• Home
  • ਇੰਡੋਨੇਸ਼ੀਆ ‘ਚ ਭੂਚਾਲ ਤੋਂ ਬਾਅਦ ਆਈ ਸੁਨਾਮੀ ਨੇ ਮਚਾਈ ਤਬਾਹੀ, 48 ਮੌਤਾਂ

ਇੰਡੋਨੇਸ਼ੀਆ ‘ਚ ਭੂਚਾਲ ਤੋਂ ਬਾਅਦ ਆਈ ਸੁਨਾਮੀ ਨੇ ਮਚਾਈ ਤਬਾਹੀ, 48 ਮੌਤਾਂ

ਜਕਾਰਤਾ, (ਖ਼ਬਰ ਵਾਲੇ ਬਿਊਰੋ): ਬੀਤੇ ਦਿਨ ਇੰਡੋਨੇਸ਼ੀਆ 'ਚ 7.5 ਤੀਬਰਤਾ ਵਾਲਾ ਭੂਚਾਲ ਆਇਆ ਸੀ ਜਿਸ ਕਾਰਨ ਸੁਲਾਵੇਸੀ ਦੀਪ 'ਚ ਭਿਆਨਕ ਸੁਨਾਮੀ ਆਈ ਜਿਸ ਦੀ ਲਪੇਟ 'ਚ ਆ ਕੇ ਹੁਣ ਤਕ 48 ਮੌਤਾਂ ਹੋ ਗਈਆਂ। ਭੂਚਾਲ ਤੋਂ ਬਾਅਦ ਇਸ ਇਲਾਕੇ 'ਚ ਸਮੁੰਦਰ 'ਚ 6 ਫੁਟ ਉਚੀਆਂ ਲਹਿਰਾਂ ਉਠੀਆਂ ਜਿਨਾਂ ਨੇ ਨੇੜਲੇ ਇਲਾਕਿਆਂ ਦੇ ਘਰਾਂ ਨੂੰ ਲਪੇਟ 'ਚ ਲੈ ਲਿਆ ਤੇ ਕਈ ਘਰ ਮਲਬੇ ਦੇ ਢੇਰ 'ਚ ਤਬਦੀਲ ਹੋ ਗਏ। ਜਾਂਚ ਏਜੰਸੀਆਂ ਤੇ ਰਾਹਤ ਟੀਮਾਂ ਇਥੇ ਪਹੁੰਚ ਚੁਕੀਆਂ ਹਨ ਤੇ ਅਜੇ ਪੂਰੇ ਅੰਕੜੇ ਆਉਣੇ ਬਾਕੀ ਹਨ।