• Home
  • ਹੁਣ ਆਂਗਣਵਾੜੀ ਵਰਕਰਾਂ ਨੇ ਪ੍ਰੀ -ਨਰਸਰੀ ਅਧਿਆਪਕ ਦੀ ਪੱਕੀ ਨੌਕਰੀ ਦੀ ਮੰਗ ਕੀਤੀ ! ਦੇਸ਼ ਭਰ ਵਿਚ ਅੰਦੋਲਨ ਸਤੰਬਰ ਤੋਂ

ਹੁਣ ਆਂਗਣਵਾੜੀ ਵਰਕਰਾਂ ਨੇ ਪ੍ਰੀ -ਨਰਸਰੀ ਅਧਿਆਪਕ ਦੀ ਪੱਕੀ ਨੌਕਰੀ ਦੀ ਮੰਗ ਕੀਤੀ ! ਦੇਸ਼ ਭਰ ਵਿਚ ਅੰਦੋਲਨ ਸਤੰਬਰ ਤੋਂ

ਚੰਡੀਗੜ੍ਹ (ਖ਼ਬਰ ਵਾਲੇ ਬਿਊਰੋ )-ਤਨਖਾਹ ਵਧਣ ਤੋਂ ਬਾਅਦ ਹੁਣ ਆਂਗਣਵਾੜੀ ਯੂਨੀਅਨ ਨੇ ਵਰਕਰਾਂ ਅਤੇ ਹੈਲਪਰਾਂ ਲਈ ਪ੍ਰੀ -ਨਰਸਰੀ ਅਧਿਆਪਕ ਦੀ ਪੱਕੀ ਨੌਕਰੀ ਦੀ ਮੰਗ ਕਰ ਲਈ ਹੈ।  ਇਸਦੇ ਲਈ ਆਂਗਨਵਾੜੀ ਇੰਲਪਾਈਜ ਫੈਡਰੇਸ਼ਨ ਆਫ਼ ਇੰਡੀਆਂ ਵੱਲੋਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜਮ ਦਾ ਦਰਜਾ ਦਿਵਾਉਣ ਲਈ ਦੇਸ਼ ਭਰ ਵਿਚ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਤੇ ਇਸ ਸਬੰਧੀ ਫੈਡਰੇਸ਼ਨ ਨੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ।
ਉਪਰੋਕਤ ਜਾਣਕਾਰੀ ਫੈਡਰੇਸ਼ਨ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ। ਉਹਨਾਂ ਦੱਸਿਆਂ ਕਿ ਦਿੱਲੀ ਵਿਖੇ ਫੈਡਰੇਸ਼ਨ ਦੀ ਕੌਮੀ ਕਾਰਜਕਾਰਨੀ ਦੀ ਹੋਈ ਮੀਟਿੰਗ ਜਿਸ ਵਿਚ ਵੱਖ ਵੱਖ ਸੂਬਿਆਂ ਦੀਆਂ ਪ੍ਰਧਾਨਾਂ ਨੇ ਹਿੱਸਾ ਲਿਆ ਸੀ, ਵਿਚ ਇਹ ਫੈਸਲਾ ਕੀਤਾ ਗਿਆ ਕਿ ਸਤੰਬਰ ਦੇ ਮਹੀਨੇ ਪੂਰੇ ਦੇਸ਼ ਵਿਚ ਜਨ ਜਾਗਰਣ ਅਭਿਐਨ ਤਹਿਤ ਬਲਾਕ ਪੱਧਰ ਤੇ ਰੋਸ ਰੈਲੀਆ ਕਰਕੇ ਕੇਂਦਰ ਸਰਕਾਰ ਦੇ ਨਾਮ ਮੰਗ ਪੱਤਰ ਭੇਜੇ ਜਾਣਗੇ, ਜਦ ਕਿ ਅਕਤੂਬਰ ਦੇ ਮਹੀਨੇ ਜਿਲ੍ਹਾ ਪੱਧਰ ਤੇ ਰੋਸ ਪ੍ਰਰਦਸ਼ਨ ਪੂਰੇ ਦੇਸ਼ ਵਿਚ ਕੀਤੇ ਜਾਣਗੇ। ਉਹਨਾਂ ਦੱਸਿਆ ਕਿ 19 ਨਵੰਬਰ ਨੂੰ ਜੰਤਰ ਮੰਤਰ ਦਿੱਲੀ ਵਿਖੇ ਦੇਸ਼ ਪੱਧਰੀ ਰੋਸ ਰੈਲੀ ਕਰਕੇ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ ਜਾਵੇਗਾ।
ਉਹਨਾਂ ਮੰਗ ਕੀਤੀ ਕਿ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜਮ ਦਾ ਦਰਜਾ ਦਿੱਤਾ ਜਾਵੇ ਅਤੇ ਵਰਕਰਾਂ ਨੂੰ ਪ੍ਰੀ ਪ੍ਰਾਇਮਰੀ ਟੀਚਰ ਬਣਾਇਆ ਜਾਵੇ। ਉਹਨਾਂ ਕਿਹਾ ਕਿ ਜਿੰਨਾਂ ਚਿਰ ਅਜਿਹਾ ਸੰਭਵ ਨਹੀਂ, ਉਹਨਾਂ ਚਿਰ ਘੱਟੋਂ ਘੱਟ ਉਜਰਤਾ ਨੂੰ ਮੁੱਖ ਰੱਖਦਿਆਂ ਵਰਕਰਾਂ ਨੂੰ ਹਰ ਮਹੀਨੇ 24 ਹਜਾਰ ਰੁਪਏ ਅਤੇ ਹੈਲਪਰਾਂ ਨੂੰ 18 ਹਜਾਰ ਰੁਪਏ ਮਾਣ ਭੱਤਾ ਦਿੱਤਾ ਜਾਵੇ।
ਜਿਕਰਯੋਗ ਹੈ ਕਿ ਦੇਸ਼ ਭਰ ਵਿਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਗਿਣਤੀ 28 ਲੱਖ ਹੈ, ਜਿੰਨ੍ਹਾ ਵਿਚ ਕਰੀਬ 5 ਲੱਖ ਗਰਭਵਤੀ ਔਰਤਾਂ ਅਤੇ ਬੱਚੇ ਲਾਭ ਲੈ ਰਹੇ ਹਨ।