• Home
  • —ਆਖ਼ਰ ਰੁਸਿਆ ਵਿਧਾਇਕ ਮੰਨ ਹੀ ਗਿਆ

—ਆਖ਼ਰ ਰੁਸਿਆ ਵਿਧਾਇਕ ਮੰਨ ਹੀ ਗਿਆ

ਚੰਡੀਗੜ• (ਖ਼ਬਰ ਵਾਲੇ ਬਿਊਰੋ): ਮੁੱਖ ਮੰਤਰੀ ਦੇ ਭਰੋਸੇ ਤੋਂ ਬਾਅਦ ਦਲਿਤ ਕਾਂਗਰਸ ਵਿਧਾਇਕ ਨੱਥੂ ਰਾਮ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਵਿਰੋਧ ਕਰਨ ਦਾ ਇਰਾਦਾ ਤਿਆਗ਼ ਦਿੱਤਾ ਹੈ।। ਜਰੂਰੀ ਕੰਮਾਂ ਵਿਚ ਮਸਰੂਫ ਮੁੱਖ ਮੰਤਰੀ ਨੇ ਵਿਧਾਇਕ ਨਾਲ ਟੈਲੀਫ਼ੋਨ ਰਾਹੀਂ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਉਸ ਦੇ ਹਲਕੇ ਵਿਚ ਕੋਈ ਵੀ ਦਖ਼ਲਅੰਦਾਜ਼ੀ ਨਹੀਂ ਕਰੇਗਾ।। ਵਿਧਾਇਕ ਨੂੰ ਮੁਲਾਕਾਤ ਲਈ ਮੁੱਖ ਮੰਤਰੀ ਨਿਵਾਸ ਬੁਲਾਇਆ ਗਿਆ ਸੀ ਪਰ ਮੁੱਖ ਮੰਤਰੀ ਦਿੱਲੀ ਤੋਂ ਸਮੇਂ ਸਿਰ ਪਰਤ ਨਹੀਂ ਸਕੇ ਜਿਸ ਕਰ ਕੇ ਉਨ•ਾਂ ਦੀ ਵਿਧਾਇਕ ਨਾਲ ਫ਼ੋਨ 'ਤੇ ਗੱਲ ਬਾਤ ਕਾਰਵਾਈ ਗਈ।। ਵਿਧਾਇਕ ਦਾ ਰੋਸ ਸੀ ਕਿ ਸੁਨੀਲ ਜਾਖੜ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ ਨਾ ਸਿਰਫ ਉਨ•ਾਂ ਦੇ ਹਲਕੇ ਵਿਚ ਦਖ਼ਲ ਅੰਦਾਜ਼ੀ ਕੀਤੀ ਸਗੋਂ ਅਫ਼ਸਰਾਂ ਦੇ ਤਬਾਦਲਿਆਂ ਵਿਚ ਵੀ ਆਪਣੀ ਮਨਮਰਜ਼ੀ ਕੀਤੀ।। ਮੁੱਖ ਮੰਤਰੀ ਵੱਲੋ ਭਰੋਸਾ ਮਿਲਣ ਤੋਂ ਬਾਅਦ ਵਿਧਾਇਕ ਨੇ ਹਲਕੇ ਵਿਚ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਜਾਣਕਾਰੀ ਅਨੁਸਾਰ ਕਾਂਗਰਸ ਨੂੰ ਇਸ ਮੁੱਦੇ ਦੀ ਚਿੰਤਾ ਇਸ ਲਈ ਵੀ ਜ਼ਿਆਦਾ ਸੀ ਕਿ 9 ਸਤੰਬਰ ਨੂੰ ਅਬੋਹਰ ਹਲਕੇ ਵਿਚ ਹੋਣ ਵਾਲੀ ਅਕਾਲੀ ਦਲ ਦੀ ਰੈਲੀ ਵਿਚ ਇਸ ਨੂੰ ਇਕ ਮੁੱਦੇ ਵਜੋਂ ਪੇਸ਼ ਕੀਤਾ ਜਾਣਾ ਸੀ।।