• Home
  • ਸੁਪਰੀਮ ਕੋਰਟ ‘ਚ ਪੰਜ ਸਾਲ ਬਾਅਦ ਫਿਰ ਕਰੇਗਾ ਮਹਿਲਾ ਜੱਜਾਂ ਦਾ ਬੈਂਚ ਸੁਣਵਾਈ

ਸੁਪਰੀਮ ਕੋਰਟ ‘ਚ ਪੰਜ ਸਾਲ ਬਾਅਦ ਫਿਰ ਕਰੇਗਾ ਮਹਿਲਾ ਜੱਜਾਂ ਦਾ ਬੈਂਚ ਸੁਣਵਾਈ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਦੇਸ਼ ਦੀਆਂ ਧੀਆਂ ਕਿਸੇ ਤੋਂ ਘੱਟ ਨਹੀਂ ਹਨ। ਉਹ ਜਿਥੇ ਰਾਜਨੀਤੀ, ਖੇਡਾਂ ਆਦਿ 'ਚ ਮੱਲਾਂ ਮਾਰ ਰਹੀਆਂ ਹਨ ਉਥੇ ਉਹ ਹੁਣ ਆਪਣਾ ਕਰਿਸ਼ਮਾ ਦੇਸ਼ ਦੀ ਸਭ ਤੋਂ ਵੱਡੀ ਅਦਾਲਤ 'ਚ ਬੈਠ ਕੇ ਵੀ ਦਿਖਾਉਣ ਜਾ ਰਹੀਆਂ ਹਨ। ਦੇਸ਼ ਦੀ ਸਰਬ ਉਚ ਅਦਾਲਤ ਵਿਚ ਪੰਜ ਸਾਲਾਂ ਬਾਅਦ ਇਕ ਵਾਰ ਫਿਰ ਮਹਿਲਾ ਜੱਜਾਂ ਦਾ ਬੈਂਚ ਫ਼ੈਸਲਾ ਸੁਣਾਉਣ ਜਾ ਰਿਹਾ ਹੈ। ਸੁਪਰੀਮ ਕੋਰਟ 'ਚ ਅੱਜ ਫਿਰ ਇਕ ਵਾਰ ਇਤਿਹਾਸ ਦੁਹਰਾਇਆ ਜਾਵੇਗਾ।ਜਦੋਂ ਸਾਰੀਆਂ ਮਹਿਲਾ ਜੱਜ, ਜਿਨ੍ਹਾਂ 'ਚ ਜਸਟਿਸ ਆਰ. ਬਾਨੂਮਤੀ ਅਤੇ ਜਸਟਿਸ ਇੰਦਰਾ ਬੈਨਰਜ਼ੀ ਸ਼ਾਮਲ ਹਨ, ਸੁਪਰੀਮ ਕੋਰਟ 'ਚ ਕੇਸ ਦੀ ਸੁਣਵਾਈ ਕਰਨਗੀਆਂ। ਇਸ ਤੋਂ ਪਹਿਲਾਂ 2013 'ਚ ਅਜਿਹਾ ਪਹਿਲੀ ਵਾਰ ਹੋਇਆ ਸੀ ਜਦੋਂ ਸਿਰਫ਼ ਮਹਿਲਾ ਜੱਜਾਂ ਨੇ ਹੀ ਕਿਸੇ ਕੇਸ ਦੀ ਸੁਣਵਾਈ ਕੀਤੀ ਸੀ, ਜਿਸ 'ਚ ਜੱਜ ਗਿਆਨ ਸੁਧਾ ਅਤੇ ਰੰਜਨਾ ਪ੍ਰਕਾਸ਼ ਦੇਸਾਈ ਸ਼ਾਮਲ ਸਨ।। ਬੈਨਰਜੀ ਵਲੋਂ ਅਗਸਤ ਮਹੀਨੇ 'ਚ ਜਸਟਿਸ ਵਜੋਂ ਸਹੁੰ ਚੁੱਕਣ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਸੁਪਰੀਮ ਕੋਰਟ 'ਚ ਸਿਰਫ ਮਹਿਲਾ ਜੱਜ ਹੀ ਕਿਸੇ ਕੇਸ ਦੀ ਸੁਣਵਾਈ ਕਰਨਗੀਆਂ। ਬੈਨਰਜੀ ਆਜ਼ਾਦੀ ਤੋਂ ਬਾਅਦ ਅਜਿਹੀ ਅੱਠਵੀਂ ਜੱਜ ਹੈ।ਜਿਸ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ ਹੈ।।
ਅਗਸਤ 'ਚ ਨਿਆਂ ਮੂਰਤੀ ਬੈਨਰਜੀ ਦੇ ਸਹੁੰ ਚੁੱਕੇ ਜਾਣ ਦੇ ਨਾਲ ਹੀ ਸੁਪਰੀਮ ਕੋਰਟ ਦੇ ਇਤਿਹਾਸ 'ਚ ਪਹਿਲੀ ਵਾਰ ਤਿੰਨ ਮਹਿਲਾ ਜੱਜ ਹਨ।। ਆਜ਼ਾਦੀ ਤੋਂ ਬਾਅਦ ਤੋਂ ਸੁਪਰੀਮ ਕੋਰਟ 'ਚ ਉਹ ਅਠਵੀਂ ਮਹਿਲਾ ਜੱਜ ਹਨ।। ਉਨ੍ਹਾਂ ਨੂੰ 13 ਅਗਸਤ 2014 ਨੂੰ ਉੱਚ ਅਦਾਲਤ ਦਾ ਜੱਜ ਨਿਯੁਕਤ ਕੀਤਾ ਗਿਆ ਸੀ।। ਉਨ੍ਹਾਂ ਤੋਂ ਬਾਅਦ ਸੁਜਾਤਾ ਮਨੋਹਰ, ਰੂਮਾ ਪਾਲ, ਗਿਆਨ ਸੁਧਾ ਮਿਸ਼ਰਾ, ਰੰਜਨਾ ਪ੍ਰਕਾਸ਼ ਦੇਸਾਈ, ਆਰ ਭਾਨੁਮਤੀ, ਇੰਦੁ ਮਲਹੋਤਰਾ ਅਤੇ ਫਿਰ ਹਾਲ 'ਚ ਇੰਦਰਾ ਬੈਨਰਜੀ ਉੱਚਤਮ ਅਦਾਲਤ 'ਚ ਜੱਜ ਨਿਯੁਕਤ ਹੋਈ।।