• Home
  • ਅਕਾਲੀ ਦਲ ਟਕਸਾਲੀ ਨੇ ਕੁੰਵਰ ਵਿਜੇ ਪ੍ਰਤਾਪ ਦੀ ਬਦਲੀ ਤੇ ਮੁੱਖ ਚੋਣ ਅਫ਼ਸਰ ਨੂੰ ਮਿਲ ਕੇ ਰੋਸ ਜਿਤਾਇਆ

ਅਕਾਲੀ ਦਲ ਟਕਸਾਲੀ ਨੇ ਕੁੰਵਰ ਵਿਜੇ ਪ੍ਰਤਾਪ ਦੀ ਬਦਲੀ ਤੇ ਮੁੱਖ ਚੋਣ ਅਫ਼ਸਰ ਨੂੰ ਮਿਲ ਕੇ ਰੋਸ ਜਿਤਾਇਆ

ਚੰਡੀਗੜ੍ਹ : ਸ਼ੋ੍ਮਣੀ ਅਕਾਲੀ ਦਲ ਟਕਸਾਲੀ ਦੇ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ,ਦੀ ਅਗਵਾਈ ਚ ਬੜੇ ਰੋਸ ਨਾਲ ਇੱਕ ਵਫਦ ਸਥਾਨਕ ਚੋਣ ਕਮਿਸ਼ਨ ਦੇ ਮੁੱਖ ਅਧਿਕਾਰੀ ਨੂੰ ਮਿਲਿਆ। ਇਸ ਵਫ਼ਦ ਚ ਕਰਨੈਲ ਸਿੰਘ ਪੀਰ ਮੁਹੰਮਦ ,ਯੂਥ ਪ੍ਰਧਾਨ ਹਰਸੁਖਿੰਦਰ ਸਿੰਘ ਬੱਬੀ ਬਾਦਲ ਅਤੇ. ਗੁਰਪ੍ਤਾਪ ਸਿੰਘ ਰਿਆੜ ਆਦਿ ਆਗੂ ਹਾਜ਼ਰ ਸਨ । ਉਕਤ ਆਗੂਆਂ ਨੇ ਮੁੱਖ ਚੋਣ ਅਫਸਰ ਪੰਜਾਬ ਨਾਲ ਚੰਡੀਗੜ ਸਥਿਤ ਉਹਨਾਂ ਦੇ ਦਫਤਰ ਵਿਖੇ ਕੁੰਵਰ ਵਿਜੇ ਪ੍ਤਾਪ ਸਿੰਘ, ਆਈ. ਪੀ. ਐੱਸ. ਦੀ ਸੌਦੇ ਸਾਧ ਨੂੰ ਮੁਆਫੀ, ਬਰਗਾੜੀ ਅਤੇ ਬਹਿਬਲ ਕਲਾਂ ਗੋਲੀ ਕਾਂਢ ਦੇ ਅਹਿਮ ਮਸਲਿਆਂ ਤੇ ਬਣੀ ਸਿਟ ਵਿੱਚੋਂ ਕੀਤੀ ਗਈ ਬਦਲੀ ਦੇ ਸਬੰਧ ਵਿੱਚ ਮੁਲਾਕਾਤ ਕੀਤੀ । ਕੁੰਵਰ ਵਿਜੇ ਪ੍ਤਾਪ ਸਿੰਘ ਸਿਟ ਦੇ ਸਰਗਰਮ ਫ਼ੈਂਬਰ ਸਨ । ਜਥੇਦਾਰ ਸੇਖਵਾਂ ਨੇ ਕਿਹਾ ਕਿ ਕੁੰਵਰ ਵਿਜੇ ਪ੍ਤਾਪ ਸਿੰਘ ਦਾ ਅਕਸ ਇਮਾਨਦਾਰ, ਦਿਆਨਤਦਾਰ ਅਤੇ ਇਨਸਾਫ ਪਸੰਦ ਅਫਸਰ ਦਾ ਹੈ ਤੇ ਉਹ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਮਾਨਦਾਰੀ ਤੇ ਨਿਰਪੱਖਤਾ ਨਾਲ ਜਾਂਚ ਕਰ ਰਹੇ ਸਨ । ਇਸ ਸਿਟ ਤੋਂ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੀ ਪੂਰਨ ਆਸ ਸੀ । ਹੁਣ ਜਦੋਂ ਕਿ ਸਿਟ ਆਪਣੀ ਜਾਂਚ ਦੇ ਅੰਤ ਵੱਲ ਵਧ ਰਹੀ ਸੀ ਇਸ ਮੌਕੇ ਬਾਦਲ ਪਰਿਵਾਰ ਨੂੰ ਜਾਂਚ ਦੀ ਸੂਈ ਆਪਣੇ ਵੱਲ ਆਉਂਦੀ ਲੱਗ ਰਹੀ ਸੀ । ਇਸੇ ਡਰ ਦੇ ਚਲਦੇ ਉਹਨਾਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਕੇ ਇਹ ਬਦਲੀ ਕਰਵਾ ਦਿੱਤੀ ।
ਉਹਨਾਂ ਕਿਹਾ ਕਿ ਸ਼ਿਕਾਇਤ ਕਰਤਾ ਨੇ ਇਹ ਇਲਜ਼ਾਮ ਲਾਇਆ ਸੀ ਕਿ ਕੁੰਵਰ ਵਿਜੇ ਪ੍ਤਾਪ ਸਿੰਘ ਨਾ ਸਿਟ ਦੀ ਕਾਰਵਾਈ ਨੂੰ ਪੈ੍ੱਸ ਵਿੱਚ ਬਿਆਨ ਕੀਤਾ ਹੈ । ਸਿਟ ਚੋਣ ਜਾਬਤਾ ਲੱਗਣ ਤੋਂ ਕਾਫੀ ਸਮਾਂ ਪਹਿਲਾਂ ਸਰਕਾਰ ਵੱਲੋਂ ਬਣਾਈ ਗਈ ਸੀ ਇਸ ਦਾ ਮੌਜੂਦਾ ਚੋਣ ਨਾਲ ਕੋਈ ਸਬੰਧ ਨਹੀਂ ਹੈ । ਚੋਣ ਜਾਬਤਾ ਲੱਗਣ ਤੋਂ ਬਾਅਦ ਵੀ ਸਰਕਾਰ ਦੇ ਸਾਰੇ ਲੋਕ ਹਿੱਤ ਵਿੱਚ ਹੋਣ ਵਾਲੇ ਕੰਮ ਆਮ ਵਾਂਗ ਚਲਦੇ ਰਹਿੰਦੇ ਹਨ ਜਿਹਨਾਂ ਤੇ ਕਿਸੇ ਕਿਸਮ ਦਾ ਵੀ ਚੋਣ ਜਾਬਤਾ ਲਾਗੂ ਨਹੀਂ ਹੁੰਦਾ । ਸਿਟ ਦਾ ਕੰਮ ਵੀ ਲੋਕ ਪੱਖੀ ਕਾਰਜ ਹੈ ਜਿਸ ਵਿੱਚ ਚੋਣ ਕਮਿਸ਼ਨ ਨੂੰ ਦਖਲ ਨਹੀਂ ਸੀ ਦੇਣਾ ਚਾਹੀਦਾ । ਇਸ ਦਖਲ ਨਾਲ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਤੇ ਵੀ ਪ੍ਸ਼ਨ ਚਿੰਨ ਲਗਦੇ ਜਾਪਦੇ ਹਨ ।
ਉਹਨਾਂ ਬੇਨਤੀ ਕੀਤੀ ਕਿ ਇਸ ਸਿਟ ਦੀ ਅਹਿਮੀਅਤ ਕਰਕੇ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਕੁੰਵਰ ਵਿਜੇ ਪ੍ਤਾਪ ਸਿੰਘ ਦੀ ਬਦਲੀ ਰੱਦ ਕੀਤੀ ਜਾਵੇ ਤਾਂ ਕਿ ਪੰਜਾਬ ਵਾਸੀਆਂ ਤੇ ਸਮੂਹ ਸਿੱਖਾਂ ਨੂੰ ਚਿਰਾਂ ਤੋਂ ਲਟਕਦਾ ਹੋਇਆ ਇਨਸਾਫ ਮਿਲ ਸਕੇ ।