• Home
  • ਰਸਾਇਣ ਵਿਗਿਆਨ ਦੇ ਖੇਤਰ ਦਾ ਨੋਬਲ ਪੁਰਸਕਾਰ ਤਿੰਨ ਵਿਗਿਆਨੀਆਂ ਨੂੰ ਮਿਲੇਗਾ

ਰਸਾਇਣ ਵਿਗਿਆਨ ਦੇ ਖੇਤਰ ਦਾ ਨੋਬਲ ਪੁਰਸਕਾਰ ਤਿੰਨ ਵਿਗਿਆਨੀਆਂ ਨੂੰ ਮਿਲੇਗਾ

ਸਟਾਕਹੋਮ, (ਖ਼ਬਰ ਵਾਲੇ ਬਿਊਰੋ): ਬੀਤੇ ਸੋਮਵਾਰ ਨੂੰ ਨੋਬਲ ਪੁਰਸਕਾਰਾਂ ਦਾ ਐਲਾਨ ਹੋਣਾ ਸ਼ੁਰੂ ਹੋਇਆ ਸੀ। ਇਸ ਲੜੀ 'ਚ ਬੀਤੇ ਕਲ ਭੌਤਿਕ ਵਿਗਿਆਨ ਦੇ ਖੇਤਰ 'ਚ ਮੱਲਾਂ ਮਾਰਨ ਵਾਲੇ ਵਿਗਿਆਨੀਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਤੇ ਅੱਜ ਸਾਲ 2018 ਦਾ ਰਸਾਇਣ ਵਿਗਿਆਨ ਦੇ ਖੇਤਰ 'ਚ ਦਿੱਤੇ ਜਾਣ ਵਾਲੇ ਨੋਬਲ ਪੁਰਸਕਾਰ ਦਾ ਐਲਾਨ ਅੱਜ 'ਰਾਇਲ ਸਵੀਡਿਸ਼ ਆਫ਼ ਸਾਇੰਸਿਜ਼' ਨੇ ਕਰ ਦਿੱਤਾ ਹੈ।। ਇਸ ਵਾਰ ਇਹ ਪੁਰਸਕਾਰ ਸਾਂਝੇ ਤੌਰ 'ਤੇ ਤਿੰਨ ਵਿਗਿਆਨੀਆਂ ਨੂੰ ਦਿੱਤਾ ਜਾਵੇਗਾ, ਜਿਨਾਂ 'ਚ ਫਰਾਂਸਿਸ ਐੱਚ. ਅਰਨੋਲਡ, ਜਾਰਜ ਪੀ. ਸਮਿਥ ਅਤੇ ਸਰ ਗ੍ਰੇਗਰੀ ਪੀ. ਵਿੰਟਰ ਦੇ ਨਾਂ ਸ਼ਾਮਲ ਹਨ।। ਪੁਰਸਕਾਰ ਦਾ ਅੱਧਾ ਹਿੱਸਾ ਫਰਾਂਸਿਸ ਐੱਚ. ਅਰਨੋਲਡ ਨੂੰ ਦਿੱਤਾ ਜਾਵੇਗਾ, ਜਦਕਿ ਅੱਧੇ ਭਾਗ 'ਚੋਂ ਜਾਰਜ ਪੀ. ਸਮਿਥ ਅਤੇ ਸਰ ਗ੍ਰੇਗਰੀ ਪੀ. ਵਿੰਟਰ ਨੂੰ ਸਨਮਾਨਿਤ ਕੀਤਾ ਜਾਵੇਗਾ।।