• Home
  • ਹਰਸਿਮਰਤ ਵੱਲੋਂ ਅਕਾਲ ਤਖ਼ਤ ਵਿਖੇ ਜਾਣ ਬਾਰੇ ਕੀਤੇ ਭਟਕਾਹਟ ਪੂਰਨ ਟਵੀਟ ਤੋਂ ਬਾਅਦ ਕੈਪਟਨ ਵੱਲੋਂ ਤਿੱਖਾ ਹਮਲਾ ’

ਹਰਸਿਮਰਤ ਵੱਲੋਂ ਅਕਾਲ ਤਖ਼ਤ ਵਿਖੇ ਜਾਣ ਬਾਰੇ ਕੀਤੇ ਭਟਕਾਹਟ ਪੂਰਨ ਟਵੀਟ ਤੋਂ ਬਾਅਦ ਕੈਪਟਨ ਵੱਲੋਂ ਤਿੱਖਾ ਹਮਲਾ ’

ਚੰਡੀਗੜ, 13 ਅਪ੍ਰੈਲ: ਕੇਂਦਰੀ ਮੰਤਰੀ ਦੀ ਨੀਰਸ ਟਿੱਪਣੀ ਦੇ ਵਿਰੁੱਧ ਤਿੱਖਾ ਹਮਲਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੇ ਗਏ ਟਵੀਟ ’ਤੇ ਸਵਾਲ ਕਰਦੇ ਹੋਏ ਕਿਹਾ ਹੈ ਕਿ ਉਨਾਂ ਦੇ ਪੜਦਾਦੇ ਨੇ ਜਲਿਆਂਵਾਲਾ ਬਾਗ਼ ਦੇ ਘਿਨਾਉਣੇ ਖੂਨੀ ਸਾਕੇ ਵਾਲੇ ਦਿਨ ਜਨਰਲ ਡਾਇਰ ਨੂੰ ਸ਼ਾਹੀ ਖਾਣਾ ਦਿੱਤਾ ਸੀ।  ਮੁੱਖ ਮੰਤਰੀ ਨੇ ਹਰਸਿਮਰਤ ਦੇ ਸਿਆਸੀ ਹਿੱਤਾਂ ਤੋ ਪ੍ਰੇਰਿਤ ਟਵੀਟ ਤੋਂ ਬਾਅਦ ਹਰਸਿਮਰਤ, ਉਸ ਦੇ ਪਤੀ ਸੁਖਬੀਰ ਬਾਦਲ ਅਤੇ ਉਸ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ’ਤੇ ਤਿੱਖਾ ਹਮਲਾ ਕੀਤਾ ਹੈ। ਹਰਸਿਮਰਤ ਨੇ ਇਹ ਟਵੀਟ ਕੈਪਟਨ ਅਮਰਿੰਦਰ ਸਿੰਘ ਦੇ ਪਿਛਲੀ ਰਾਤ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਅਕਾਲ ਤਖਤ ਵਿਖੇ ਜਾਣ ਦੇ ਸਬੰਧ ਵਿੱਚ ਕੀਤਾ ਹੈ।  ਹਰਸਿਮਰਤ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਹੁਲ ਗਾਂਧੀ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗਏ ਪਰ ਉਨਾਂ ਨੇ ਸਿੱਖਾਂ ਦੇ ਉੱਚ ਧਾਰਮਿਕ ਸੰਸਥਾਨ ਨੂੰ ਟੈਂਕਾਂ ਅਤੇ ਤੋਪਾਂ ਨਾਲ ਢਾਹੁਣ ਦੀ ਆਈ.ਐਨ.ਸੀ.  ਦੇ ਗੁਨਾਹ ਨੂੰ ਮੰਨਣ ਬਾਰੇ ਉਸ ਨੂੰ ਕਹਿਣ ਦਾ ਹੌਂਸਲਾ ਨਹੀਂ ਵਿਖਾਇਆ। ਜਲਿਆਂਵਾਲਾ ਬਾਗ ਦੇ ਕਤਲੇਆਮ ਸਬੰਧੀ ਬਿ੍ਰਟੇਨ ਤੋਂ ਮੁਆਫੀ ਮੰਗਣ ਦੇ ਨਾਲ ਇਸ ਦਾ ਕੀ ਵਖਰੇਵਾਂ ਹੈ। ਹਰਸਿਮਰਤ ਦੇ ਇਸ ਟਵੀਟ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਨੂੰ ਭਿ੍ਰਸ਼ਟ ਟਿਪੱਣੀ ਦੱਸਿਆ ਅਤੇ ਕਿਹਾ ਕਿ ਇਸ ਤੋਂ ਉਸ ਦੀ 1984 ਦੀ ਘਟਨਾ ਅਤੇ ਮੇਰੇ ਵੱਲੋਂ ਇਸ ਸਮੁੱਚੇ ਮਾਮਲੇ ਬਾਰੇ ਆਪਣਾਈ ਭੂਮਿਕਾ ਦੀ ਬੇਸਮਝੀ ਦਾ ਪ੍ਰਗਟਾਵਾ ਹੁੰਦਾ ਹੈ।  ਜਲਿਆਂਵਾਲਾ ਬਾਗ਼ ਦੇ ਕਤਲੇਆਮ ਦੇ ਬੁਚੜ ਦੀ ਮੇਜਬਾਨੀ ਦੀ ਸ਼ਰਮਨਾਕ ਘਟਨਾ ਨੂੰ ਦਹਾਕਿਆਂ ਬੱਧੀ ਲਾਂਭੇ ਰੱਖਣ ਲਈ ਬਾਦਲਾਂ ਦੀ ਰਗ ਨੂੰ ਫੜਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਦੇ ਟਵੀਟ ਦੇ ਟਾਕਰੇ ਵਿੱਚ ਲਿਖਿਆ,‘‘ਕੀ ਤੂੰ, ਤੇਰੇ ਪਤੀ ਐਸ.ਐਸ.ਬਾਦਲ ਜਾਂ ਉਸ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਕਦੀ ਤੇਰੇ ਪੜਦਾਦੇ ਸਰਦਾਰ ਸੁੰਦਰ ਸਿੰਘ ਮਜੀਠੀਆ ਵੱਲੋਂ ਜਲਿਆਂਵਾਲਾ ਬਾਗ਼ ਦੇ ਕਤਲੇਆਮ ਵਾਲੇ ਦਿਨ ਜਨਰਲ ਡਾਇਰ ਨੂੰ ਸ਼ਾਹੀ ਖਾਣਾ ਦਿੱਤੇ ਜਾਣ ਲਈ ਮੁਆਫੀ ਮੰਗੀ ਹੈ? ਉਸ ਨੂੰ ਬਾਅਦ ਵਿੱਚ ਉਸ ਦੀ ਵਫਾਦਾਰੀ ਅਤੇ ਉਸ ਦੀ ਭੂਮਿਕਾ ਲਈ 1926 ਵਿੱਚ ਸਨਮਾਨਿਆ ਗਿਆ।’’ ਆਪਣੇ ਸੌੜੇ ਸਿਆਸੀ ਹਿੱਤਾਂ ਨੂੰ ਬੜਾਵਾ ਦੇਣ ਲਈ ਰਾਸ਼ਟਰਵਾਦ ਦਾ ਪੱਤਾ ਖੇਡਣ ਲਈ ਹਰਸਿਮਰਤ, ਉਸ ਦੇ ਭਰਾ ਬਿਕਰਮ ਸਿੰਘ ਮਜੀਠੀਆ ਅਤੇ ਬਾਦਲ ਕੁਨਬੇ ’ਤੇ ਮੁੱਖ ਮੰਤਰੀ ਨੇ ਤਿੱਖਾ ਹਮਲਾ ਕੀਤਾ। ਉਨਾਂ ਕਿਹਾ ਕਿ ਕੇਂਦਰੀ ਮੰਤਰੀ ਦੀ ਟਿੱਪਣੀ ਨਾ ਕੇਵਲ ਦੋਗਲੀ ਅਤੇ ਗੁੰਮਰਾਹਕੰੁਨ ਹੈ ਸਗੋਂ ਇਹ ਉਨਾਂ ਵੱਲੋਂ ਓਪਰੇਸ਼ਨ ਬਲੂ ਸਟਾਰ ਦੀ ਘਟਨਾ ਤੋਂ ਬਾਅਦ ਨਿਭਾਈ ਭੂਮਿਕਾ ਸਬੰਧੀ ਤੱਥਾਂ ਤੋਂ ਕੋਰੀ ਹੈ।  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਫੋਜੀ ਕਾਰਵਾਈ ਦੇ ਵਿਰੋਧ ਵਿੱਚ ਉਨਾਂ ਨੇ ਪਾਰਲੀਮੈਂਟ ਅਤੇ ਪਾਰਟੀ ਦੋਵਾਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨਾਂ ਕਿਹਾ ਕਿ ਉਨਾਂ ਦਿਨਾਂ ਦੀਆਂ ਘਟਨਾਵਾਂ ਦੀਆਂ ਉਲਝਣਾ ਅਤੇ ਸਿੱਟਿਆਂ ਤੋਂ ਉਹ ਪੂਰੀ ਤਰਾਂ ਜਾਣੂ ਹਨ। ਉਨਾਂ ਕਿਹਾ ਕਿ ਹਰਸਿਮਰਤ ਉਸ ਸਮੇਂ ਇਕ ਸਕੂਲ ਜਾਂਦੀ ਕੁੜੀ ਸੀ ਜਿਸ ਨੂੰ ਉਸ ਸਮੇਂ ਦਾ ਕੁਝ ਵੀ ਨਹੀਂ ਪਤਾ।  ਮੁੱਖ ਮੰਤਰੀ ਨੇ ਹਰਸਿਮਰਤ ਨੂੰ ਕਿਹਾ ਕਿ ਉਹ ਉਨਾਂ ਨੂੰ ਅਕਾਲ ਤਖ਼ਤ ਦੇ ਬਾਰੇ ਦੱਸਣ ਦੀ ਕੋਸ਼ਿਸ਼ ਨਾ ਕਰੇ। ਜਿਸ ਪੀੜਾ ਅਤੇ ਦੁੱਖਾਂ ਵਿੱਚ ਦੀ ਸਿੱਖ ਭਾਈਚਾਰਾ ਲੰਘਿਆ ਹੈ ਉਸ ਨੂੰ ਬਾਦਲ ਕੁੰਬਾ ਕਦੀ ਵੀ ਸਮਝ ਨਹੀਂ ਸਕਦਾ। ਬਾਦਲ ਪਰਿਵਾਰ ਸਦਾ ਹੀ ਆਪਣੇ ਹਿੱਤਾਂ ਵਾਸਤੇ ਰੁੱਝਾ ਰਿਹਾ ਹੈ ਕੀ ਉਨਾਂ ਨੇ ਲੰਮਾ ਸਮਾਂ ਪਹਿਲਾਂ ਹਰਸਿਮਰਤ ਦੇ ਪੜਦਾਦੇ ਵੱਲੋਂ ਦੇਸ਼ ਵਿਰੋਧੀ ਕਾਰਜ ਕਰਨ ਲਈ ਮੁਆਫੀ ਮੰਗੀ? ਮੁੱਖ ਮੰਤਰੀ ਨੇ ਹਰਸਿਮਰਤ ਦੇ ਭਟਕਾਹਟਪੂਰਨ ਟਵੀਟ ’ਤੇ ਇਹ ਟਿੱਪਣੀ ਕੀਤੀ ਜਦਕਿ ਹੋਰ ਕਾਂਗਰਸੀ ਆਗੂਆਂ ਨੇ 1919 ਦੇ ਕਤਲੇਆਮ ਤੋਂ ਬਾਅਦ ਹਰਸਿਮਰਤ ਦੇ ਪੜਦਾਦੇ ਵੱਲੋਂ ਜਨਰਲ ਡਾਇਰ ਨੂੰ ਸ਼ਾਹੀ ਖਾਣਾ ਦੇਣ ਲਈ ਮਜੀਠੀਏ ਅਤੇ ਉਸ ਦੀ ਭੈਣ ਤੋਂ ਮੁਆਫੀ ਦੀ ਮੰਗ ਕੀਤੀ।