• Home
  • ਦਰਬਾਰ ਸਾਹਿਬ ਦੀ ਦਰਸ਼ਨੀ ਡਿਊਢੀ ਨੂੰ ਨਵੇਂ ਦਰਵਾਜ਼ੇ ਲਾਏ

ਦਰਬਾਰ ਸਾਹਿਬ ਦੀ ਦਰਸ਼ਨੀ ਡਿਊਢੀ ਨੂੰ ਨਵੇਂ ਦਰਵਾਜ਼ੇ ਲਾਏ

ਅੰਮ੍ਰਿਤਸਰ, (ਖ਼ਬਰ ਵਾਲੇ ਬਿਊਰੋ) : ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਊਢੀ ਦੇ ਨਵੇਂ ਇਤਿਹਾਸਕ ਦਰਵਾਜ਼ੇ ਲਗਾਏ ਗਏ ਹਨ।

ਜਾਣਕਾਰੀ ਮੁਤਾਬਕ ਇਨਾਂ ਦਰਵਾਜ਼ਿਆਂ ਨੂੰ ਅੰਮ੍ਰਿਤਸਰ ਅਤੇ ਆਗਰਾ ਤੋਂ ਸੱਦੇ 12 ਕਾਰੀਗਰਾਂ ਨੇ ਅੱਠ ਮਹੀਨਿਆਂ 'ਚ ਤਿਆਰ ਕੀਤਾ ਹੈ। ਦਰਸ਼ਨੀ ਡਿਊਢੀ ਦੇ ਪੁਰਾਣੇ ਦਰਵਾਜ਼ਿਆਂ ਦੀ ਹਾਲਤ ਖਸਤਾ ਹੋ ਚੁੱਕੀ ਸੀ ਅਤੇ ਇਨਾਂ ਨੂੰ ਕਰੀਬ 8 ਸਾਲ ਪਹਿਲਾਂ ਜੁਲਾਈ 2010 'ਚ ਮੁਰੰਮਤ ਲਈ ਉਤਾਰ ਦਿੱਤਾ ਗਿਆ ਸੀ। ਇਨਾਂ ਦੀ ਮੁਰੰਮਤ ਦੀ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੂੰ ਸੌਂਪੀ ਗਈ ਸੀ। ਕਰੀਬ 9 ਫੁੱਟ ਚੌੜੇ ਅਤੇ ਦਸ ਫੁੱਟ ਉੱਚੇ ਇਹ ਪੁਰਾਤਨ ਦਰਵਾਜ਼ੇ 18ਵੀਂ ਸਦੀ ਦੇ ਆਰੰਭ 'ਚ ਇਕ ਸਿੱਖ ਪਰਿਵਾਰ ਵਲੋਂ ਮੁਸਲਿਮ ਮਿਸਤਰੀ ਮੁਹੰਮਦ ਯਾਰ ਖਾਂ ਕੋਲੋਂ ਤਿਆਰ ਕਰਵਾਏ ਗਏ ਸਨ।
ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਵਲੋਂ ਚਾਂਦੀ ਲਗਵਾਈ ਗਈ ਸੀ।