• Home
  • ਕਿਰਨ ਬਾਲਾ ਨੂੰ ਭਾਰਤ ਭੇਜਣ ਨੂੰ ਤਿਆਰ ਨਹੀਂ ਪਾਕਿ

ਕਿਰਨ ਬਾਲਾ ਨੂੰ ਭਾਰਤ ਭੇਜਣ ਨੂੰ ਤਿਆਰ ਨਹੀਂ ਪਾਕਿ

ਇਸਲਾਮਾਬਾਦ, (ਖ਼ਬਰ ਵਾਲੇ ਬਿਊਰੋ): ਇਸ ਸਾਲ ਦੇ ਸ਼ੁਰੂ 'ਚ ਪੰਜਾਬ ਤੋਂ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਗਈ ਕਿਰਣ ਬਾਲਾ, ਜੋ ਪਾਕਿਸਤਾਨ 'ਚ ਹੀ ਰਹਿ ਗਈ ਸੀ, ਨੂੰ ਪਾਕਿ ਭਾਰਤ ਨਾ ਭੇਜਣ ਦਾ ਮਨ ਬਣਾਈ ਬੈਠਾ ਹੈ। ਪਾਕਿ ਨੇ ਕਿਰਨ ਬਾਲਾ ਦਾ ਵੀਜ਼ਾ ਇੱਕ ਸਾਲ ਲਈ ਹੋਰ ਵਧਾ ਦਿੱਤਾ ਹੈ। ਅਪ੍ਰੈਲ 'ਚ ਉਹ ਜਦੋਂ ਪਾਕਿਸਤਾਨ ਗਈ ਸੀ ਤਾਂ ਉਹ ਜਥੇ ਤੋਂ ਵੱਖ ਹੋ ਗਈ ਸੀ। ਬਾਅਦ 'ਚ ਪਤਾ ਲੱਗਾ ਕਿ ਇਸ ਔਰਤ ਨੇ ਉੱਥੇ ਜਾ ਕੇ ਵਿਆਹ ਕਰਵਾ ਲਿਆ ਸੀ ਅਤੇ ਉਹ ਮੁੜ ਵਾਪਸ ਨਹੀਂ ਆਈ।। ਉਸ ਨੇ ਉੱਥੇ ਇਸਲਾਮ ਧਰਮ ਨੂੰ ਅਪਣਾ ਲਿਆ ਅਤੇ ਆਪਣਾ ਨਾਂ ਬਦਲ ਕੇ ਆਮਨਾ ਬੀਬੀ ਰੱਖ ਲਿਆ।ਸੀ। ਹੁਣ ਪਾਕਿਸਤਾਨ ਸਰਕਾਰ ਨੇ ਆਮਨਾ ਬੀਬੀ ਦਾ ਵੀਜ਼ਾ ਇਕ ਸਾਲ ਲਈ ਵਧਾ ਦਿੱਤਾ ਹੈ।।

ਜ਼ਿਕਰਯੋਗ ਕਿ ਅਪ੍ਰੈਲ ਮਹੀਨੇ 'ਚ ਕਿਰਨ ਭਾਰਤੀ ਜੱਥੇ ਨਾਲ ਪਾਕਿਸਤਾਨ ਗਈ ਸੀ ਪਰ ਵਾਪਸ ਨਹੀਂ ਆਈ ਸੀ।।ਪਾਕਿ 'ਚ ਉਸ ਨੇ ਲਾਹੌਰ ਦੇ ਮੁਹੰਮਦ ਅਜ਼ੀਮ ਨਾਲ ਨਿਕਾਹ ਕਰਵਾ ਲਿਆ ਸੀ।। ਉਸ ਦੀ ਪਛਾਣ ਸੋਸ਼ਲ ਮੀਡੀਆ 'ਤੇ ਹੋਈ ਸੀ।
ਉਸ ਦੇ ਇਸ ਕਾਰੇ ਤੋਂ ਬਾਅਦ ਭਾਵੇਂ ਉਸ ਦੇ ਸਹੁਰੇ ਨੇ ਕਾਫੀ ਚਾਰਾਜੋਈ ਕੀਤੀ ਸੀ ਪਰ ਉਸ ਦੀ ਅਵਾਜ਼ ਵਿਚੇ ਹੀ ਦਬ ਗਈ ਸੀ। ਹੁਣ ਉਹ ਆਪਣੇ ਤਿੰਨ ਪੋਤੇ-ਪੋਤੀਆਂ ਨਾਲ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰ ਰਿਹਾ ਹੈ।