• Home
  • ਕੇਜਰੀਵਾਲ ਤੇ ਖਹਿਰਾ ਕੱਲ੍ਹ ਮਹਿਲ ਕਲਾਂ ਵਿਖੇ ਹੋਣਗੇ ਆਹਮਣੇ -ਸਾਹਮਣੇ;ਪੁਲਿਸ ਨੇ ਹਲਕੇ ਦੇ ਲੋਕਾਂ ਦੇ ਅਸਲੇ ਜਮ੍ਹਾਂ ਕਰਵਾਏ -ਦੋ ਜ਼ਿਲ੍ਹਿਆਂ ਦੀ ਪੁਲੀਸ ਤਾਇਨਾਤ

ਕੇਜਰੀਵਾਲ ਤੇ ਖਹਿਰਾ ਕੱਲ੍ਹ ਮਹਿਲ ਕਲਾਂ ਵਿਖੇ ਹੋਣਗੇ ਆਹਮਣੇ -ਸਾਹਮਣੇ;ਪੁਲਿਸ ਨੇ ਹਲਕੇ ਦੇ ਲੋਕਾਂ ਦੇ ਅਸਲੇ ਜਮ੍ਹਾਂ ਕਰਵਾਏ -ਦੋ ਜ਼ਿਲ੍ਹਿਆਂ ਦੀ ਪੁਲੀਸ ਤਾਇਨਾਤ

ਚੰਡੀਗੜ੍ਹ/ਮਹਿਲ ਕਲਾਂ  (ਖਬਰ ਵਾਲੇ ਬਿਊਰੋ /ਗੁਰੀ )-ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਕਾਕਾ ਸਿੰਘ ਦੀ ਕੱਲ੍ਹ ਅੰਤਿਮ ਅਰਦਾਸ 'ਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਬਾਨੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਗੱਦੀਓਂ ਲਾਹੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਆਹਮੋ -ਸਾਹਮਣੇ ਹੋਣਗੇ ।

ਪੁਲਿਸ ਜ਼ਿਲ੍ਹਾ ਬਰਨਾਲਾ ਨੂੰ ਦੋਵੇਂ ਛੱਤੀ ਦਾ ਅੰਕੜਾ ਰੱਖਣ ਵਾਲੇ ਇੱਕੋ ਪਾਰਟੀ ਦੇ ਆਗੂਆਂ ਦੇ ਇੱਕੋ ਪ੍ਰੋਗਰਾਮ ਵਿੱਚ ਇਕੱਠੇ ਹੋਣ ਕਾਰਨ ਬਿਪਤਾ ਪੈ ਗਈ ਹੈ ।

ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਸਮਾਗਮ ਨੂੰ ਲੈ ਕੇ ਜਿੱਥੇ ਖੁਫੀਆ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ ,ਉੱਥੇ ਦੋ ਜ਼ਿਲਿਆਂ  ਦੀ ਪੁਲਿਸ ਫੋਰਸ ਨੂੰ ਵੀ ਤੈਨਾਤ ਕੀਤੇ ਜਾਣ ਦੀ ਖ਼ਬਰ ਹੈ ।

ਅੱਜ ਮਹਿਲ ਕਲਾਂ ਹਲਕੇ ਦੇ ਸਾਰੇ ਪਿੰਡਾਂ ਚ ਪੰਜਾਬ ਪੁਲਿਸ ਨੇ ਲੋਕਾਂ ਦਾ ਅਸਲਾ ਵੱਡੀ ਗਿਣਤੀ ਚ  ਜਮ੍ਹਾਂ ਕਰਵਾ ਲਿਆ ਹੈ' 'ਅਤੇ "ਆਪ" ਵਲੰਟੀਅਰ ਜਿਨ੍ਹਾਂ ਪਿਛਲੇ ਦਿਨੀਂ ਭਗਵੰਤ ਮਾਨ ਨੂੰ ਘੇਰਿਆ ਸੀ ਅਤੇ ਹੋਰ ਜਿਹੜੇ ਵਲੰਟੀਅਰ ਵੱਡੇ ਕਾਫ਼ਲੇ ਲੈ ਕੇ ਸੁਖਪਾਲ ਸਿੰਘ ਖਹਿਰਾ ਦੀ ਬਠਿੰਡਾ ਰੈਲੀ ਵਿੱਚ ਗਏ ਸਨ ,ਉਨ੍ਹਾਂ ਦੀਆਂ ਪੁਲਿਸ ਵੱਲੋਂ ਲਿਸਟਾਂ ਵੀ ਬਣਾਈਆ ਜਾ ਰਹੀਆ ਹਨ ।

ਸੂਤਰਾਂ ਅਨੁਸਾਰ ਪੁਲਿਸ ਨੂੰ ਡਰ ਬਣਿਆ ਹੋਇਆ ਹੈ ਕਿ ਸੁਖਪਾਲ ਸਿੰਘ ਖਹਿਰਾ ਨਾਲ "ਆਪ ਵਲੰਟੀਅਰਾਂ " ਦੀ ਗਿਣਤੀ ਜ਼ਿਆਦਾ ਹੈ ,ਕਿਤੇ ਉਹ ਪੰਡੋਰੀ ਵਿਖੇ ,ਦਿੱਲੀ  ਦੇ ਪੁੱਜ ਰਹੇ ਨੇਤਾ ਅਰਵਿੰਦ ਕੇਜਰੀਵਾਲ ਅਤੇ ਮੁਨੀਸ਼ ਸਿਸੋਦੀਆ ਉੱਪਰ ਹੱਲਾ ਨਾ  ਬੋਲ ਦੇਣ ।

ਦੂਜੇ ਪਾਸੇ ਬਾਕੀ ਆਗੂ ਸੁਖਪਾਲ ਸਿੰਘ ਖਹਿਰਾ ਜਿਹੜੇ ਕਿ ਅਰਵਿੰਦ ਕੇਜਰੀਵਾਲ ਵੱਲੋਂ ਵਿਧਾਇਕ ਦੇ ਪਿਤਾ ਦੇ ਭੋਗ ਤੇ ਪੁੱਜਣ ਨੂੰ ਰਾਜਨੀਤੀ ਦੱਸ ਰਹੇ ਹਨ ,ਸਰਦਾਰ ਖਹਿਰਾ ਦਾ ਕਹਿਣਾ ਹੈ ਕਿ ਮੇਰੀ ਮਾਤਾ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ ।ਕੇਜਰੀਵਾਲ ਨੇ ਭੋਗ ਤੇ ਤਾਂ ਆਉਣਾ ਦੂਰ' ਸਗੋਂ ਹਮਦਰਦੀ ਲਈ ਫੋਨ ਵੀ ਨਹੀਂ ਕੀਤਾ । ਉਨ੍ਹਾਂ ਕਿਹਾ ਕੀ ਹੁਣ ਕੇਜਰੀਵਾਲ ਦਾ ਵਿਧਾਇਕ ਪੰਡੋਰੀ ਦੇ ਪਿਤਾ ਦੇ ਭੋਗ ਤੇ ਪੁੱਜਣਾ ਸਿਰਫ਼ ਪੰਜਾਬ ਵਿੱਚ ਐਂਟਰੀ ਕਰਨ ਤੱਕ ਸੀਮਤ ਹੈ ।