• Home
  • ਡੈਨਿਸ ਮੁਕਵੇਗੇ ਅਤੇ ਨਾਦਿਆ ਮੁਰਾਦ ਨੂੰ ਮਿਲੇਗਾ ਨੋਬਲ ਸ਼ਾਂਤੀ ਪੁਰਸਕਾਰ

ਡੈਨਿਸ ਮੁਕਵੇਗੇ ਅਤੇ ਨਾਦਿਆ ਮੁਰਾਦ ਨੂੰ ਮਿਲੇਗਾ ਨੋਬਲ ਸ਼ਾਂਤੀ ਪੁਰਸਕਾਰ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਦੁਨੀਆਂ ਵਿਚ ਵੱਖ ਵੱਖ ਢੰਗਾਂ ਨਾਲ ਸ਼ਾਂਤੀ ਦੇ ਯਤਨ ਕਰਨ ਲਈ ਡੈਨਿਸ ਮੁਕਵੇਗੇ ਅਤੇ ਨਾਦਿਆ ਮੁਰਾਦ ਨੂੰ 2018 ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਖ਼ਬਰਾਂ ਇਹ ਮਿਲ ਰਹੀਆਂ ਸਨ ਕਿ ਸ਼ਾਇਦ ਇਹ ਪੁਰਸਕਾਰ ਟਰੰਪ ਤੇ ਕਿੰਮ ਨੂੰ ਮਿਲ ਸਕਦਾ ਹੈ ਪਰ ਅਕੈਡਮੀ ਨੇ ਸਾਰੇ ਕਿਆਸਾਂ 'ਤੇ ਵਿਰਾਮ ਲਾਉਂਦਿਆਂ ਉਕਤ ਹਸਤੀਆਂ ਨੂੰ ਇਹ ਪੁਰਸਕਾਰ ਦੇ ਦਿੱਤਾ।