• Home
  • ਪ੍ਰਵਾਸੀ ਮਜਦੂਰਾਂ ਦੀਆਂ ਵੋਟਾਂ ਬਨਾਉਣ ਲਈ ਕਿਰਤ ਵਿਭਾਗ ਵੱਲੋਂ ਨੋਡਲ ਅਫਸਰ ਲਗਾਉਣ ਦਾ ਫੈਸਲਾ

ਪ੍ਰਵਾਸੀ ਮਜਦੂਰਾਂ ਦੀਆਂ ਵੋਟਾਂ ਬਨਾਉਣ ਲਈ ਕਿਰਤ ਵਿਭਾਗ ਵੱਲੋਂ ਨੋਡਲ ਅਫਸਰ ਲਗਾਉਣ ਦਾ ਫੈਸਲਾ

ਚੰਡੀਗੜ, : ਪੰਜਾਬ ਰਾਜ ਵਿੱਚ ਮਿਹਨਤ ਮਜਦੂਰੀ ਕਰਨ ਲਈ ਆਏ ਹੋਏ ਮਜਦੂਰਾਂ ਦੀਆਂ ਵੋਟਾਂ ਬਨਾਉਣ ਨੂੰ ਯਕੀਨੀ ਬਨਾਉਣ ਲਈ ਪੰਜਾਬ ਰਾਜ ਦੇ ਕਿਰਤ ਵਿਭਾਗ ਵੱਲੋਂ ਹਰੇਕ ਜ਼ਿਲ•ੇ ਵਿੱਚ ਨੋਡਲ ਅਫਸਰ ਲਗਾਉਣ ਦਾ ਫੈਸਲਾ ਲਿਆ ਹੈ। 
ਇਸ ਸਬੰਧੀ ਅੱਜ ਇੱਥੇ ਮੁਖ ਚੋਣ ਅਫ਼ਸਰ ਪੰਜਾਬ ਡਾ ਐਸ ਕਰੁਣਾ ਰਾਜੂ ਅਤੇ ਸ਼੍ਰੀ ਆਰ ਵੈਕਟਰਤਨਮ ਪ੍ਰਮੁੱਖ ਸਕੱਤਰ ਕਿਰਤ ਦੀ ਅਗਵਾਈ ਵਿੱਚ ਰਾਜ ਸਮੂੰਹ ਸਹਾਇਕ ਕਿਰਤ ਕਮਿਸ਼ਨਰ ਅਤੇ ਕਿਰਤ ਤੇ ਸੁਲਹ ਅਫ਼ਸਰ ਦੀਆਂ ਮੀਟਿੰਗ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁਖ ਚੋਣ ਅਫ਼ਸਰ ਪੰਜਾਬ ਡਾ ਐਸ ਕਰੁਣਾ ਰਾਜੂ ਨੇ  ਕਿਹਾ ਕਿ ਲੋਕਤੰਤਰ ਵਿੱਚ ਹਰੇਕ ਵਿਅਕਤੀ ਦੀ ਭੂਮਿਕਾ ਹੈ ਇਸ ਲਈ ਹਰੇਕ ਯੋਗ ਵਿਅਕਤੀ ਦੀ ਵੋਟ ਬਨਾਉਣਾਂ ਬਹੁਤ ਜਰੂਰੀ ਹੈ। ਉਨ•ਾਂ ਕਿਹਾ ਕਿ ਪੰਜਾਬ ਰਾਜ ਵਿੱਚ ਪ੍ਰਵਾਸੀ ਮਜਦੂਰਾਂ ਦੀ ਵੱਡੀ ਗਿਣਤੀ ਹੈ ਅਤੇ ਇਨ•ਾਂ ਵਿਚੋਂ ਜਿਆਦਾਤਰ ਪ੍ਰਵਾਸੀਆਂ ਦੀ ਵੋਟਾਂ ਨਹੀ ਬਣੀਆਂ ਅਤੇ ਇਹ ਲੋਕ ਪੰਜਾਬ ਰਾਜ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਹਨ। ਇਸ ਲਈ ਇਹ ਜਰੂਰੀ ਬਣ ਜਾਂਦਾ ਹੈ ਕਿ ਇਨ•ਾਂ ਦੀ ਵੀ ਵੋਟ ਪ੍ਰੀਕ੍ਰਿਆ ਵਿੱਚ ਸ਼ਮੂਲੀਅਤ ਹੋ ਸਕੇ।
ਉਨ•ਾਂ ਕਿਹਾ ਪੰਜਾਬ ਰਾਜ ਵਿੱਚ ਜਿਆਦਾਤਰ ਪ੍ਰਵਾਸੀ ਮਜਦੂਰ ਉਸਾਰੀ ਦੇ ਖੇਤਰ,ਉਦਯੋਗਿਕ ਇਕਾਈਆਂ ਅਤੇ ਭੱਠਿਆ ਉਤੇ ਕੰਮ ਕਰਦੇ ਹਨ। ਇਨ•ਾਂ ਵਿਚੋਂ ਜਿਆਦਾਤਰ ਪ੍ਰਵਾਸੀ ਮਜਦੂਰ ਆਪਣੇ ਬੱਚਿਆ ਨਾਲ ਰਹਿੰਦੇ ਹਨ ਅਤੇ ਉਨ•ਾਂ ਦੀਆਂ ਵੀ ਵੋਟਾਂ ਨਹੀਂ ਬਣੀਆਂ ਹੋਈਆਂ।
ਡਾ. ਰਾਜੂ ਨੇ ਕਿਹਾ  ਕਿ ਕਈ ਵਾਰ ਸੂਬੇ ਵਿੱਚ ਮਜਦੂਰੀ ਕਰਨ ਆਉਦੇ ਹਨ ਤਾਂ ਉਨ•ਾਂ ਦੀ ਆਪਣੇ ਰਾਜ ਵਿੱਚ ਵੋਟਰ ਵਜੋਂ ਨਾਮ ਦਰਜ ਕਰਵਾਉਣ ਲਈ ਤੈਅ ਸੀਮਾਂ ਤੋਂ ਉਮਰ ਘੱਟ ਹੁੰਦੀ ਹੈ ਇਸ ਤਰ•ਾਂ ਉਨ•ਾਂ ਦੀ ਵੋਟ ਨਾ ਤਾਂ ਉਨ•ਾਂ ਦੇ ਪਿਤਰੀ ਰਾਜ ਵਿੱਚ ਵੀ ਨਹੀਂ ਬਣਦੀ ਹੈ ਅਤੇ ਨਾ ਹੀ ਪੰਜਾਬ ਰਾਜ ਵਿੱਚ ਬਣਦੀ ਹੈ। 
ਉਨ•ਾਂ ਨੇ ਇਸ ਮੌਕੇ ਫਾਰਮ-6, ਫਾਰਮ 7 ਅਤੇ ਹੋਰ ਫਾਰਮਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਅਤੇ ਸੀ ਵੀਜਲ ਐਪ ਬਾਰੇ ਵੀ ਜਾਣੂ ਕਰਵਾਇਆ।  
ਸ਼੍ਰੀ ਆਰ ਵੈਕਟਰਤਨਮ ਪ੍ਰਮੁੱਖ ਸਕੱਤਰ ਕਿਰਤ ਨੇ ਕਿਹਾ ਕਿ ਪ੍ਰਵਾਸੀ ਮਜਦੂਰਾਂ ਦੀਆਂ ਵੋਟਾਂ ਬਨਾਉਣ ਲਈ ਉਨ•ਾਂ ਦਾ ਵਿਭਾਗ ਆਪਣੇ ਜ਼ਿਲ•ਾਂ ਪੱਧਰ ਦੇ ਅਧਿਕਾਰੀਆਂ ਨੂੰ ਨੋਡਲ ਅਫ਼ਸਰ ਨਿਯੁਕਤ ਕਰਨ ਦਾ ਫੈਸਲਾ ਲਿਆ ਅਤੇ ਕਿਹਾ ਇਸ ਬਾਬਤ ਜਲਦ ਨੋਟੀਫੀਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।
ਇਸ ਮੌਕੇ ਕਿਰਤ ਕਮਿਸ਼ਨਰ ਪੰਜਾਬ ਵਿਮਲ ਸੇਤੀਆ ਅਤੇ ਗੁਰਪ੍ਰੀਤ ਸਿੰਘ ਅਟਵਾਲ ਪੀ.ਸੀ.ਐਸ ਹਾਜਰ ਸਨ।