• Home
  • ਰਵਨੀਤ ਬਿੱਟੂ ਨੇ ‘ਸਰ ਕੀਤਾ ਜਗਰਾਉਂ ਦਾ ਕਾਂਗਰਸੀ ਕਿਲ੍ਹਾ’-ਮਿਲੇ ਸਮਰਥਨ ਤੋਂ ਬਾਅਦ ਹੋਇਆ ਬਾਗੋਬਾਗ

ਰਵਨੀਤ ਬਿੱਟੂ ਨੇ ‘ਸਰ ਕੀਤਾ ਜਗਰਾਉਂ ਦਾ ਕਾਂਗਰਸੀ ਕਿਲ੍ਹਾ’-ਮਿਲੇ ਸਮਰਥਨ ਤੋਂ ਬਾਅਦ ਹੋਇਆ ਬਾਗੋਬਾਗ

ਬਿਜਗਰਾਉਂ/ਲੁਧਿਆਣਾ, 7 ਮਈ – ਕਾਂਗਰਸ ਉਮੀਦਵਾਰ ਐਮਪੀ ਰਵਨੀਤ ਸਿੰਘ ਬਿੱਟੂ ਦੀ ਚੋਣ ਮੁਹਿੰਮ ਦੇ ਚਲਦੇ ਜਗਰਾਉਂ ਹਲਕੇ ਵਿੱਚ ਦਰਜਨਾਂ ਤੋਂ ਵੱਧ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ। ਇਨਾਂ ਚੋਣ ਸਭਾਵਾਂ ਦੌਰਾਨ ਮੌਜੂਦ ਹਜ਼ਾਰਾਂ ਲੋਕਾਂ ਨੇ ਉਨਾਂ ਦੇ ਹੱਕ ਵਿੱਚ ਵੋਟ ਪਾਉਣ ਦਾ ਭਰੋਸਾ ਦਿੱਤਾ। ਇਹ ਚੋਣ ਸਭਾਵਾਂ ਪਿੰਡ ਮਲਿਕ, ਸਵੱਦੀ ਖੁਰਦ, ਕਾਉਂਕੇ ਕਲਾਂ, ਸ਼ੇਰਪੁਰ ਖੁਰਦ, ਸ਼ੇਖ ਦੌਲਤ, ਫਤਹਿਗੜ ਸੀਵੀਆਂ, ਗਾਲਿਬ ਰਣਸਿੰਘ, ਗਾਲਿਬ ਕਲਾਂ, ਗਾਲਿਬ ਖੁਰਦ, ਅਮਰਗੜ• ਕਲੇਰ, ਸ਼ੇਰਪੁਰ ਕਲਾਂ, ਕੋਠੇ ਸ਼ੇਰ ਜੰਗ ਅਤੇ ਜਗਰਾਉਂ ਬਾਰ ਕੌਂਸਲ ਵਿੱਚ ਹੋਈ। ਇਨਾਂ ਚੋਣ ਸਭਾਵਾਂ ਦਾ ਆਯੋਜਨ ਕਾਂਗਰਸ ਨੇਤਾ ਮਲਕੀਤ ਸਿੰਘ ਦਾਖਾ ਨੇ ਕੀਤਾ।
ਚੋਣ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਬਿੱਟੂ ਨੇ ਕਿਹਾ ਕਿ ਮੋਦੀ ਨੇ 2014 ਦੀਆਂ ਚੋਣਾਂ ਵਿੱਚ ਹਰੇਕ ਪਰਿਵਾਰ ਦੇ ਖਾਤੇ ਵਿੱਚ 15 ਲੱਖ ਰੁਪਏ ਜਮਾਂ ਕਰਵਾਉਣ, ਚੰਗੇ ਦਿਨ, ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਅਤੇ ਮਹਿੰਗਾਈ 'ਤੇ ਕਾਬੂ ਪਾਉਣ ਦਾ ਵਾਅਦਾ ਕੀਤਾ ਸੀ ਪਰ ਬਾਅਦ ਵਿੱਚ ਇਹ ਸਾਰੇ ਵਾਅਦੇ ਚੋਣ ਜੁਮਲੇ ਸਾਬਿਤ ਹੋਏ ਅਤੇ ਹੁਣ ਉਹ ਇਨਾਂ ਵਾਅਦਿਆਂ ਬਾਰੇ ਇਕ ਵੀ ਸ਼ਬਦ ਨਹੀਂ ਬੋਲ ਰਹੇ ਅਤੇ ਸੈਨਾ ਦੇ ਨਾਮ 'ਤੇ ਨਕਲੀ ਰਾਸ਼ਟਰਵਾਦ ਦਾ ਮੁੱਦਾ ਚੁੱਕੇ ਰਹੇ ਹਨ, ਜਦਕਿ ਇਸ ਤੋਂ ਪਹਿਲਾਂ ਕਿਸੇ ਵੀ ਚੋਣ 'ਚ ਕਿਸੇ ਹੋਰ ਪਾਰਟੀ ਨੇ ਅਜਿਹਾ ਨਹੀਂ ਕੀਤਾ। ਮੋਦੀ ਸਰਕਾਰ ਨੇ ਨੋਟਬੰਦੀ, ਜੀਐਸਟੀ ਆਦਿ ਮੂਰਖਤਾਪੂਰਨ ਫੈਸਲਿਆਂ ਨਾਲ ਦੇਸ਼ ਨੂੰ ਤਬਾਹ ਕਰਕੇ ਰੱਖ ਦਿੱਤਾ। ਉਨਾਂ ਕਿਹਾ ਕਿ ਚੋਣਾਂ ਤੋਂ ਬਾਅਦ 'ਨਿਆਏ' ਯੋਜਨਾ ਤਹਿਤ ਦੇਸ਼ ਦੇ 25 ਕਰੋੜ ਗਰੀਬ ਪਰਿਵਾਰਾਂ ਨੂੰ ਘੱਟੋ ਘੱਟ ਆਮਦਨ ਸੁਰੱਖਿਆ ਪ੍ਰਦਾਨ ਕਰਨਗੇ, ਜਿਸਦੇ ਤਹਿਤ ਹਰੇਕ ਪਰਿਵਾਰ ਦੇ ਖਾਤੇ ਵਿੱਚ 72 ਹਜ਼ਾਰ ਰੁਪਏ ਸਾਲਾਨਾ ਜਮਾਂ ਕਰਾਏ ਜਾਣਗੇ। ਉਨਾਂ ਦਾਅਵਾ ਕੀਤਾ ਕਿ ਸਿਮਰਜੀਤ ਸਿੰਘ ਬੈਂਸ ਨੂੰ ਮਤਦਾਨ ਕਰਨਾ ਆਪਣੀ ਵੋਟ ਨੂੰ ਖਰਾਬ ਕਰਨਾ ਹੋਵੇਗਾ, ਕਿਉਂਕਿ ਲੁਧਿਆਣਾ 'ਚ ਆਜ਼ਾਦ ਉਮੀਦਵਾਰ ਕਦੀ ਨਹੀਂ ਜਿੱਤਿਆ। ਉਨਾਂ ਕਿਹਾ ਕਿ ਬੈਂਸ ਖੁਦ ਨੂੰ ਇਮਾਨਦਾਰ ਕਹਿੰਦਾ ਹੈ ਜਦਕਿ ਉਹ ਦੱਸੇ ਕਿ ਘੱਟ ਸਮੇਂ ਵਿੱਚ ਉਨਾਂ 11 ਏਕੜ ਵਿੱਚ ਮਹਿਲਨੁਮਾ ਕੋਠੀ ਕਿਵੇਂ ਬਣਾ ਲਈ ਅਤੇ ਉਨਾਂ ਕੋਲ ਇੰਨਾ ਪੈਸਾ ਕਿਥੋਂ ਆਇਆ। ਉਨਾਂ ਕਿਹਾ ਕਿ ਬੈਂਸ ਭਰਾਵਾਂ ਨੇ ਆਪਣੇ ਚੋਣ ਹਲਕਿਆਂ ਵਿੱਚ ਕੋਈ ਵੀ ਵਿਕਾਸ ਨਹੀਂ ਕੀਤਾ ਅਤੇ ਉਥੇ ਗੰਦਗੀ ਦੀ ਭਰਮਾਰ ਕਰਨ ਲੋਕਾਂ ਨੂੰ ਨਰਕ ਭਰਿਆ ਜੀਵਨ ਜਿਓਣ ਲਈ ਮਜਬੂਰ ਕੀਤਾ ਹੋਇਆ ਹੈ। ਅਕਾਲੀ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਬਾਰੇ ਬੋਲਦੇ ਹੋਏ ਉਨਾਂ ਕਿਹਾ ਕਿ ਉਨਾਂ ਦੀ ਆਪਣੀ ਪਾਰਟੀ ਨੇ ਵੀ ਦਰਕਿਨਾਰ ਕੀਤਾ ਹੋਇਆ ਹੈ ਅਤੇ ਲੁਧਿਆਣਾ ਵਿੱਚ ਕੋਈ ਵੀ ਸੀਨੀਅਰ ਨੇਤਾ ਹੁਣ ਤੱਕ ਉਨਾਂ ਦੇ ਪੱਖ ਵਿੱਚ ਚੋਣ ਪ੍ਰਚਾਰ ਲਈ ਨਹੀਂ ਆਇਆ। ਗਰੇਵਾਲ ਸਾਬਕਾ ਮੁੱਖ ਮੰਤਰੀ ਦੇ ਸਲਾਹਕਾਰ ਹੋਣ ਦੇ ਨਾਤੇ ਬਾਦਲਾਂ ਸਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲਕਲਾਂ 'ਚ ਸਿੱਖਾਂ ਦੀ ਹੱਤਿਆ ਦੇ ਦੋਸ਼ੀਆਂ ਨੂੰ ਬਚਾਉਣ ਲਈ ਜਿੰਮੇਵਾਰ ਹਨ। ਉਨਾਂ ਦਾਅਵਾ ਕੀਤਾ ਕਿ ਅਕਾਲੀ ਉਮੀਦਵਾਰ ਮੁਕਾਬਲੇ ਵਿੱਚ ਕੀਤੇ ਵੀ ਦਿਖਾਈ ਨਹੀਂ ਦੇ ਰਿਹਾ ਹੈ ਅਤੇ ਬੇਤੁਕੀ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਨਾਂ ਦਾਅਵਾ ਕੀਤਾ ਕਿ ਆਪਣੇ ਪਿਛਲੇ ਕਾਰਜਕਾਲ ਵਿੱਚ ਉਨਾਂ ਸੰਸਦ ਵਿੱਚ ਪੰਜਾਬ ਦੇ ਕਿਸੀ ਵੀ ਸਾਂਸਦ ਤੋਂ ਵੱਧ 486 ਜਨਤਕ ਮੁੱਦੇ ਚੁੱਕੇ। ਉਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਨਾਂ ਦੀ ਕਾਰਗੁਜਾਰੀ ਨੂੰ ਦੇਖਦੇ ਹੋਏ ਉਨਾਂ (ਬਿੱਟੂ) ਨੂੰ ਇਕ ਵਾਰ ਮੌਕਾ ਦਿਓ ਤਾਂ ਕਿ ਉਹ ਬਾਕੀ ਰਹਿੰਦੇ ਪ੍ਰਾਜੈਕਟਾਂ ਨੂੰ ਪੂਰਾ ਕਰਵਾ ਸਕਣ।

ਬਾਰ ਰੂਮ ਵਿੱਚ ਵਕੀਲਾਂ ਨੂੰ ਸੰਬੋਧਨ ਕਰਦੇ ਹੋਏ ਬਿੱਟੂ ਨੇ ਮੋਦੀ 'ਤੇ ਸੈਨਾ ਦੇ ਕੰਮਾਂ ਨੂੰ ਆਪਣੇ ਨਾਮ ਕਰਕੇ ਪ੍ਰਧਾਨਮੰਤਰੀ ਅਹੁਦੇ ਦੀ ਗਰਿਮਾ ਨੂੰ ਘੱਟ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦੇਸ਼ ਵਿੱਚ ਵੰਡ ਦੀ ਰਾਜਨੀਤੀ ਕਰ ਰਹੇ ਹਨ। ਇਨਾਂ ਸਭਾਵਾਂ ਨੂੰ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਅਮਰੀਕ ਸਿੰਘ ਆਲੀਵਾਲ, ਦਿਹਾਤੀ ਕਾਂਗਰਸ ਪ੍ਰਧਾਨ ਸੋਨੀ ਗਾਲਿਬ, ਗੁਰਦੇਵ ਸਿੰਘ ਲਾਪਰਾਂ ਨੇ ਵੀ ਸੰਬੋਧਨ ਕਰਦੇ ਹੋਏ ਲੋਕਾਂ ਨੂੰ ਕਿਹਾ ਕਿ ਕਾਂਗਰਸ ਦੇ ਪੱਖ ਵਿੱਚ ਲਹਿਰ ਚੱਲ ਰਹੀ ਹੈ ਅਤੇ ਜਗਰਾਉਂ ਹਲਕੇ ਵਿੱਚ ਬਿੱਟੂ ਭਾਰੀ ਵੋਟਾਂ ਨਾਲ ਜਿੱਤਣਗੇ। ਪਿੰਡ ਫਤਿਹਗੜ ਸੀਵੀਆਂ ਵਿੱਚ ਬਿੱਟੂ ਨੂੰ ਲੱਡੂਆਂ ਨਾਲ ਤੋਲਿਆ ਗਿਆ ਅਤੇ ਲੋਕਾਂ ਨੂੰ ਲੱਡੂ ਵੰਡੇ ਗਏ।