• Home
  • 5 ਅਕਤੂਬਰ ਤੋਂ ਮਹਿੰਗੇ ਹੋ ਸਕਦੇ ਹਨ ਬੈਂਕ ਕਰਜ਼ੇ

5 ਅਕਤੂਬਰ ਤੋਂ ਮਹਿੰਗੇ ਹੋ ਸਕਦੇ ਹਨ ਬੈਂਕ ਕਰਜ਼ੇ

ਮੁੰਬਈ, (ਖ਼ਬਰ ਵਾਲੇ ਬਿਊਰੋ) : ਅਗਲੇ ਮਹੀਨੇ ਤੋਂ ਮਕਾਨ ਖ਼ਰੀਦਣ ਅਤੇ ਵਾਹਨ ਖ਼ਰੀਦਣ ਲਈ ਬੈਂਕਾਂ ਤੋਂ ਮਿਲਣ ਵਾਲੇ ਕਰਜ਼ੇ ਮਹਿੰਗੇ ਹੋ ਸਕਦੇ ਹਨ ਕਿਉਂਕਿ ਡਾਲਰ ਦੇ ਮੁਕਾਬਲੇ ਰੁਪਏ ਦੀ ਡਿੱਗ ਰਹੀ ਕੀਮਤ ਕਾਰਨ ਆਰ ਬੀ ਆਈ 5 ਅਕਤੂਬਰ ਤੋਂ ਰੈਪੋ ਰੇਟ ਵਧਾ ਸਕਦੀ ਹੈ। ਇਹ ਰੈਪੋ ਰੇਟ 0.25 ਫ਼ੀ ਸਦੀ ਤਕ ਵਧ ਸਕਦਾ ਹੈ। ਆਰਬੀਆਈ ਨੇ ਇਕ ਸਰਵੇ ਕਰਵਾਇਆ ਸੀ ਜਿਸ ਵਿਚ 61 ਅਰਥ ਸ਼ਾਸਤਰੀਆਂ ਨੇ ਹਿੱਸਾ ਲਿਆ ਜਿਨਾਂ ਸੁਝਾਅ ਦਿੱਤਾ ਕਿ ਰੈਪੋ ਰੇਟ ਨੂੰ ਵਧਾਇਆ ਜਾਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਰੈਪੋ ਰੇਟ ਕੁੱਲ 6.75 ਹੋ ਜਾਵੇਗੀ।
ਦਸ ਦਈਏ ਕਿ ਇਸ ਸਾਲ ਰੁਪਏ ਦੀ ਕੀਮਤ 'ਚ 14 ਫ਼ੀ ਸਦੀ ਤਕ ਗਿਰਾਵਟ ਆਈ ਹੈ ਤੇ ਆਰਬੀਆਈ ਦੀ ਕੋਸ਼ਿਸ਼ ਹੈ ਕਿ ਰੁਪਏ ਦੀ ਕੀਮਤ ਨੂੰ ਸਥਿਰ ਕਰਨ ਲਈ ਉਪਰਾਲਾ ਕੀਤਾ ਜਾਵੇ।