ’ ਹੋਣਗੇ ਸਥਾਪਿਤ

ਨਸ਼ਿਆਂ ਵਿਰੁਧ ਇੱਕ ਹੋਰ ਬਿਗਲ: ਜ਼ਿਲਾ ਪੱਧਰੀ ‘ਡਰੱਗ ਵਾਰ ਰੂਮ’ ਹੋਣਗੇ ਸਥਾਪਿਤ

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ੇ ਦੀ ਲਤ ਤੋਂ ਬਚਾਉਣ ਲਈ ਕਈ ਤਰਾਂ ਦਾ ਉਪਰਾਲਾ ਕਰ ਰਹੀ ਹੈ। ਇਸ ਲੜੀ 'ਚ ਹੁਣ ਪੰਜਾਬ ਸਰਕਾਰ ਜਲਦੀ ਹੀ ਪੁਲਸ ਦੇ ਮੁੱਖ ਦਫਤਰਾਂ 'ਚ ਜ਼ਿਲਾ ਪੱਧਰੀ 'ਡਰੱਗ ਵਾਰ ਰੂਮ ਸਥਾਪਿਤ' ਕਰਨ ਜਾ ਰਹੀ ਹੈ। ਇਨਾਂ ਦੀ ਸਥਾਪਤੀ ਤੋਂ ਬਾਅਦ ਜਿਥੇ ਪੁਲਿਸ ਮਹਿਕਮਾ ਚੁਸਤ ਦਰੁਸਤ ਹੋਵੇਗਾ ਉਥੇ ਹੀ ਨਸ਼ਿਆਂ ਸਬੰਧੀ ਜਾਣਕਾਰੀ ਦੇਣੀ ਵੀ ਸੌਖੀ ਹੋ ਜਾਵੇਗੀ। ਇਸ ਤੋਂ ਇਲਾਵਾ ਕਿਸੇ ਵੀ ਤਰਾਂ ਦੀ ਸੂਚਨਾ 'ਤੇ ਤੁਰੰਤ ਕਾਰਵਾਈ ਲਈ ਪੁਲਿਸ ਥਾਣਿਆਂ 'ਚ ਕਰੈਕ ਟੀਮਾਂ, ਕੁਇੱਕ ਐਕਸ਼ਨ ਟੀਮਾਂ ਤੇ ਸਟਰਾਈਕ ਟੀਮਾਂ ਵੀ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਗ੍ਰਹਿ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਨ•ਾਂ 'ਡਰੱਗ ਵਾਰ ਰੂਮਾਂ' 'ਚ ਇੰਸਪੈਕਟਰ ਜਨਰਲ ਆਫ ਪੁਲਿਸ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਕੰਮ ਕੀਤਾ ਜਾਵੇਗਾ।। 'ਡਰੱਗ ਵਾਰ ਰੂਮ' ਨਸ਼ਿਆਂ ਸਬੰਧੀ ਮਾਮਲਿਆਂ 'ਤੇ ਜਾਣਕਾਰੀ ਹਾਸਲ ਕਰੇਗਾ।