• Home
  • ਬਲਾਤਕਾਰ ਦੇ ਕਥਿਤ ਦੋਸ਼ੀ ਬਿਸ਼ਪ ਨੇ ਦਿੱਤੀ ਜ਼ਮਾਨਤ ਲਈ ਅਰਜ਼ੀ

ਬਲਾਤਕਾਰ ਦੇ ਕਥਿਤ ਦੋਸ਼ੀ ਬਿਸ਼ਪ ਨੇ ਦਿੱਤੀ ਜ਼ਮਾਨਤ ਲਈ ਅਰਜ਼ੀ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਬਲਾਤਕਾਰ ਦੇ ਦੋਸ਼ਾਂ 'ਚ ਘਿਰੇ ਜਲੰਧਰ ਦੇ ਡਾਇਸਿਸ ਦੇ ਬਿਸ਼ਪ ਫਰੈਕੋ ਮੁਲਕਲ ਨੇ ਕੇਰਲ ਹਾਈਕੋਰਟ ਵਿਚ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ। ਅਦਾਲਤ ਨੇ ਜਿਸ ਦੀ ਸੁਣਵਾਈ 25 ਸਤੰਬਰ 'ਤੇ ਪਾ ਦਿੱਤੀ ਹੈ। ਦੂਜੇ ਪਾਸੇ ਕੇਰਲ ਪੁਲਿਸ ਪਹਿਲਾਂ ਹੀ ਬਿਸ਼ਪ ਨੂੰ ਸੰਮਨ ਭੇਜ ਚੁੱਕੀ ਹੈ ਤੇ ਬਿਸ਼ਪ ਨੇ 19 ਸਤੰਬਰ ਨੂੰ ਪੁਲਿਸ ਸਾਹਮਣੇ ਪੇਸ਼ ਹੋਣਾ ਹੈ।