• Home
  • ਪਾਇਲਟਾਂ ਦੀ ਲਾਪਰਵਾਹੀ : ਤਿੰਨ ਮਿੰਟ ਤਕ ਜਹਾਜ਼ ਇੱਕ ਇੰਜਨ ਨਾਲ ਉਡਦਾ ਰਿਹਾ

ਪਾਇਲਟਾਂ ਦੀ ਲਾਪਰਵਾਹੀ : ਤਿੰਨ ਮਿੰਟ ਤਕ ਜਹਾਜ਼ ਇੱਕ ਇੰਜਨ ਨਾਲ ਉਡਦਾ ਰਿਹਾ

ਨਵੀਂ ਦਿੱਲੀ : ਤੇਜ਼ ਦਿਮਾਗ ਪਾਇਲਟ ਵੀ ਕਈ ਵਾਰ ਅਜਿਹੀ ਗ਼ਲਤੀ ਕਰ ਬੈਠਦੇ ਹਨ ਜਿਸ ਬਾਰੇ ਇਹੀ ਕਿਹਾ ਜਾ ਸਕਦਾ ਹੈ ਕਿ ਇਹ ਉਨਾਂ ਦੀ ਲਾਪਰਵਾਹੀ ਹੈ। ਗੋ ਏਅਰ ਦੀ ਉਡਾਣ 320 ਨੇ ਦਿੱਲੀ ਤੋਂ ਮੁੰਬਈ ਲਈ ਉਡਾਣ ਭਰੀ ਸੀ ਜਿਸ ਵਿੱਚ 156 ਯਾਤਰੀ ਸਵਾਰ ਸਨ। ਉਹ ਜਦੋਂ ਹੀ ਦਿੱਲੀ ਏਅਰਪੋਰਟ ਤੋਂ ਉਡਿਆ ਤਾਂ ਉਸ ਦੇ ਇੱਕ ਇੰਜਨ ਨਾਲ ਪੰਛੀ ਟਕਰਾ ਗਿਆ ਪਰ ਪਾਇਲਟਾਂ ਨੇ ਗ਼ਲਤੀ ਨਾਲ ਚੰਗਾ ਭਲਾ ਚਲਦਾ ਇੰਜਨ ਬੰਦ ਕਰ ਦਿੱਤਾ। ਜਿਉਂ ਹੀ ਜਹਾਜ਼ 3330 ਫ਼ੁਟ ਦੀ ਉਚਾਈ 'ਤੇ ਪਹੁੰਚਿਆ ਤਾਂ ਪਾਇਲਟ ਨੂੰ ਗ਼ਲਤੀ ਦਾ ਅਹਿਸਾਸ ਹੋਇਆ ਤੇ ਫਿਰ ਤੋਂ ਜਹਾਜ਼ ਨੂੰ ਐਂਮਰਜੈਂਸੀ ਲੈਂਡਿੰਗ ਕਰਵਾਈ ਗਈ ਜਿਸ ਤੋਂ ਬਾਅਦ 156 ਮੁਸਾਫਰਾਂ ਦੀ ਜਾਨ ਬਚ ਸਕੀ ਪਰ ਉਦੋਂ ਤਕ ਜਹਾਜ਼ 3 ਮਿੰਟ ਤਕ ਇੱਕ ਖ਼ਰਾਬ ਇੰਜਨ ਨਾਲ ਹੀ ਅਸਮਾਨ 'ਚ ਉਡਦਾ ਰਿਹਾ। ਭਾਵੇਂ ਇਹ ਘਟਨਾ ਪੁਰਾਣੀ ਹੈ ਪਰ ਇਸ ਦੀ ਰਿਪੋਰਟ ਅੱਜ ਸਾਹਮਣੇ ਆਈ ਹੈ।