• Home
  • ਦੁੱਗਰੀ ਫੇਜ਼-2 ‘ਚ ਬਿੱਟੂ ਦੇ ਹੱਕ ‘ਚ ਨਿਤਰੀ ਮਹਿਲਾ ਸ਼ਕਤੀ

ਦੁੱਗਰੀ ਫੇਜ਼-2 ‘ਚ ਬਿੱਟੂ ਦੇ ਹੱਕ ‘ਚ ਨਿਤਰੀ ਮਹਿਲਾ ਸ਼ਕਤੀ

ਲੁਧਿਆਣਾ , 4 ਮਈ - ਹਲਕਾ ਆਤਮ ਨਗਰ ਦੇ ਦੁੱਗਰੀ ਫੇਜ਼-2 ਦੇ ਐਚ.ਆਈ.ਜੀ ਫਲੈਟਾਂ ਵਿਚ ਕਮਲਜੀਤ ਸਿੰਘ ਕੜਵਲ, ਕੌਂਸਲਰ ਹਰਕਰਨ ਸਿੰਘ ਵੈਦ ਅਤੇ ਸਰਬਜੀਤ ਸਿੰਘ ਬਾਬਾ ਦੀ ਅਗਵਾਈ 'ਚ ਸ਼੍ਰੀਮਤੀ ਮੋਨਿਕਾ ਬੱਤਰਾ ਦੇ ਔਰਤਾਂ ਦੇ ਇਕ ਵੱਡੇ ਗਰੁੱਪ ਵਲੋਂ ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿਚ ਇਕ ਵੱਡੀ ਚੋਣ ਸਭਾ ਬੀਤੀ ਰਾਤ ਕੀਤੀ ਗਈ। ਮੀਟਿੰਗ ਵਿਚ ਹਾਜਿਰ ਮਹਿਲਾਵਾਂ ਨੇ ਦੁੱਗਰੀ ਅਰਬਨ ਅਸਟੇਟ, ਖਾਸ ਕਰਕੇ ਫਲੈਟਾਂ ਦੇ ਇਲਾਕੇ ਵਿਚ ਹਲਕਾ ਵਿਧਾਇਕ ਸਿਮਰਜੀਤ ਬੈਂਸ ਵਲੋਂ ਕੀਤੀ ਗਈ ਦੁਰਦਸ਼ਾ ਤੇ ਗੁੱਸਾ ਜਾਹਿਰ ਕੀਤਾ ਅਤੇ ਸ. ਬਿੱਟੂ ਤੋਂ ਪਾਣੀ ਦੇ ਨਿਕਾਸ ਅਤੇ ਹੋਰ ਸਹੂਲਤਾਂ 'ਚ ਸੁਧਾਰ ਲਿਆਉਣ ਦੀ ਮੰਗ ਰੱਖੀ। ਮਹਿਲਾਵਾਂ ਅਤੇ ਹਾਜਿਰ ਮੁਹੱਲੇ ਦੇ ਲੋਕਾਂ ਨੇ ਬਿੱਟੂ ਦੀ ਜਿੱਤ ਲਈ ਦਿਨ-ਰਾਤ ਇਕ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਨੂੰ ਸੰਬੋਧਨ ਕਰਦੇ ਸ. ਬਿੱਟੂ ਨੇ ਕਿਹਾ ਕਿ ਅਰਬਨ ਅਸਟੇਟ ਦੁੱਗਰੀ ਨੂੰ ਜਲਦੀ ਹੀ ਲੁਧਿਆਣਾ ਦੀ ਇਕ ਪੌਸ਼ ਕਲੋਨੀ ਵਾਲੀਆਂ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਮੀਟਿੰਗ ਨੂੰ ਸੰਬੋਧਨ ਕਰਦੇ ਕਮਲਜੀਤ ਸਿੰਘ ਕੜਵਲ ਅਤੇ ਕੌਂਸਲਰ ਹਰਕਰਨ ਸਿੰਘ ਵੈਦ ਨੇ ਕਿਹਾ ਕਿ ਇਸ ਵਾਰ ਆਤਮ ਨਗਰ ਹਲਕੇ ਵਿਚੋਂ ਵੋਟਰ ਸ.ਬਿੱਟੂ ਨੂੰ ਵੱਡੇ ਫਰਕ ਨਾਲ ਜਿਤਾਉਣ ਲਈ ਤਿਆਰ ਬੈਠਾ ਹੈ। ਮੀਟਿੰਗ ਨੂੰ ਸਰਬਜੀਤ ਸਿੰਘ ਬਾਬਾ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਗੁਰਦੁਆਰਾ ਸੁਖਮਨੀ ਸਾਹਿਬ ਦੇ ਪ੍ਰਧਾਨ ਅਰਵਿੰਦਰ ਸਿੰਘ ਸੰਧੂ, ਸੁਖਰਾਜ ਸਿੰਘ ਗਿੱਲ, ਕਵਲਨੈਣ ਸਿੰਘ ਭਾਟੀਆ, ਗੁਰਜੀਤ ਸਿੰਘ ਸੰਧੂ, ਰਾਮ ਸਿੰਘ, ਕੁਲਵੰਤ ਸਿੰਘ, ਮਨਮੋਹਨ ਵਾਲੀਆ, ਦਰਸ਼ਨ ਸਿੰਘ ਸ਼ੰਕਰ, ਪਿੰਕੀ, ਅਨੀਤਾ, ਪੰਮੀ, ਸ਼ੀਨਮ, ਮਿਤਾਲੀ, ਪਾਲੀ, ਚੈਰੀ, ਡਿੰਪਲ, ਅੰਜੂ, ਵੰਦਨਾ ਆਦਿ ਵੀ ਹਾਜਰ ਸਨ। ਮਹਿਲਾਵਾਂ ਵੱਲੋਂ ਸ. ਬਿੱਟੂ ਅਤੇ ਹੋਰ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।