• Home
  • ਅਨਾੜੀ ਸਲਾਹਕਾਰਾਂ ਕਾਰਨ ਸਰਕਾਰ ਦੀ ਸਥਿਤੀ ਹਾਸੋਹੀਣੀ ਬਣੀ-8886 ਅਧਿਆਪਕਾਂ ਨੂੰ ਪੱਕਾ ਕਰਨ ਦਾ ਐਲਾਨ ਕਰਕੇ ਸਰਕਾਰ ਪਿੱਛੇ ਹਟੀ

ਅਨਾੜੀ ਸਲਾਹਕਾਰਾਂ ਕਾਰਨ ਸਰਕਾਰ ਦੀ ਸਥਿਤੀ ਹਾਸੋਹੀਣੀ ਬਣੀ-8886 ਅਧਿਆਪਕਾਂ ਨੂੰ ਪੱਕਾ ਕਰਨ ਦਾ ਐਲਾਨ ਕਰਕੇ ਸਰਕਾਰ ਪਿੱਛੇ ਹਟੀ

ਚੰਡੀਗੜ੍ਹ,( ਖਬਰ ਵਾਲੇ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਦੇ ਬਹੁਤ ਸਾਰੇ ਫ਼ੈਸਲਿਆਂ ਨੂੰ ਭਾਵੇਂ ਆਮ ਲੋਕਾਂ ਵੱਲੋਂ ਸਲਾਹਿਆ ਜਾ ਰਿਹਾ ਹੈ ,ਪਰ ਇਸ ਦੇ ਅਨਾੜੀ ਸਲਾਹਕਾਰਾਂ ਦੀ ਵਜ੍ਹਾ ਕਾਰਨ ਦੋ ਮਾਮਲਿਆਂ ਵਿੱਚ ਸਰਕਾਰ ਦੀ ਸਥਿਤੀ ਹਾਸੋਹੀਣੀ ਬਣ ਗਈ ਹੈ ।

ਪਹਿਲਾ ਮਾਮਲਾ ਵਿਧਾਨ ਸਭਾ ਚ ਬੇਅਦਬੀ ਮਾਮਲਿਆਂ ਬਾਰੇ ਸੀਬੀਆਈ ਤੋਂ ਜਾਂਚ ਵਾਪਸ ਲੈਣ ਬਾਰੇ ਮਤਾ ਪਾਸ ਕਰਨਾ ਤੇ ਬਾਅਦ ਵਿੱਚ ਕਾਨੂੰਨੀ ਅੜਚਨਾਂ ਨੂੰ ਦੇਖ ਕੇ ਆਪਣੇ ਕਾਨੂੰਨਦਾਨਾਂ ਨਾਲ ਸਲਾਹ ਕਰਨਾ ।ਦੂਜਾ ਮਾਮਲਾ ਥੋੜ੍ਹੀ ਦੇਰ ਪਹਿਲਾਂ ਹੀ ਕੈਬਨਿਟ ਮੀਟਿੰਗ ਚ ਪਹਿਲਾਂ 8886 ਰਮਸਾ /ਐੱਸਐੱਸਏ /ਆਦਰਸ਼ ਅਤੇ ਮਾਡਲ ਸਕੂਲਾਂ ਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਪਹਿਲਾਂ ਲੋਕ ਸੰਪਰਕ ਵਿਭਾਗ ਵੱਲੋਂ ਪ੍ਰੈੱਸ ਨੋਟ ਮੀਡੀਆ ਲਈ  ਜਾਰੀ ਕਰਵਾਉਣਾ ਤੇ ਫੇਰ ਚੋਣ ਜ਼ਾਬਤਾ ਲੱਗਣ  ਕਾਰਨ ਆਪਣੇ ਜਾਰੀ ਕੀਤੇ ਗਏ ਪ੍ਰੈੱਸ ਨੋਟ ਨੂੰ ਅਪਡੇਟ ਦੇ ਨਾਂ ਤੇ ਭੇਜ ਕੇ ਅਧਿਆਪਕਾਂ ਨੂੰ ਪੱਕੇ ਕਰਨ ਦਾ  ਫੈਸਲਾ ਵਾਪਸ ਲੈਣਾ, ਆਦਿ ਨਾਲ ਸਰਕਾਰ ਦੀ ਸਥਿਤੀ ਹਾਸੋ ਹੀਣੀ ਬਣ ਗਈ ਹੈ ।

ਸਰਕਾਰ ਵੱਲੋਂ ਪਹਿਲਾਂ ਫੈਸਲੇ ਲੈਣ ਤੇ ਫਿਰ ਬਾਅਦ ਵਿੱਚ ਉਸ ਦੀ ਨਜ਼ਰਸਾਨੀ ਕਰਨ ਨਾਲ ਜਿੱਥੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ 'ਉੱਥੇ ਪੰਜਾਬ ਸਰਕਾਰ ਦੇ ਅਨਾੜੀ ਸਲਾਹਕਾਰਾਂ ਤੇ ਹੀ ਉਂਗਲ ਉੱਠਦੀ ਹੈ ।