• Home
  • ਸਿੱਧੂ ਨੇ ਤੜਕਸਾਰ ਮਾਰਿਆ ਇੰਪਰੂਵਮੈਂਟ ਟਰੱਸਟ ਦੇ ਦਫ਼ਤਰ ‘ਚ ਛਾਪਾ

ਸਿੱਧੂ ਨੇ ਤੜਕਸਾਰ ਮਾਰਿਆ ਇੰਪਰੂਵਮੈਂਟ ਟਰੱਸਟ ਦੇ ਦਫ਼ਤਰ ‘ਚ ਛਾਪਾ

ਜਲੰਧਰ, (ਖ਼ਬਰ ਵਾਲੇ ਬਿਊਰੋ): ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਜਲੰਧਰ ਦੇ ਇੰਪਰੂਵਮੈਂਟ ਦਫ਼ਤਰ 'ਚ ਛਾਪੇਮਾਰੀ ਕੀਤੀ। ਦਸ ਦਈਏ ਕਿ ਪੰਜਾਬ ਨੈਸ਼ਨਲ ਬੈਂਕ ਤੋਂ 175 ਕਰੋੜ ਰੁਪਏ ਲੋਨ ਲੈਣ ਅਤੇ ਵਿਜੀਲੈਂਸ ਟੀਮ ਵਲੋਂ ਰਿਸ਼ਵਤ ਲੈਂਦੇ ਫੜੇ ਗਏ ਸੀਨੀਅਰ ਅਸਿਸਟੈਂਟ ਮਹਿੰਦਰ ਪਾਲ ਦੇ ਕਾਰਨ ਜਲੰਧਰ ਦਾ ਇੰਪਰੂਵਮੈਂਟ ਟਰੱਸਟ ਕਾਫ਼ੀ ਬਦਨਾਮ ਹੋ ਰਿਹਾ ਹੈ। ਲਗਾਤਾਰ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਫਸ ਰਹੇ ਮੁਲਾਜ਼ਮਾਂ ਵਾਲੇ ਇਸ ਇੰਪਰੂਵਮੈਂਟ ਟਰੱਸਟ 'ਚ ਨਵਜੋਤ ਸਿੰਘ ਸਿੱਧੂ ਨੇ ਦਫ਼ਤਰ ਖੁੱਲਦਿਆਂ ਹੀ ਛਾਪਾ ਮਾਰਿਆ।। ਨਵਜੋਤ ਸਿੱਧੂ ਦੇ ਨਾਲ ਮੇਅਰ ਜਗਦੀਸ਼ ਰਾਜਾ ਅਤੇ ਟਰੱਸਟ ਦੇ ਚੇਅਰਮੈਨ ਤੇ ਨਗਰ ਨਿਗਮ ਦੇ ਕਮਿਸ਼ਨਰ ਦੀਪਰਵਾ ਲਾਕੜਾ ਵੀ ਮੌਜੂਦ ਹਨ ਅਤੇ ਲੁਧਿਆਣਾ ਦੇ ਮੇਅਰ ਬਲਕਾਰ ਸੰਧੂ ਵੀ ਟਰੱਸਟ ਪਹੁੰਚ ਗਏ ਹਨ।। ਇਸ ਦੌਰਾਨ ਉਨਾਂ ਕਈ ਰਿਕਾਰਡ ਚੈੱਕ ਕੀਤੇ।