• Home
  • ਪ੍ਰੇਮ ਸੰਬੰਧਾਂ ਦੇ ਚੱਲਦੇ ਨੌਜਵਾਨ ਦੀ ਹੱਤਿਆ

ਪ੍ਰੇਮ ਸੰਬੰਧਾਂ ਦੇ ਚੱਲਦੇ ਨੌਜਵਾਨ ਦੀ ਹੱਤਿਆ

ਚੰਡੀਗੜ੍ਹ, 21 ਅਪ੍ਰੈਲ(ਹਿੰ.ਸ.)। ਅੰਮ੍ਰਿਤਸਰ ਦੇ ਵਲਟੋਹਾ ਵਿਖੇ ਪ੍ਰੇਮ ਸੰਬੰਧਾਂ ਦੇ ਚੱਲਦੇ ਇੱਕ ਨੌਜਵਾਨ ਦੀ ਹੱਤਿਆ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਮਲਕੀਤ ਸਿੰਘ ਆਪਣੇ ਨਾਨਕੇ ਕਸਬਾ ਵਲਟੋਹਾ ਵਿਖੇ ਰਹਿੰਦਾ ਸੀ। ਉਹ ਖੇਮਕਰਨ ਦੇ ਪਿੰਡ ਨੂਰਵਾਲਾ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਮਾਮੇ ਨਿਸ਼ਾਨ ਸਿੰਘ ਨੇ ਦੱਸਿਆ ਕਿ ਮਲਕੀਤ ਸਿੰਘ ਸ਼ਨੀਵਾਰ ਰਾਤ ਕਸਬਾ ਵਲਟੋਹਾ ਵਿਖੇ ਮਿਲਣ ਗਿਆ ਸੀ। ਲੜਕੀ ਦੇ ਪਰਿਵਾਰ ਵਾਲਿਆਂ ਨੇ ਪਤਾ ਲੱਗਣ 'ਤੇ ਉਸਦੀ ਰੱਜਵੀਂ ਕੁੱਟਮਾਰ ਕੀਤੀ ਅਤੇ ਗਲੀਆਂ 'ਚ ਘਸੀਟ -ਘਸੀਟ ਕੇ ਬੇਹੋਸ਼ੀ ਹਾਲਤ ‘ਚ ਪਿੰਡ ਦੀ ਫਿਰਨੀ ਦੇ ਬਾਹਰ ਸੁੱਟ ਗਏ। ਲੋਕਾਂ ਤੋਂ ਸੂਚਨਾ ਮਿਲਣ ਉਪਰੰਤ ਵਲਟੋਹਾ ਪੁਲਿਸ ਨੇ ਬੇਹੋਸ਼ੀ ਹਾਲਤ 'ਚ ਮਲਕੀਤ ਸਿੰਘ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਜਿੱਥੇ ਉਸਦੀ ਮੌਤ ਹੋ ਗਈ। ਥਾਣਾ ਵਲਟੋਹਾ ਦੇ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਮਾਮੇ ਨਿਸ਼ਾਨ ਸਿੰਘ ਦੇ ਬਿਆਨ 'ਤੇ ਲੜਕੀ ਦੇ ਪਿਤਾ ਜਰਨੈਲ ਸਿੰਘ ਤੇ ਭਰਾ ਅਰਸ਼ਦੀਪ ਸਿੰਘ ਅਤੇ ਲੜਕੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।