• Home
  • ਵਿਧਾਇਕ ਦਰਸ਼ਨ ਬਰਾੜ ਨੂੰ ਸਦਮਾ ਵੱਡੇ ਭਰਾ ਦੀ ਮੌਤ

ਵਿਧਾਇਕ ਦਰਸ਼ਨ ਬਰਾੜ ਨੂੰ ਸਦਮਾ ਵੱਡੇ ਭਰਾ ਦੀ ਮੌਤ

ਮੋਗਾ : ਸਾਬਕਾ ਮੰਤਰੀ ਅਤੇ ਹਲਕਾ ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਉਸ ਲਈ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਵੱਡੇ ਭਰਾ ਨਛੱਤਰ ਸਿੰਘ ਬਰਾੜ ਦੀ ਮੌਤ ਹੋ ਗਈ । ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨ 4 ਮਾਰਚ ਨੂੰ ਸਵੇਰੇ ਗਿਆਰਾਂ ਵਜੇ ਉਨ੍ਹਾਂ ਦੇ ਪਿੰਡ ਖੋਟੇ ਨੇੜੇ ਨਿਹਾਲ ਸਿੰਘ ਵਾਲਾ ( ਮੋਗਾ) ਵਿਖੇ ਹੋਵੇਗਾ।

ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ,ਵਿਧਾਇਕ ਹਰਜੋਤ ਕਮਲ ਸਿੰਘ ਅਤੇ ਪ੍ਰਸ਼ੋਤਮ ਲਾਲ ਖਲੀਫ਼ਾ ਵੱਲੋਂ ਉਨ੍ਹਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।
ਪ੍ਰਸ਼ੋਤਮ ਲਾਲ ਖਲੀਫ਼ਾ ਨੇ ਦੱਸਿਆ ਕਿ ਕੱਲ੍ਹ ਕਿਲੀ ਚਾਹਲਾਂ ਰੈਲੀ ਸਬੰਧੀ ਰੱਖੀ ਗਈ ਸਵੇਰੇ ਗਿਆਰਾਂ ਵਜੇ ਦੀ ਮੀਟਿੰਗ ਮੁਲਤਵੀ ਕਰਕੇ ਬਾਅਦ ਦੁਪਹਿਰ 3 ਵਜੇ ਰੱਖ ਦਿੱਤੀ ਹੈ ।