• Home
  • ਅਕਾਲ ਤਖਤ ਵੱਲੋ ਛੇਕੇ ਹੋਏ ਪ੍ਰੋ ਦਰਸ਼ਨ ਸਿੰਘ ਨੂੰ ਸ਼੍ਰੋਮਣੀ ਕਮੇਟੀ ਨੇ ਸੱਦਾ ਪੱਤਰ ਭੇਜਿਆ

ਅਕਾਲ ਤਖਤ ਵੱਲੋ ਛੇਕੇ ਹੋਏ ਪ੍ਰੋ ਦਰਸ਼ਨ ਸਿੰਘ ਨੂੰ ਸ਼੍ਰੋਮਣੀ ਕਮੇਟੀ ਨੇ ਸੱਦਾ ਪੱਤਰ ਭੇਜਿਆ

ਅੰਮ੍ਰਿਤਸਰ ; (ਜਸਬੀਰ ਸਿੰਘ ਪੱਟੀ) ਰੁੱਸਿਆ ਨੂੰ ਮਨਾਉਣ ਤੇ ਪੰਥ ਵਿੱਚੋ ਕੱਢਿਆ ਨੂੰ ਮੁੜ ਪੰਥ ਵਿੱਚ ਸ਼ਾਮਲ ਕਰਨ ਲਈ ਸੰਗਤਾਂ ਵੱਲੋ ਦਿੱਤੇ ਸੁਝਾਵਾਂ ਤੇ ਅਮਲ ਕਰਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਗੋਬਿੰਦ ਸਿੰਘ ਲੌਗੋਵਾਲ ਨੇ ਪਹਿਲ ਕਦਮੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ ਦਰਸ਼ਨ ਸਿੰਘ ਤੋ ਸ਼ੁਰੂ ਕਰਦਿਆ ਉਹਨਾਂ ਨੂੰ ਪੱਤਰ ਲਿਖ ਕੇ 10 ਅਕਤੂਬਰ ਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਮਨਾਉਣ ਸਬੰਧੀ ਬੁਲਾਈ ਗਈ ਵਿਦਵਾਨਾਂ, ਪੰਥਕ ਸੰਸਥਾਵਾਂ ਦੇ ਮੁੱਖੀਆ ਤੇ ਧਾਰਮਿਕ ਜਥੇਬੰਦੀਆ ਦੇ ਆਗੂਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ 1ਅਕਤੂਬਰ ਨੂੰ ਸੱਦਾ ਪੱਤਰ ਭੇਜਿਆ ਹੈ ਜਿਸ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਸੁਆਗਤ ਕਰਦਿਆ ਕਿਹਾ ਕਿ ਉਹਨਾਂ ਨੂੰ ਭਾਈ ਗੋਬਿੰਦ ਸਿੰਘ ਲੌਗੋਵਾਲ ਤੋਂ ਅਜਿਹੀ ਹੀ ਆਸ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ ਗੋਬਿੰਦ ਸਿੰਘ ਲੌਗੋਵਾਲ ਦੇ ਲੈਟਰ ਹੈਡ ਤੇ ਪ੍ਰੋ ਦਰਸ਼ਨ ਸਿੰਘ ਨੂੰ ਲਿਖੇ ਪੱਤਰ ਵਿੱਚ ਜਾਣਕਾਰੀ ਦਿੱਤੀ ਕਿ ਹੈ ਕਿ 10 ਅਕਤੂਬਰ 2018 ਨੂੰ ਦਿਨ ਦੇ 11 ਵਜੇ ਸ਼੍ਰੋਮਣੀ ਕਮੇਟੀ ਦੇ ਅੰਮ੍ਰਿਤਸਰ ਸਥਿਤ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਸਮਾਗਮ ਦੀ ਲੜੀ ਲਈ ਸੁਝਾਅ ਦੇਣ ਲਈ ਮੀਟਿੰਗ ਰੱਖੀ ਗਈ ਹੈ ਤਾਂ ਕਿ ਇਹ ਸਮਾਗਮ ਬੜੀ ਹੀ ਗਰਮਜੋਸ਼ੀ ਨਾਲ ਮਨਾਏ ਜਾਣ । ਆਪ ਜੀ ਨੂੰ ਨਿਮਰਤਾ ਸਾਹਿੱਤ ਬੇਨਤੀ ਕੀਤੀ ਜਾਂਦੀ ਹੈ ਕਿ ਮੀਟਿੰਗ ਵਿੱਚ ਸਮੇਂ ਸਿਰ ਪੁੱਜਣ ਦੀ ਕਿਰਪਾਲਤਾ ਕਰਨੀ।

ਪ੍ਰੋ ਦਰਸ਼ਨ ਸਿੰਘ ਦੇ ਲੁਧਿਆਣੇ ਵਾਲੇ ਪਤੇ ਤੇ ਇਹ ਪੱਤਰ ਭੇਜਿਆ ਗਿਆ ਹੈ ਤੇ ਉਹਨਾਂ ਵੱਲੋ ਭਾਂਵੇ ਮੀਟਿੰਗ ਵਿੱਚ ਆਉਣ ਦੀ ਕੋਈ ਸੰਭਾਵਨਾ ਨਹੀ ਪਰ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ੍ਰ ਬਲਵਿੰਦਰ ਸਿੰਘ ਜੌੜਾਸਿੰਘਾਂ ਨੇ ਅਫਸੋਸ ਪ੍ਰਗਟ ਕਰਦਿਆ ਕਿ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਲਾਗੂ ਕਰਾਉਣ ਵਾਲੀ ਸੰਸਥਾ ਹੈ ਤੇ ਇਹ ਪੱਤਰ ਗਲਤੀ ਨਾਲ ਜਾਰੀ ਹੋ ਗਿਆ ਹੈ। ਵਰਨਣਯੋਗ ਹੈ ਕਿ ਪ੍ਰੋ ਦਰਸ਼ਨ ਸਿੰਘ ਨੂੰ ਵਿਵਾਦਤ ਟਿੱਪਣੀ ਕਰਨ ਤੇ 9 ਦਸੰਬਰ 2009 ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਸਪੱਸ਼ਟੀਕਰਨ ਦੇਣ ਲਈ ਬੁਲਾਇਆ ਗਿਆ ਸੀ ਪਰ ਉਹਨਾਂ ਨੇ ਤਖਤਾਂ ਦੇ ਜਥੇਦਾਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੰਗਤਾਂ ਦੀ ਕਚਿਹਰੀ ਵਿੱਚ ਆਪਣਾ ਪੱਖ ਰੱਖਣਗੇ ਪਰ ਜਥੇਦਾਰਾਂ ਨੇ ਉਹਨਾਂ ਦਾ ਸਪੱਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਮਣੇ ਲੈਣ ਤੇ ਇਨਕਾਰ ਕਰਦਿਆ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਲਈ ਕਿਹਾ ਸੀ। ਪ੍ਰੋ ਦਰਸ਼ਨ ਸਿੰਘ ਆਪਣੇ ਸਾਥੀਆ ਨਾਲ ਕਰੀਬ ਤਿੰਨ ਘੰਟੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਬੈਠ ਕੇ ਵਾਪਸ ਚੱਲੇ ਗਏ ਤੇ ਜਾਣ ਤੋ ਪਹਿਲਾਂ ਆਪਣਾ ਸਪੱਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖ ਗਏ ਸਨ। 29 ਜਨਵਰੀ 2010 ਨੂੰ ਪ੍ਰੋ ਦਰਸ਼ਨ ਸਿੰਘ ਨੂੰ ਪੰਥ ਵਿੱਚੋ ਛੇਕਣ ਦਾ ਹੁਕਮਨਾਮਾ ਜਾਰੀ ਕਰ ਦਿੱਤਾ ਸੀ ਤੇ ਉਸ ਸਮੇਂ ਤੋ ਅੱਜ ਤੱਕ ਉਹ ਹੁਕਮਨਾਮਾ ਲਾਗੂ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ੁਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਗੋਬਿੰਦ ਸਿੰਘ ਲੌਗੋਵਾਲ ਨੂੰ ਪੱਤਰ ਲਿਖ ਕੇ ਵੀ ਮੰਗ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਨੂੰ ਲੈ ਕੇ ਪੰਥ ਵਿੱਚੋ ਜਿੰਨੇ ਵੀ ਵਿਅਕਤੀ ਛੇਕੇ ਗਏ ਹਨ ਉਹਨਾਂ ਨੂੰ ਆਮ ਮੁਆਫੀ ਦੇ ਕੇ ਪੰਥ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ ਜਾਵੇ। ਉਹਨਾਂ ਕਿਹਾ ਕਿ ਉਹ ਸ੍ਰ ਲੌਗੇਵਾਲ ਦੇ ਇਸ ਕਦਮ ਦਾ ਉਹ ਸੁਆਗਤ ਕਰਦੇ ਹਨ ਕਿ ਇੱਕ ਵਿਦਵਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਪ੍ਰੋ ਦਰਸ਼ਨ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਵਾਰੀ ਜਥੇਦਾਰ ਰਹੇ ਹਨ। ਪੁਹਿਲੀ ਪਾਰੀ ਉਹਨਾਂ ਦੀ 31 ਦਸੰਬਰ 1986 ਤੋ 9 ਮਾਰਚ 1988 ਤੱਕ ਰਹੀ ਜਦ ਕਿ ਦੂਸਰੀ ਵਾਰੀ ਉਹ 1989 ਤੋ 1990 ਤੱਕ ਜਥੇਦਾਰ ਰਹੇ। ਉਹਨਾਂ ਦੇ ਕਾਰਜਕਾਲ ਦਾ ਸਮਾਂ ਕਾਫੀ ਸੰਘਰਸ਼ਪੂਰਣ ਸੀ ਤੇ ਉਹਨਾਂ ਦੇ ਸਮੇਂ ਹੀ ਕੇਂਦਰ ਤੋ ਸਿੱਖ ਮਸਲਿਆ ਨੂੰ ਹੱਲ ਕਰਨ ਲਈ ਭੇਜੇ ਗਏ ਮੈਂਬਰ ਪਾਰਲੀਮੈਂਟ ਸ੍ਰ ਸੁਨੀਲ ਦੱਤ ਤੇ ਸੁਸ਼ੀਲ ਮੁਨੀ ਵੀ ਆਏ ਜਿਹਨਾਂ ਦੇ ਸਵਾਲਾਂ ਦੇ ਜਵਾਬ ਪ੍ਰੋਫੈਸਰ ਸਾਹਿਬ ਨੇ ਬਾਖੂਬੀ ਦਿੱਤੇ ਸਨ। ਪ੍ਰੋ ਦਰਸ਼ਨ ਸਿੰਘ ਨੇ ਮਹਿਲ ਸਿੰਘ ਬੱਬਰ ਦਾ ਧਰਮ ਪਤਨੀ ਨੂੰ ਬਟਾਲਾ ਵੱਲੋ ਘਰੋਂ ਚੁੱਕ ਕੇ ਤਸ਼ੱਦਦ ਕਰਨ ਦਾ ਗੰਭੀਰ ਨੋਟਿਸ ਲਿਆ ਸੀ ਕਿ ਅੰਮ੍ਰਿਤਸਰ ਤੋ ਬਟਾਲਾ ਤੱਕ ਇੱਕ ਰੋਸ ਮਾਰਚ ਕਰਕੇ ਆਪਣੀ ਜਿੰਮੇਵਾਰੀ ਨਿਭਾਈ ਸੀ । ਸਰਕਾਰ ਨੂੰ ਉਸ ਬੀਬੀ ਨੂੰ ਤੁਰੰਤ ਰਿਹਾਅ ਕਰਨਾ ਪਿਆ ਸੀ। ਫੱਟੜ ਹਾਲਤ ਵਿੱਚ ਹੀ ਬੀਬੀ ਸਟਰੈਂਚਰ ਤੇ ਪਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਲਿਆਦਾ ਸੀ । ਇਸ ਘਟਨਾ ਉਪਰੰਤ ਗੋਬਿੰਦ ਰਾਮ ਨੂੰ ਬਟਾਲਾ ਤੋਂ ਤਬਦੀਲ ਕਰਕੇ ਜਲੰਧਰ ਪੀ ਏ ਪੀ ਕੰਪਲੈਕਸ ਵਿੱਚ ਭੇਜ ਦਿੱਤਾ ਜਿਥੇ ਉਸ ਨੂੰ ਖਾੜਕੂਆ ਨੇ ਬੰਬ ਨਾਲ ਉਡਾ ਦਿੱਤਾ ਸੀ