• Home
  • ਤਿਵਾੜੀ ਦੇ ਉਨ੍ਹਾਂ ਦੇ ਸਵਰਗਵਾਸੀ ਪਿਤਾ ਨੂੰ ਬਦਨਾਮ ਕਰਨ ਵਾਲੇ ਵੀਡੀਓ ਕਲਿੱਪ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ

ਤਿਵਾੜੀ ਦੇ ਉਨ੍ਹਾਂ ਦੇ ਸਵਰਗਵਾਸੀ ਪਿਤਾ ਨੂੰ ਬਦਨਾਮ ਕਰਨ ਵਾਲੇ ਵੀਡੀਓ ਕਲਿੱਪ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ

ਰੋਪੜ,2ਮਈ: ਕਾਂਗਰਸੀ ਆਗੂ ਤੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਮਨੀਸ਼ ਤਿਵਾੜੀ ਨੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਖਿਲਾਫ਼ ਸੋਸ਼ਲ ਮੀਡੀਆ ਤੇ ਝੂਠਾ ਤੇ ਇਤਰਾਜ਼ਯੋਗ ਪ੍ਰਚਾਰ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਭਾਰਤੀ ਚੋਣ ਕਮਿਸ਼ਨ ਤੇ ਪੰਜਾਬ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।ਵੀਡੀਓ ਚ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਦੇ ਪਿਤਾ ਸਵਰਗਵਾਸੀ ਪ੍ਰੋ ਵੀਐਨ ਤਿਵਾੜੀ ਦਿੱਲੀ ਚ ਸਿੱਖ ਵਰੋਧੀ ਦੰਗਿਆਂ ਚ ਸ਼ਾਮਲ ਸਨ ਤੇ ਸਿੱਖਾਂ ਨੂੰ ਸਾੜਨ ਲਈ ਉਨ੍ਹਾਂ ਦੇ ਪੈਟਰੋਲ ਪੰਪ ਤੋਂ ਪੈਟਰੋਲ ਸਪਲਾਈ ਕੀਤਾ ਗਿਆ ਸੀ। ਜਦਕਿ ਉਨ੍ਹਾਂ ਦੇ ਪਿਤਾ ਨੂੰ ਦੰਗਿਆਂ ਤੋਂ ਛੇ ਮਹੀਨੇ ਪਹਿਲਾਂ ਹੀ ਕਤਲ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ਕੋਲ ਕਦੇ ਵੀ ਕੋਈ ਪੈਟਰੋਲ ਪੰਪ ਨਹੀਂ ਸੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਸ਼ੰਕਾ ਹੈ ਕਿ ਉਨ੍ਹਾਂ ਦੇ ਸਿਆਸੀ ਵਿਰੋਧੀ ਇਸ ਵੀਡੀਓ ਕਲਿੱਪ ਨੂੰ ਫੈਲਾ ਰਹੇ ਹਨ।

ਤਿਵਾੜੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਅੱਤਵਾਦੀਆਂ ਨੇ ਦੰਗਿਆਂ ਤੋਂ ਛੇ ਮਹੀਨੇ ਪਹਿਲਾਂ 3 ਅਪਰੈਲ, 1984 ਨੂੰ ਕਤਲ ਕਰ ਦਿੱਤਾ ਸੀ ਤੇ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਕੋਲ ਕਦੇ ਵੀ ਦੇਸ਼ ਦੇ ਕਿਸੇ ਵੀ ਹਿੱਸੇ ਚ ਪੈਟਰੋਲ ਪੰਪ ਨਹੀਂ ਰਿਹਾ। ਉਨ੍ਹਾਂ ਦੋਸ਼ ਲਗਾਏ ਕਿ ਉਨ੍ਹਾਂ ਖਿਲਾਫ਼ ਬਾਹਰੀ ਹੋਣ ਦੀ ਗੱਲ ਫੈਲਾਉਣ ਨਾਕਾਮਯਾਬ ਰਹੇ ਲੋਕ ਹੁਣ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਖਿਲਾਫ ਨਿਚਲੇ ਪੱਧਰ ਤੇ ਝੂਠਾ ਪ੍ਰਚਾਰ ਕਰ ਰਹੇ ਹਨ।

ਉਨ੍ਹਾਂ ਇਸ ਪ੍ਰਚਾਰ ਨੂੰ ਬਹੁਤ ਹੀ ਗਲਤ ਤੇ ਦੁੱਖਦਾਇਕ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਕਦੇ ਵੀ ਕੋਈ ਪੈਟਰੋਲ ਪੰਪ ਨਹੀਂ ਰਿਹਾ ਹੈ।

ਤਿਵਾੜੀ ਨੇ ਵੀਰਵਾਰ ਨੂੰ ਟਵੀਟ ਰਾਹੀਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਚ ਉਨ੍ਹਾਂ ਦੇ ਵਿਰੋਧੀ ਬਹੁਤ ਹੀ ਗਲਤ ਤੇ ਦੁਖਦ ਪੱਧਰ ਤੇ ਹੇਠਾਂ ਡਿੱਗ ਚੁੱਕੇ ਹਨ। ਉਨ੍ਹਾਂ ਦੇ ਪਿਤਾ ਸਵਰਗਵਾਸੀ ਡਾ ਵੀਐੱਨ ਤਿਵਾੜੀ ਐਮਪੀ, ਪੰਜਾਬੀ ਦੇ ਪ੍ਰੋਫੈਸਰ ਸਨ, ਜਿਨ੍ਹਾਂ ਦਾ ਨਵੰਬਰ 1984 ਚ ਕੀਤੀਆਂ ਦੀਆਂ ਨਿੰਦਾਣਯੋਗ ਹੱਤਿਆਵਾਂ ਤੋਂ ਛੇ ਮਹੀਨੇ ਪਹਿਲਾਂ 3 ਅਪਰੈਲ, 1984 ਨੂੰ ਚੰਡੀਗੜ੍ਹ ਸਥਿਤ ਸਾਡੇ ਘਰ ਚ ਕਤਲ ਕਰ ਦਿੱਤਾ ਗਿਆ ਸੀ।

ਤਿਵਾੜੀ ਨੇ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਤੇ ਲਿਖਿਆ ਹੈ ਕਿ ਉਨ੍ਹਾਂ ਦੀ ਮਾਂ ਇੱਕ ਜੱਟ ਸਿੱਖ ਸਨ। ਉਨ੍ਹਾਂ ਦੇ ਪਿਤਾ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇੱਕ ਸਿੱਖਿਅਕ ਸਨ ਤੇ ਮਾਂ ਪੀਜੀਆਈ ਚੰਡੀਗੜ੍ਹ ਤੋਂ ਬਤੌਰ ਡੀਨ ਰਿਟਾਇਰ ਹੋਏ। ਸਾਡੇ ਪਰਿਵਾਰ ਕੋਲ ਸਾਡੀ ਜ਼ਿੰਦਗੀ ਚ ਦੇਸ਼ ਅੰਦਰ ਕਿਸੇ ਵੀ ਹਿੱਸੇ ਚ ਪੈਟਰੋਲ ਪੰਪ ਨਹੀਂ ਹੈ। ਅਸੀਂ ਆਰਓ/ਐਸਐਸਪੀ ਰੋਪੜ, ਸੀਈਸੀ ਤੇ ਵਟਸਐਪ ਨੂੰ ਸ਼ਿਕਾਇਤ ਭੇਜੀ ਹੈ। ਉਨ੍ਹਾਂ ਸ਼ਰਾਰਤੀ ਅਨਸਰਾਂ ਖਿਲਾਫ ਜਲਦ ਤੋਂ ਜਲ਼ਦ ਕਾਰਵਾਈ ਕਰਨੀ ਚਾਹੀਦੀ ਹੈ।

ਬੀੜ ਚ ਦੋਸ਼ ਲਗਾਇਆ ਗਿਆ ਹੈ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਸਿੱਖਾਂ ਨੂੰ ਸਾੜਨ ਲਈ ਕਥਿਤ ਤੌਰ ਤੇ ਫ੍ਰੀ ਵੰਡਿਆ ਗਿਆ ਪੈਟਰੋਲ ਮਨੀਸ਼ ਤਿਵਾੜੀ ਦੇ ਪਿਤਾ ਸਵਰਗਵਾਸੀ ਵੀ ਐੱਨ ਤਿਵਾੜੀ ਤੇ ਪੈਟਰੋਲ ਤੋਂ ਦਿੱਤਾ ਗਿਆ ਸੀ ਜਦਕਿ ਉਨ੍ਹਾਂ ਦਾ ਦੰਗਿਆਂ ਤੋਂ ਛੇ ਮਹੀਨੇ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ਦਾ ਦੇਸ਼ ਚ ਕਿੱਥੇ ਵੀ ਪੈਟਰੋਲ ਪੰਪ ਨਹੀਂ ਹੈ।

ਇਸ ਦੌਰਾਨ ਮਨੀਸ਼ ਤਿਵਾੜੀ ਦੇ ਚੋਣ ਏਜੰਟ ਪਵਨ ਦੀਵਾਨ ਨੇ ਚੋਣ ਕਮਿਸ਼ਨ ਨੂੰ ਭੇਜੀ ਸ਼ਿਕਾਇਤ ਚ ਕਿਹਾ ਹੈ ਕਿ ਸਾਨੂੰ ਸ਼ੰਕਾ ਹੈ ਕਿ ਇਹ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੀਆਂ ਮੁੱਖ ਵਿਰੋਧੀ ਸਿਆਸੀ ਪਾਰਟੀਆਂ ਦੇ ਇਸ਼ਾਰੇ ਤੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਸ੍ਰੀ ਮਨੀਸ਼ ਤਵਾੜੀ ਦੇ ਅਕਸ ਨੂੰ ਖਰਾਬ ਕਰਨ ਲਈ ਕੀਤਾ ਗਿਆ ਹੈ। ਇਹ ਕਲਿੱਪ ਨਾ ਸਿਰਫ ਝੂਠੇ ਦੋਸ਼ ਲਗਾਉਂਦੇ ਹਨ, ਸਗੋਂ ਪੰਜਾਬ ਅੰਦਰ ਵੱਖ ਵੱਖ ਸਮਾਜਾਂ ਵਿਚਾਲੇ ਹਿੰਸਾ ਨੂੰ ਭੜਕਾਉਣ ਤੇ ਸੰਪ੍ਰਦਾਇਕ ਸਦਭਾਵਨਾ ਨੂੰ ਵਿਗਾੜਨ ਦੀ ਕੋਸ਼ਿਸ਼ ਵੀ ਹੈ ਅਤੇ ਇਹ ਖਤਰਨਾਕ ਹੈ।

ਉਨ੍ਹਾਂ ਕਿਹਾ ਕਿ ਇਹ ਬਿਆਨ ਪੰਜਾਬ ਦੇ ਮਹਾਨ ਸ਼ਹੀਦ ਪ੍ਰੋ ਵੀਐਨ ਤਿਵਾੜੀ, ਜਿਨ੍ਹਾਂ ਸੂਬੇ ਅੰਦਰ ਬੁਰੇ ਵਕਤ ਦੌਰਾਨ ਸ਼ਾਂਤੀ ਤੇ ਆਪਸੀ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਲਈ, ਮਹਾਨ ਸ਼ਹਾਦਤ ਦਿੱਤੀ ਸੀ, ਨੂੰ ਗਲਤ ਬਿਆਨ ਕਰਨ ਲਈ ਹੈ। ਪ੍ਰੋ ਤਿਵਾੜੀ ਪੰਜਾਬ ਯੂਨੀਵਰਸਿਟੀ ਵਿੱਚ ਸਿੱਖਿਅਕ ਸਨ ਤੇ ਉਨ੍ਹਾਂ ਕੋਲ ਰਾਜ ਸਭਾ ਦੀ ਮੈਂਬਰਸ਼ਿਪ ਸੀ। ਪ੍ਰੋ ਤਿਵਾੜੀ ਨੂੰ ਆਪ੍ਰੇਸ਼ਨ ਬਲੂ ਸਟਾਰ ਅਤੇ ਸ੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਹੁਤ ਪਹਿਲਾਂ ਅਪਰੈਲ 1984 ਚ ਸ਼ਹੀਦ ਕਰ ਦਿੱਤਾ ਗਿਆ ਸੀ। ਇਹ ਕਲਿਪ ਪੂਰੀ ਤਰ੍ਹਾਂ ਗਲਤ ਤੇ ਨਿਰਾਧਾਰ ਹੈ। ਇਸ ਕਲਿੱਪ ਦੇ ਪ੍ਰਸਾਰ ਦੀ ਡੂੰਘਾਈ ਨਾਲ ਜਾਂਚ ਕੀਤੀਆਂ ਚਾਹੀਦੀ ਹੈ, ਤਾਂ ਜੋ ਇਸ ਪਿੱਛੇ ਛਿਪੇ ਲੋਕਾਂ ਨੂੰ ਸਾਹਣੇ ਲਿਆਇਆ ਜਾ ਸਕੇ, ਜਿਹੜੇ ਕੁਝ ਵਿਅਕਤੀਆਂ ਜਾਂ ਸਮੂਹ ਤੱਕ ਸੀਮਤ ਨਹੀਂ ਹਨ, ਜਿਸ ਨੂੰ ਸੋਸ਼ਲ ਮੀਡੀਆ ਤੇ ਹੋਰਨਾਂ ਪਲੇਟਫਾਰਮਾਂ ਤੇ ਅਪਲੋਡ ਕੀਤਾ ਗਿਆ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਕਾਨੂੰਨ ਮੁਤਾਬਕ ਜਲਦ ਕਾਰਵਾਈ ਹੋਣੀ ਚਾਹੀਦੀ ਹੈ।